HOME » NEWS » World

ਦੋ ਮਹੀਨੇ ਤੋਂ ਕੋਮਾ ‘ਚ ਸੀ ਲੜਕਾ, ‘ਚਿਕਨ’ ਦਾ ਨਾਂ ਸੁਣਦਿਆਂ ਹੀ ਆਇਆ ਹੋਸ਼

News18 Punjabi | News18 Punjab
Updated: November 12, 2020, 1:47 PM IST
share image
ਦੋ ਮਹੀਨੇ ਤੋਂ ਕੋਮਾ ‘ਚ ਸੀ ਲੜਕਾ, ‘ਚਿਕਨ’ ਦਾ ਨਾਂ ਸੁਣਦਿਆਂ ਹੀ ਆਇਆ ਹੋਸ਼
ਚਿਕਨ ਦਾ ਨਾਂ ਸੁਣਦਿਆਂ ਹੀ ਤਾਇਵਾਨ ਦੇ ਲੜਕੇ ਨੂੰ ਆਇਆ ਹੋਸ਼

ਦੱਸਿਆ ਜਾ ਰਿਹਾ ਹੈ ਕਿ ਤਾਈਵਾਨ ਦੇ ਰਹਿਣ ਵਾਲੇ 18 ਸਾਲਾ ਲੜਕੇ ਚੀਯੂ ਨੂੰ ਚਿਕਨ ਬੇਹੱਦ ਪਸੰਦ ਸੀ ਪਰ ਉਹ ਪਿਛਲੇ 62 ਦਿਨਾਂ ਤੋਂ ਕੋਮਾ ਵਿੱਚ ਸੀ। ਇਸ ਦੌਰਾਨ ਕਿਸੇ ਨੇ ਉਸ ਦੇ ਸਾਹਮਣੇ ਚਿਕਨ ਫਲੇਟ ਦਾ ਨਾਮ ਲਿਆ, ਇਹ ਨਾਮ ਸੁਣਦਿਆਂ ਹੀ ਚੀਯੂ ਨੂੰ ਹੋਸ਼ ਆਈ।

  • Share this:
  • Facebook share img
  • Twitter share img
  • Linkedin share img
ਤਾਈਵਾਨ - ਪਸੰਦੀਦਾ ਭੋਜਨ ਦਾ ਨਾਮ ਸੁਣਦਿਆਂ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ, ਪਰ ਤਾਈਵਾਨ ਵਿਚ ਭੋਜਨ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣਨ ਤੋਂ ਬਾਅਦ ਸੱਭ ਹੈਰਾਨ ਹਨ। ਪਿਛਲੇ ਦੋ ਮਹੀਨਿਆਂ ਤੋਂ 18 ਸਾਲ ਦਾ ਲੜਕਾ ਕੋਮਾ ਵਿੱਚ ਸੀ, ਜਦੋਂ ਉਸਨੇ ਚਿਕਨ ਦਾ ਨਾਮ ਸੁਣਿਆ ਤਾਂ ਕੋਮਾ ਤੋਂ ਬਾਹਰ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਾਈਵਾਨ ਦਾ 18 ਸਾਲਾ ਲੜਕੇ ਚੀਯੂ ਨੂੰ ਚਿਕਨ ਬੇਹਦ ਪਸੰਦ ਸੀ, ਉਹ ਪਿਛਲੇ 62 ਦਿਨਾਂ ਤੋਂ ਕੋਮਾ ਵਿੱਚ ਚਲਾ ਗਿਆ। ਇਸ ਸਮੇਂ ਦੌਰਾਨ ਉਸਦੇ ਸਾਹਮਣੇ ਕਿਸੇ ਨੇ ਚਿਕਨ ਫਿਲੇਟ ਦਾ ਨਾਮ ਲਿਆ। ਇਹ ਨਾਮ ਸੁਣਦਿਆਂ ਹੀ ਚੀਯੂ ਨੂੰ ਹੋਸ਼ ਆ ਗਿਆ।ਇਹ ਵੇਖ ਕੇ ਪਰਿਵਾਰ ਵੀ ਹੈਰਾਨ ਰਹਿ ਗਿਆ।

ਤਾਈਵਾਨ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਤਾਈਵਾਨ ਵਿੱਚ ਰਹਿਣ ਵਾਲੇ ਚੀਯੂ ਦਾ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ। ਇਸ ਹਾਦਸੇ ਦੌਰਾਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਸਿਰ ਵਿਚ ਗੰਭੀਰ ਸੱਟ ਲੱਗੀ। ਹਾਦਸੇ ਤੋਂ ਤੁਰੰਤ ਬਾਅਦ ਚੀਯੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਚੀਯੂ ਦੀ ਇਲਾਜ ਦੌਰਾਨ ਜਾਨ ਬਚਾ ਗਈ ਪਰ ਕੋਮਾ ਵਿੱਚ ਚਲਾ ਗਿਆ। ਚੀਯੂ ਲਗਭਗ 62 ਦਿਨਾਂ ਤੋਂ ਕੋਮਾ ਵਿੱਚ ਸੀ। ਪਰਿਵਾਰ ਦਾ ਹਰ ਮੈਂਬਰ ਚੀਯੂ ਦੇ ਹੋਸ਼ ਵਿਚ ਆਉਣ ਦੀ ਦੁਆ ਕਰ ਰਿਹਾ ਸੀ।



ਰਿਪੋਰਟ ਅਨੁਸਾਰ, ਚੀਯੂ ਦੇ ਪਰਿਵਾਰ ਦੇ ਲੋਕ ਹੈਰਾਨ ਸਨ ਜਦੋਂ ਚੀਯੂ ਦਾ ਵੱਡਾ ਭਰਾ ਉਸ ਨੂੰ ਮਿਲਣ ਹਸਪਤਾਲ ਆਇਆ ਅਤੇ ਉਸਨੇ ਮਜ਼ਾਕ ਨਾਲ ਕਿਹਾ ਕਿ ਭਰਾ, ਮੈਂ ਤੇਰਾ ਮਨਪਸੰਦ ਚਿਕਨ ਦੀ ਫਲੀਟ ਖਾਣ ਜਾ ਰਿਹਾ ਹਾਂ। ਇਸ ਤੋਂ ਬਾਅਦ ਉਥੇ ਮਾਹੌਲ ਬਦਲ ਗਿਆ। ਕੋਮਾ ਵਿੱਚ ਹੋਣ ਤੋਂ ਬਾਅਦ ਵੀ ਉਸ ਦੀ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਚੀਯੂ ਨੂੰ ਹੋਸ਼ ਆ ਗਿਆ। ਚੀਓ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਇਕ ਦੂਜੇ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਕਿਹੜਾ ਫੂਡ ਹੈ, ਇਸ ਨੂੰ ਖਾਣ ਤੋਂ ਬਾਅਦ ਉਹ ਕੋਮਾ ਤੋਂ ਬਾਹਰ ਆ ਜਾਣਗੇ।
Published by: Ashish Sharma
First published: November 12, 2020, 1:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading