HOME » NEWS » World

ਫਰਾਂਸ ਵਿੱਚ ਜਿਸ ਕਾਲਜ ਤੋਂ ਦਸਤਾਰ ਬੰਨ੍ਹਣ ਕਾਰਨ ਕੱਢਿਆ ਸੀ, ਉਸੀ ਸ਼ਹਿਰ ਦੇ ਬਣੇ ਡਿਪਟੀ ਮੇਅਰ

News18 Punjabi | News18 Punjab
Updated: July 13, 2020, 7:56 PM IST
share image
ਫਰਾਂਸ ਵਿੱਚ ਜਿਸ ਕਾਲਜ ਤੋਂ ਦਸਤਾਰ ਬੰਨ੍ਹਣ ਕਾਰਨ ਕੱਢਿਆ ਸੀ, ਉਸੀ ਸ਼ਹਿਰ ਦੇ ਬਣੇ ਡਿਪਟੀ ਮੇਅਰ

  • Share this:
  • Facebook share img
  • Twitter share img
  • Linkedin share img
ਸਿੱਖ ਨੌਜਵਾਨ ਜਿਸਨੂੰ 2004 ਵਿਚ ਪੱਗ ਬੰਨ੍ਹਣ ਕਰਕੇ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਹੁਣ ਉਹ ਫਰਾਂਸ ਦੇ ਸ਼ਹਿਰ ਬੌਬੀਗਿਨੀ ਦਾ ਡਿਪਟੀ ਮੇਅਰ ਚੁਣਿਆ ਗਿਆ ਹੈ। ਰਣਜੀਤ ਸਿੰਘ ਗੁਰਾਇਆ 5 ਜੁਲਾਈ ਨੂੰ ਡਿਪਟੀ ਮੇਅਰ ਚੁਣੇ ਗਏ ਸਨ। ਗੁਰਦਾਸਪੁਰ ਵਿੱਚ ਉਸਦੇ ਪਿੰਡ ਸੇਖਾ ਵਿੱਚ ਖੁਸ਼ੀ ਦੀ ਲਹਿਰ ਹੈ। ਰਣਜੀਤ ਸਿੰਘ ਦੇ ਤਾਇਆ ਕਸ਼ਮੀਰ ਸਿੰਘ ਦੇ ਲੜਕੇ ਮੰਗਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਫਰਾਂਸ ਵਿਚ ਬਹੁਤ ਸੰਘਰਸ਼ ਕਰਨਾ ਪਿਆ।ਉਸ ਨੂੰ 2004 ਵਿੱਚ ਪੱਗ ਬੰਨ੍ਹਣ ਕਾਰਨ ਇੱਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸਨੇ ਹਿੰਮਤ ਨਹੀਂ ਹਾਰੀ। ਉਸ ਨੇ ਕਾਨੂੰਨ ਵਿੱਚ ਮਾਸਟਰ ਦੀ ਡਿਗਰੀ ਕੀਤੀ। ਫਰਾਂਸ ਵਿਚ ਪਹਿਲੇ ਸਿੱਖ ਡਿਪਟੀ ਮੇਅਰ ਬਣੇ। ਉੱਥੇ, ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਛੋਟਾ ਭਰਾ ਗੁਰਚੈਨ ਸਿੰਘ ਲਗਭਗ 40 ਸਾਲ ਪਹਿਲਾਂ ਫਰਾਂਸ ਵਿੱਚ ਸੈਟਲ ਹੋਇਆ ਸੀ.


ਰਣਜੀਤ ਸਿਖਸ ਆਫ ਫਰਾਂਸ ਸੰਗਠਨ ਦੇ ਪ੍ਰਧਾਨ ਵੀ ਹਨ। ਰਣਜੀਤ ਦੇ ਤਾਇਆ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਗੁਰਚੈਨ ਸਿੰਘ 40 ਸਾਲ ਪਹਿਲਾਂ ਫਰਾਂਸ ਗਿਆ ਸੀ। ਉੱਥੇ  ਪਹਿਲਾਂ ਉਨ੍ਹਾਂ ਨੇ ਕੱਪੜੇ ਦਾ ਕਾਰੋਬਾਰ ਕੀਤਾ ਫਿਰ ਹੋਟਲ ਖੋਲ੍ਹਿਆ। ਉੱਥੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਬਣੇ। ਸਾਲ 2018 ਵਿਚ ਰਣਜੀਤ ਭਾਰਤ ਆਏ ਸਨ ਤੇ ਆਪਣੇ ਪਿੰਡ ਸੇਖਾਂ ਨੂੰ ਗੋਦ ਵੀ ਲਿੱਤਾ ਅਤੇ ਪਿੰਡ ਦੀ ਉਸਾਰੀ ਲਈ ਪ੍ਰੋਜੈਕਟ ਤਿਆਰ ਕੀਤਾ। ਇਸ ਸਾਲ ਉਸ ਪ੍ਰੋਜੈਕਟ 'ਤੇ ਕੰਮ ਹੋਣਾ ਸੀ ਪਰ ਕੋਰੋਨਾ ਕਰਕੇ ਉਹ ਪਿੰਡ ਨਹੀਂ ਆ ਸਕੇ ਪਰ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਹਾਲਾਤ ਠੀਕ ਹੁੰਦਿਆਂ ਹੀ ਉਹ ਮੁੜ ਪਿੰਡ ਆਵਾਂਗੇ।
Published by: Abhishek Bhardwaj
First published: July 13, 2020, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading