ਪਾਦਰੀ ਦਾ ਦਾਅਵਾ-ਪ੍ਰਮਾਤਮਾ ਨੇ ਮੈਨੂੰ ਦੱਸਿਆ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਬਣਨਗੇ

ਪਾਦਰੀ ਦਾ ਦਾਅਵਾ-ਪ੍ਰਮਾਤਮਾ ਨੇ ਮੈਨੂੰ ਦੱਸਿਆ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਬਣਨਗੇ (ਫੋਟੋ: AP)

ਪਾਦਰੀ ਦਾ ਦਾਅਵਾ-ਪ੍ਰਮਾਤਮਾ ਨੇ ਮੈਨੂੰ ਦੱਸਿਆ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਬਣਨਗੇ (ਫੋਟੋ: AP)

 • Share this:
  ਲਾਸ ਵੇਗਾਸ ਵਿਚ ਇਕ ਚਰਚ ਦੇ ਪਾਦਰੀ ਨੇ ਡੋਨਾਲਡ ਟਰੰਪ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿ ਇਹ ਆਖਿਆ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਆਪਣੇ ਸੁਪਨੇ ਵਿਚ ਦੱਸਿਆ ਹੈ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤੇਗਾ। ਟਰੰਪ ਆਪਣੀ ਚੋਣ ਮੁਹਿੰਮ ਦੇ ਤੂਫਾਨੀ ਦੌਰੇ 'ਤੇ ਹਨ। ਉਹ ਇੱਕ ਮੁਹਿੰਮ ਦੌਰਾਨ ਨੇਵਾਡਾ ਦੇ ਲਾਸ ਵੇਗਾਸ ਪਹੁੰਚੇ। ਜਦੋਂ ਉਹ ਲਾਸ ਵੇਗਾਸ ਵਿਚ ਇਕ ਚਰਚ ਵਿਚ ਗਏ, ਤਾਂ ਉਥੋਂ ਦੇ ਪਾਦਰੀ ਨੇ ਉਸ ਨੂੰ ਕਿਹਾ ਕਿ ਟਰੰਪ ਤੁਸੀਂ ਪ੍ਰਭੂ ਦੀਆਂ ਅੱਖਾਂ ਦੇ ਤਾਰੇ ਹੋ ਅਤੇ ਤੁਸੀਂ ਦੁਬਾਰਾ ਰਾਸ਼ਟਰਪਤੀ (Second Time President) ਬਣੋਗੇ।

  ਪਾਦਰੀ ਨੇ ਕਿਹਾ ਕਿ ਪ੍ਰਭੂ ਨੇ ਉਸ ਨੂੰ ਇਹ ਗੱਲ ਸਵੇਰੇ 4:30 ਦੱਸੀ ਹੈ। ਜਦੋਂ ਡੋਨਾਲਡ ਲਾਸ ਵੇਗਾਸ ਚਰਚ ਵਿਖੇ ਪਹੁੰਚਿਆ, ਤਾਂ ਉਸ ਦਾ ਸਵਾਗਤ ਕੀਤਾ ਗਿਆ। ਚਰਚ ਦੇ ਸੀਨੀਅਰ ਐਸੋਸੀਏਟ ਪਾਸਟਰ, ਡੈਂਸੀ ਗੌਲੇਟ ਨੇ ਚਰਚ ਵਿੱਚ ਮੌਜੂਦ ਲੋਕਾਂ ਨੂੰ ਦੱਸਿਆ ਕਿ ਪ੍ਰਭੂ ਨੇ ਉਨ੍ਹਾਂ ਨੂੰ ਸਵੇਰੇ 4.30 ਵਜੇ ਕਿਹਾ ਕਿ ਮੈਂ ਤੁਹਾਡੇ ਰਾਸ਼ਟਰਪਤੀ ਨੂੰ ਇੱਕ ਹੋਰ ਜਿੱਤ ਦਿਵਾਉਣ ਜਾ ਰਿਹਾ ਹਾਂ। ਉਸ ਨੇ ਟਰੰਪ ਨੂੰ ਕਿਹਾ ਕਿ ਤੁਸੀਂ ਦੁਬਾਰਾ ਰਾਸ਼ਟਰਪਤੀ ਬਣੋਗੇ।

  ਮੈਨੂੰ ਚਰਚ ਜਾਣਾ ਪਸੰਦ ਹੈ: ਟਰੰਪ

  ਰਾਸ਼ਟਰਪਤੀ ਟਰੰਪ ਨੇ ਚਰਚ ਵਿੱਚ ਮੌਜੂਦ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਚਰਚ ਜਾਣਾ ਪਸੰਦ ਕਰਦਾ ਹੈ ਅਤੇ ਮੇਰੇ ਲਈ ਇਥੇ ਆਉਣਾ ਵਿਸ਼ੇਸ਼ ਸਨਮਾਨ ਹੈ। ਟਰੰਪ ਨੇ ਚਰਚ ਵਿਚ ਰੱਖੇ ਦਾਨ ਬਕਸੇ ਵਿਚ 20 ਡਾਲਰ ਪਾਏ।  ਟਰੰਪ ਨੇ ਚਰਚ ਵਿਚ ਆਪਣੇ ਵਿਰੋਧੀ ਉਮੀਦਵਾਰ ਜੋਅ ਬਾਇਡਨ 'ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਸਾਡੇ ਸਾਹਮਣੇ ਕੁਝ ਲੋਕ ਹਨ ਜੋ ਸਾਡੇ ਨਾਲ ਸਹਿਮਤ ਨਹੀਂ ਹਨ। ਇਸ ਲਈ 3 ਨਵੰਬਰ ਨੂੰ ਉਹ (ਲੋਕ) ਬਾਹਰ ਆਉਣ ਤੇ ਆਪਣੀ ਤਾਕਤ ਦਿਖਾਉਣ।
  Published by:Gurwinder Singh
  First published: