HOME » NEWS » World

USA: ਮਰੀਜ਼ਾਂ ਦਾ ਜਬਰੀ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਨੂੰ ਮਿਲੀ 465 ਸਾਲ ਦੀ ਸਜ਼ਾ

News18 Punjabi | News18 Punjab
Updated: November 12, 2020, 12:39 PM IST
share image
USA: ਮਰੀਜ਼ਾਂ ਦਾ ਜਬਰੀ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਨੂੰ ਮਿਲੀ 465 ਸਾਲ ਦੀ ਸਜ਼ਾ
ਸੰਕੇਤਿਕ ਤਸਵੀਰ

ਅਮਰੀਕਾ ਵਿਚ ਇਕ ਡਾਕਟਰ ਆਪਣੇ ਮਰੀਜ਼ਾਂ ਦਾ ਬੇਲੋੜਾ ਅਪਰੇਸ਼ਨ ਕਰਦਾ ਸੀ। ਇਸ ਡਾਕਟਰ ਦੀ ਗਲਤੀ ਲਈ ਉਸਨੂੰ ਅਦਾਲਤ ਨੇ 465 ਸਾਲ ਦੀ ਸਜ਼ਾ ਸੁਣਾਈ ਹੈ।

  • Share this:
  • Facebook share img
  • Twitter share img
  • Linkedin share img
ਵਾਸ਼ਿੰਗਟਨ - ਡਾਕਟਰ ਦਾ ਕੰਮ ਮਰੀਜ਼ ਦਾ ਇਲਾਜ ਕਰਨਾ ਹੁੰਦਾ ਹੈ, ਪਰ ਜੇ ਕੋਈ ਵਿਅਕਤੀ ਸਿਰਫ ਪੈਸੇ ਕਮਾਉਣ ਲਈ ਇਹ ਕੰਮ ਗਲਤ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕੀ ਹੋਵੇਗਾ। ਅਜਿਹਾ ਹੀ ਮਾਮਲਾ ਅਮਰੀਕਾ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਡਾਕਟਰ ਆਪਣੇ ਮਰੀਜ਼ਾਂ ਦਾ ਬੇਲੋੜਾ ਅਪਰੇਸ਼ਨ ਕਰਦਾ ਸੀ। ਇਸ ਡਾਕਟਰ ਦੀ ਗਲਤੀ ਲਈ ਉਸਨੂੰ ਅਦਾਲਤ ਨੇ  465 ਸਾਲ ਦੀ ਸਜ਼ਾ ਸੁਣਾਈ ਹੈ।

ਅਮਰੀਕਾ ਦੇ ਵਰਜੀਨੀਆ ਵਿਚ ਇਕ ਗਾਇਨੋਕੋਲਾਜਿਸਟ ਡਾਕਟਰ ਜਾਵੇਦ ਪਰਵੇਜ਼ 'ਤੇ ਆਪਣੇ ਮਰੀਜ਼ਾਂ ਦਾ ਜ਼ਬਰਦਸਤੀ ਆਪ੍ਰੇਸਨ ਕਰਨ ਦਾ ਦੋਸ਼ ਹੈ। ਨਿਆਂ ਵਿਭਾਗ ਨੇ ਸੋਮਵਾਰ ਨੂੰ ਦੋਸ਼ੀ ਡਾਕਟਰ ਨੂੰ ਸਜ਼ਾ ਸੁਣਾਈ। ਅਦਾਲਤ ਦੇ ਅਨੁਸਾਰ ਡਾਕਟਰ ਨੇ ਔਰਤਾਂ ਦਾ ਜ਼ਬਰੀ ਆਪ੍ਰੇਸ਼ਨ ਕਰਕੇ ਬੀਮਾ ਕੰਪਨੀਆਂ ਤੋਂ ਜ਼ਬਰਦਸਤ ਕਮਾਈ ਕੀਤੀ ਹੈ। ਡਾਕਟਰ ਪਰਵੇਜ਼ ਨਿੱਜੀ ਅਤੇ ਸਰਕਾਰੀ ਬੀਮਾ ਕੰਪਨੀਆਂ ਨੂੰ ਲੱਖਾਂ ਡਾਲਰ ਦਾ ਬਿੱਲ ਦਿੰਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਪਿਛਲੇ 10 ਸਾਲਾਂ ਵਿੱਚ ਡਾਕਟਰ ਨੇ ਆਪਣਾ ਇਨਾਂ ਕੰਮਾਂ ਨੂੰ ਹੋਰ ਤੇਜ਼ ਕਰ ਦਿੱਤਾ ਸੀ।.

ਅਦਾਲਤ ਤੋਂ ਮਿਲੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਪਰਵੇਜ਼ ਗਰਭਵਤੀ ਔਰਤਾਂ ਨੂੰ ਬੇਲੋੜੇ ਆਪ੍ਰੇਸ਼ਨ ਲਈ ਤਿਆਰ ਕਰਦਾ ਸੀ। ਉਹ ਆਪਣੇ ਮਰੀਜ਼ਾਂ ਨੂੰ ਸਰਜਰੀ ਕਰਨਾ ਜ਼ਰੂਰੀ ਕਹਿੰਦਾ ਸੀ। ਸਿਰਫ ਇਹ ਹੀ ਨਹੀਂ ਉਸਨੇ ਅਕਸਰ ਮਰੀਜ਼ਾਂ ਨੂੰ ਕੈਂਸਰ ਤੋਂ ਬਚਾਉਣ ਲਈ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ।
ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੇ ਨਾਰਫਾਕ ਫੀਲਡ ਦਫਤਰ ਦੇ ਇੰਚਾਰਜ ਵਿਸ਼ੇਸ਼ ਏਜੰਟ ਕਾਰਲ ਸ਼ੂਮਨ ਨੇ ਕਿਹਾ ਕਿ ਡਾਕਟਰ, ਅਥਾਰਟੀ ਅਤੇ ਭਰੋਸੇਮੰਦ ਅਹੁਦਿਆਂ ਵਾਲੇ ਲੋਕ ਆਪਣੇ ਮਰੀਜ਼ਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਸਹੁੰ ਚੁੱਕਦੇ ਹਨ।  ਉਨ੍ਹਾਂ ਕਿਹਾ ਕਿ ਡਾ. ਪਰਵੇਜ਼ ਨੇ ਫਿਜੂਲ ਦੀਆਂ ਸਰਜਰੀ ਕਰਕੇ ਆਪਣੇ ਮਰੀਜ਼ਾਂ ਦੀ ਨਿੱਜੀ ਜਿੰਦਗੀ ਦੇ ਹਿੱਸਿਆਂ 'ਤੇ ਵਿਆਪਕ ਪੇਚੀਦਗੀਆਂ, ਦਰਦ ਅਤੇ ਚਿੰਤਾ ਦੇ ਕਾਰਨਾਂ ਨਾਲ ਹਮਲਾ ਕੀਤਾ ਹੈ ਅਤੇ ਉਨ੍ਹਾਂ ਦਾ ਭਵਿੱਖ ਲੁੱਟ ਲਿਆ ਹੈ।
Published by: Ashish Sharma
First published: November 12, 2020, 12:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading