ਰੂਸ ਦੇ ਇੱਕ ਚਾਰਟਰ ਜਹਾਜ਼ ਦਾ ਅਸਮਾਨ ਦੇ ਵਿੱਚ ਦਰਵਾਜ਼ਾ ਖੁੱਲ਼੍ਹ ਗਿਆ ਜਿਸ ਕਾਰਨ ਮੁਸਾਫਰਾਂ ਦੀ ਜਾਨ ’ਤੇ ਬਣ ਗਈ ।ਨਿਊਯਾਰਕ ਪੋਸਟ ਦੇ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਇਰਾਏਰੋ ਦੇ ਏਐਨ-26 ਟਵਿਨ ਪ੍ਰੋਪ ਏਅਰਕ੍ਰਾਫਟ ਦੇ ਵਿੱਚ ਵਾਪਰੀ ਸੀ।ਜਦੋਂ ਜਹਾਜ਼ ਨੇ ਦੂਰ-ਦੁਰਾਡੇ ਦੇ ਸਾਈਬੇਰੀਅਨ ਸ਼ਹਿਰ ਮੈਗਨ ਤੋਂ ਰੂਸ ਦੇ ਪ੍ਰਸ਼ਾਂਤ ਤੱਟ 'ਤੇ ਮੈਗਾਡਨ ਜਾਣ ਲਈ 41 ਡਿਗਰੀ ਸੈਲਸੀਅਸ ਤਾਪਮਾਨ 'ਤੇ ਉਡਾਣ ਭਰੀ ਤਾਂ ਅਸਮਾਨ ਦੇ ਵਿੱਚ ਇਸ ਦਾ ਦਰਵਾਜ਼ਾ ਖੁੱਲ੍ਹ ਗਿਆ।
ਨਿਊਯਾਰਕ ਪੋਸਟ 'ਚ ਇਹ ਕਿਹਾ ਗਿਆ ਹੈ ਕਿ ਟੇਕ-ਆਫ ਦੌਰਾਨ 6 ਕਰੂ ਮੈਂਬਰਾਂ ਸਮੇਤ ਕਰੀਬ 25 ਲੋਕਾਂ ਨੂੰ ਲੈ ਕੇ ਜਾ ਰਹੇ ਜਹਾਜ਼ ਦਾ ਦਰਵਾਜ਼ਾ ਖੁੱਲ੍ਹ ਗਿਆ ਸੀ। ਜਹਾਜ਼ ਦੇ ਵਿੱਚ ਸਵਾਰ ਇੱਕ ਯਾਤਰੀ ਦੇ ਵੱਲੋਂ ਸ਼ੇਅਰ ਕੀਤੀ ਗਈ ਇੱਕ ਨਾਟਕੀ ਵੀਡੀਓ ਦੇ ਵਿੱਚ ਜਹਾਜ਼ ਦਾ ਪਿਛਲਾ ਦਰਵਾਜ਼ਾ ਖੁੱਲ੍ਹਦਾ ਹੋਇਆ ਨਜ਼ਰ ਆ ਰਿਹਾ ਹੈ।ਇਸ ਵੀਡੀਓ ਦੇ ਵਿੱਚ ਯਾਤਰੀ ਨੂੰ ਆਪਣੀ ਸੀਟ 'ਤੇ ਸ਼ਾਂਤਮਈ ਬੈਠ ਕੇ ਮੁਸਕਰਾਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ । ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਦੇ ਪਿੱਛੇ ਖੁੱਲ੍ਹੇ ਦਰਵਾਜ਼ੇ ਦਾ ਪਰਦਾ ਜ਼ੋਰ-ਜ਼ੋਰ ਦੇ ਨਾਲ ਉੱਡ ਰਿਹਾ ਸੀ।
ਪਰ ਖੁਸ਼ਕਿਸਮਤੀ ਇਹ ਰਹੀ ਕਿ ਇਸ ਜਹਾਜ਼ ਦੇ ਵਿੱਚ ਸਵਾਰ ਲੋਕਾਂ ਵਿੱਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਬਾਹਰ ਦੇ ਠੰਡੇ ਤਾਪਮਾਨ ਤੋਂ ਆਪਣੇ ਕੋਟ ਦੁਆਰਾ ਸੁਰੱਖਿਅਤ ਸਨ। ਨਿਊਜ਼ੀਲੈਂਡ ਹੇਰਾਲਡ ਦੇ ਮੁਤਾਬਕ ਇੱਕ ਵਾਰ ਕੈਬਿਨ 'ਤੇ ਦੁਬਾਰਾ ਦਬਾਅ ਪਾਇਆ ਗਿਆ, ਜਹਾਜ਼ ਨੇ ਪਿੱਛੇ ਚੱਕਰ ਲਗਾਇਆ ਅਤੇ ਸਫਲਤਾਪੂਰਵਕ ਸਾਇਬੇਰੀਅਨ ਸ਼ਹਿਰ ਮੈਗਨ ਵਿੱਚ ਦੁਬਾਰਾ ਉਤਰ ਗਿਆ।
ਕੈਰੀਅਰ ਏਅਰੈਰੋ ਦਾ ਕਹਿਣਾ ਹੈ ਕਿ ਚਾਰਟਰ ਫਲਾਈਟ ਦਾ ਦਰਵਾਜ਼ਾ ਅੰਸ਼ਕ ਤੌਰ 'ਤੇ 2800-2900 ਮੀਟਰ ਦੀ ਉਚਾਈ 'ਤੇ ਖੁੱਲ੍ਹ ਗਿਆ ਸੀ।ਹੇਰਾਲਡ ਨੇ ਦੱਸਿਆ ਕਿ ਇਸ ਵਿੱਚ ਸ਼ਾਮਲ ਪਾਇਲਟ 43 ਸਾਲਾ ਐਂਟੋਨੋਵ 26,ਆਰ ਏ-26174 ਸੀ, ਜੋ ਅਗਸਤ 1979 ਤੋਂ ਸੋਵੀਅਤ ਯੁੱਗ ਦੇ ਸਾਇਬੇਰੀਆ ਵਿੱਚ ਸੇਵਾ ਕਰ ਰਿਹਾ ਸੀ।
ਹਵਾ ਦੇ ਵਿੱਚ ਵਾਪਰੇ ਇਸ ਹਾਦਸੇ ਦੀ ਵੀਡੀਓ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤੀ ਗਈ ਹੈ। ਐਂਟੋਨ ਗੇਰਾਸ਼ਚੇਂਕੋ ਜੋ ਕਿ ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਹਨ ਉਨ੍ਹਾਂ ਨੇ ਵੀ ਵੀਡੀਓ ਨੂੰ ਸਾਂਝਾ ਕੀਤਾ ਅਤੇ ਰੂਸ ਵਿੱਚ ਜਹਾਜ਼ ਵਿੱਚ ਸਵਾਰ ਹੋਣ ਦੀ ਤੁਲਨਾ ਰੂਸੀ ਰੂਲੇਟ ਖੇਡਣ ਨਾਲ ਕੀਤੀ।
ਗੇਰਾਸ਼ਚੇਂਕੋ ਨੇ ਲਿਖਿਆ ਕਿ "ਮੈਗਾਡਨ ਲਈ ਉਡਾਣ ਭਰਨ ਵਾਲੇ ਰੂਸੀ ਏਐੱਨ-26-100 ਜਹਾਜ਼ ਦਾ ਹੈਚ ਅਸਮਾਨ ਵਿੱਚ ਖੁੱਲ੍ਹਿਆ। ਇਸ ਜਹਾਜ਼ ਦੇ ਵਿੱਚ 25 ਲੋਕ ਸਵਾਰ ਸਨ। ਹਾਲਾਂਕਿ ਇਸ ਮਾਮਲੇ ਵਿੱਚ ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Plane, Russia, Viral video