Home /News /international /

ਪਾਕਿਸਤਾਨ: ਪੁਲਿਸ ਵਾਲੇ ਦੇ ਖਾਤੇ ਵਿਚ ਅਚਾਨਕ ਆ ਗਏ ਦਸ ਕਰੋੜ, ਜਾਂਚ ਸ਼ੁਰੂ

ਪਾਕਿਸਤਾਨ: ਪੁਲਿਸ ਵਾਲੇ ਦੇ ਖਾਤੇ ਵਿਚ ਅਚਾਨਕ ਆ ਗਏ ਦਸ ਕਰੋੜ, ਜਾਂਚ ਸ਼ੁਰੂ (Image Source : AP/FILE

ਪੁਲਿਸ ਅਧਿਕਾਰੀ ਗੋਪੰਗ ਨੇ ਦੱਸਿਆ ਕਿ ਬੈਂਕ ਨੇ ਉਸ ਨੂੰ ਖਾਤੇ ਵਿਚ ਆਈ ਐਨੀ ਵੱਡੀ ਰਕਮ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਉਸ ਦੇ ਖਾਤੇ ਵਿਚ ਕੁਝ ਹਜ਼ਾਰ ਰੁਪਏ ਹੀ ਰਹਿੰਦੇ ਸਨ। ਬੈਂਕ ਨੇ ਉਸ ਦਾ ਖਾਤਾ ਸੀਲ ਕਰ ਦਿੱਤਾ, ਏ.ਟੀ.ਐੱਮ. ਕਾਰਡ ਬਲਾਕ ਕਰ ਦਿੱਤਾ ਅਤੇ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਰਾਤੋ-ਰਾਤ ਕਰੋੜਪਤੀ ਬਣੇ ਇਕ ਪੁਲਿਸ ਅਧਿਕਾਰੀ ਦਾ ਬੈਂਕ ਖਾਤਾ ਸੀਲ ਕਰ ਦਿੱਤਾ ਗਿਆ ਹੈ। ਉਸ ਦੇ ਬੈਂਕ ਖਾਤੇ ਵਿਚ ਅਣਪਛਾਤੇ ਸਰੋਤ ਤੋਂ ਦਸ ਕਰੋੜ ਰੁਪਏ ਆ ਗਏ ਸਨ।

ਕਰਾਚੀ ਦੇ ਬਹਾਦਰਾਬਾਦ ਥਾਣੇ ਵਿਚ ਜਾਂਚ ਅਧਿਕਾਰੀ ਵਜੋਂ ਤਾਇਨਾਤ ਆਮੀਰ ਗੋਪੰਗ ਉਸ ਸਮੇਂ ਹੈਰਾਨ ਹੋ ਗਿਆ, ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਬੈਂਕ ਖਾਤੇ ਵਿਚ ਤਨਖ਼ਾਹ ਸਣੇ ਦਸ ਕਰੋੜ ਰੁਪਏ ਜਮ੍ਹਾਂ ਹੋਏ ਹਨ।

ਪੁਲਿਸ ਅਧਿਕਾਰੀ ਗੋਪੰਗ ਨੇ ਦੱਸਿਆ ਕਿ ਬੈਂਕ ਨੇ ਉਸ ਨੂੰ ਖਾਤੇ ਵਿਚ ਆਈ ਐਨੀ ਵੱਡੀ ਰਕਮ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਉਸ ਦੇ ਖਾਤੇ ਵਿਚ ਕੁਝ ਹਜ਼ਾਰ ਰੁਪਏ ਹੀ ਰਹਿੰਦੇ ਸਨ। ਬੈਂਕ ਨੇ ਉਸ ਦਾ ਖਾਤਾ ਸੀਲ ਕਰ ਦਿੱਤਾ, ਏ.ਟੀ.ਐੱਮ. ਕਾਰਡ ਬਲਾਕ ਕਰ ਦਿੱਤਾ ਅਤੇ ਜਾਂਚ ਕੀਤੀ ਜਾ ਰਹੀ ਹੈ।

Published by:Gurwinder Singh
First published:

Tags: Millionaire, Pakistan, Pakistan government