HOME » NEWS » World

ਧੀ ਨੇ 19 ਸਾਲਾਂ ਤੋਂ ਤਸ਼ੱਦਦ ਕਰ ਰਹੇ ਪਿਤਾ ਦਾ ਗੁਪਤ ਅੰਗ ਵੱਢ ਕੇ ਮੌਤ ਦੇ ਘਾਟ ਉਤਾਰਿਆ...

News18 Punjabi | News18 Punjab
Updated: June 21, 2020, 11:32 AM IST
share image
ਧੀ ਨੇ 19 ਸਾਲਾਂ ਤੋਂ ਤਸ਼ੱਦਦ ਕਰ ਰਹੇ ਪਿਤਾ ਦਾ ਗੁਪਤ ਅੰਗ ਵੱਢ ਕੇ ਮੌਤ ਦੇ ਘਾਟ ਉਤਾਰਿਆ...
ਧੀ ਨੇ 19 ਸਾਲਾਂ ਤੋਂ ਤਸ਼ੱਦਦ ਕਰ ਰਹੇ ਪਿਤਾ ਦਾ ਗੁਪਤ ਅੰਗ ਵੱਢ ਕੇ ਮੌਤ ਦੇ ਘਾਟ ਉਤਾਰਿਆ...

  • Share this:
  • Facebook share img
  • Twitter share img
  • Linkedin share img
ਥਾਈਲੈਂਡ ਵਿਚ ਇਕ 29 ਸਾਲਾਂ ਦੀ ਔਰਤ ਨੇ ਚਾਕੂ ਨਾਲ ਆਪਣੇ ਪਿਤਾ ਦਾ ਗੁਪਤ ਅੰਗ (Private Part) ਵੱਢ ਦਿੱਤਾ। ਉਸ ਦਾ ਪਿਤਾ ਉਦੋਂ ਤੋਂ ਹੀ ਉਸ ਨਾਲ ਬਦਸਲੂਕੀ ਕਰ ਰਿਹਾ ਸੀ ਜਦੋਂ ਤੋਂ ਉਹ ਸਿਰਫ ਦਸ ਸਾਲਾਂ ਦੀ ਸੀ।

ਔਰਤ ਨੇ ਦਹਾਕਿਆਂ ਤੋਂ ਚੱਲ ਰਹੀ ਬਦਸਲੂਕੀ ਤੋਂ ਦੁਖੀ ਹੋ ਕੇ ਆਪਣੇ ਪਿਤਾ ਦਾ ਗੁਪਤ ਅੰਗ ਕੱਟਣ ਵਰਗਾ ਭਿਆਨਕ ਕਦਮ ਚੁੱਕਿਆ। ਪੁਲਿਸ ਨੂੰ ਔਰਤ ਵੱਲੋਂ ਉਸੇ ਖੂਨੀ ਚਾਕੂ ਨੂੰ ਸੁਪਰ ਮਾਰਕਿਟ ਦੇ ਡਸਟਬਿਨ ਵਿੱਚ ਸੁੱਟਦੇ ਹੋਏ ਸੀਸੀਟੀਵੀ ਫੁਟੇਜ ਮਿਲੇ ਹਨ। ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਔਰਤ ਨੂੰ ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਬੈਂਕਾਕ ਦੀਆਂ ਸੜਕਾਂ 'ਤੇ ਭਟਕਦਾ ਵੇਖਿਆ ਸੀ।

ਪਿਤਾ ਦੀ ਮੌਤ ਤੋਂ ਬਾਅਦ ਲੜਕੀ ਨੇ ਕਿਹਾ- ਮੈਂ ਸ਼ਾਂਤੀ ਨਾਲ ਸੌਂ ਸਕੀ ਹਾਂ...
ਪੁਲਿਸ ਨੂੰ ਉਸ ਦੇ 58 ਸਾਲਾ ਪਿਤਾ ਦੀ ਲਾਸ਼ ਬਾਅਦ ਵਿਚ ਘਰ ਵਿੱਚੋਂ ਮਿਲੀ। ਉਸ ਦੇ ਪਿਤਾ ਦੇ ਮੱਥੇ 'ਤੇ ਚਾਕੂ ਨਾਲ ਬੁਰੀ ਤਰ੍ਹਾਂ ਵਾਰ ਕੀਤਾ ਗਿਆ ਸੀ ਅਤੇ ਉਸ ਦਾ ਗੁਪਤ ਅੰਗ ਕੱਟਿਆ ਹੋਇਆ ਸੀ। ਸਥਾਨਕ ਪੁਲਿਸ ਸਟੇਸ਼ਨ ਵਿੱਚ ਦਾਖਲ ਹੁੰਦੇ ਹੋਏ ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਕੱਲ੍ਹ ਰਾਤ ਬਹੁਤ ਸ਼ਾਂਤੀ ਨਾਲ ਸੁੱਤੀ ਅਤੇ ਮੈਂ ਚਾਹੁੰਦੀ ਹਾਂ ਕਿ ਬਾਲ ਵੇਸਵਾ ਧੰਦੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ। ਉਸ ਨੇ ਇਹ ਵੀ ਕਿਹਾ ਕਿ ਸਬੂਤ ਲੁਕਾਉਣਾ ਨਾਲ ਇੱਕ ਚੰਗਾ ਇਨਸਾਨ ਵੀ ਮਾੜਾ ਬਣ ਜਾਂਦਾ ਹੈ।

ਪਿਤਾ ਦਾ ਵਿਵਹਾਰ ਧੀ ਨੂੰ ਨਸ਼ਿਆਂ ਵੱਲ ਲੈ ਗਿਆ: ਔਰਤ ਦੀ ਮਾਂ

ਔਰਤ ਦੀ ਮਾਂ ਨੇ ਆਪਣੇ ਸਾਬਕਾ ਪਤੀ 'ਤੇ ਦੋਸ਼ ਲਾਇਆ ਕਿ ਉਸ ਦੇ (ਪਤੀ) ਵਿਵਹਾਰ ਕਾਰਨ ਉਸ ਦੀ 29 ਸਾਲਾ ਧੀ ਨੇ ਬਚਪਨ ਵਿੱਚ ਬੜਾ ਦੁੱਖ ਝੱਲਿਆ। ਉਸ ਦਾ ਸਾਬਕਾ ਪਤੀ ਹਿੰਸਕ ਵਿਅਕਤੀ ਸੀ। ਉਸ ਨੇ ਬੈਂਕਾਕ ਪੋਸਟ ਨੂੰ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਦੇ ਦੁਰਵਿਵਹਾਰ ਨੇ ਉਸਦੀ ਧੀ ਨੂੰ ਨਸ਼ਿਆਂ ਅਤੇ ਸ਼ਰਾਬ ਵੱਲ ਧੱਕਿਆ, ਅਤੇ ਕਿਵੇਂ ਨਸ਼ਿਆਂ ਕਾਰਨ ਉਸ ਦੀ ਮਾਨਸਿਕ ਸਥਿਤੀ ਵਿਗੜਦੀ ਜਾ ਰਹੀ ਹੈ। ਔਰਤ ਨੂੰ ਪਹਿਲਾਂ ਸ੍ਰਥਨਿਆ ਮੈਂਟਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
First published: June 21, 2020, 11:32 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading