Home /News /international /

50 ਸਾਲ ਬਾਅਦ ਸਾਹਮਣੇ ਆਈ Bruce Lee ਦੀ ਮੌਤ ਦੀ ਵਜ੍ਹਾ! ਜ਼ਿਆਦਾ ਪਾਣੀ ਪੀਣ ਕਰਕੇ ਹੋਈ ਮੌਤ

50 ਸਾਲ ਬਾਅਦ ਸਾਹਮਣੇ ਆਈ Bruce Lee ਦੀ ਮੌਤ ਦੀ ਵਜ੍ਹਾ! ਜ਼ਿਆਦਾ ਪਾਣੀ ਪੀਣ ਕਰਕੇ ਹੋਈ ਮੌਤ

50 ਸਾਲ ਬਾਅਦ ਸਾਹਮਣੇ ਆਈ Bruce Lee ਦੀ ਮੌਤ ਦੀ ਵਜ੍ਹਾ! ਜ਼ਿਆਦਾ ਪਾਣੀ ਪੀਣ ਕਰਕੇ ਹੋਈ ਮੌਤ

50 ਸਾਲ ਬਾਅਦ ਸਾਹਮਣੇ ਆਈ Bruce Lee ਦੀ ਮੌਤ ਦੀ ਵਜ੍ਹਾ! ਜ਼ਿਆਦਾ ਪਾਣੀ ਪੀਣ ਕਰਕੇ ਹੋਈ ਮੌਤ

ਬਰੂਸ ਲੀ ਦਾ ਇੱਕ ਹਵਾਲਾ ਬਹੁਤ ਪ੍ਰਸਿੱਧ ਹੈ "ਪਾਣੀ ਬਣੋ, ਮੇਰੇ ਦੋਸਤ" ਪਾਣੀ ਦੀ ਗੱਲ ਕਰਨ ਵਾਲੇ ਇਸ ਮਸ਼ਹੂਰ ਅਦਾਕਾਰ ਦੀ ਮੌਤ ਦਾ ਕਾਰਨ ਵੀ ਪਾਣੀ ਬਣਿਆ। ਅਧਿਐਨ ਵਿੱਚ ਸਾਹਮਣੇ ਆਇਆ ਕਿ ਬਰੂਸ ਲੀ ਦੀ ਮੌਤ ਦੀ ਵਜ੍ਹਾ ਜ਼ਿਆਦਾ ਪਾਣੀ ਪੀਣਾ ਹੋ ਸਕਦੀ ਹੈ। ਬਹੁਤ ਜ਼ਿਆਦਾ ਪਾਣੀ ਪੀਣ ਕਰਕੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਉਸਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ।

ਹੋਰ ਪੜ੍ਹੋ ...
  • Share this:

ਮਸ਼ਹੂਰ ਮਾਰਸ਼ਲ ਆਰਟਿਸਟ ਅਤੇ ਐਕਟਰ ਬਰੂਸ ਲੀ (Bruce Lee) ਦਾ ਨਾਮ ਕੌਣ ਨਹੀਂ ਜਾਣਦਾ। ਜਿੰਨਾ ਉਹ ਪ੍ਰਸਿੱਧ ਹੋਇਆ ਓਨਾ ਹੀ ਉਸਦੀ ਮੌਤ ਰਹੱਸਮਈ ਬਣ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਹਸਤੀ ਦੀ ਮੌਤ 20 ਜੁਲਾਈ 1973 ਨੂੰ ਹਾਂਗਕਾਂਗ ਵਿੱਚ ਹੋਈ ਸੀ। ਉਸ ਸਮੇਂ ਬਰੂਸ ਲੀ ਦੀ ਉਮਰ ਸਿਰਫ 32 ਸਾਲਾਂ ਦੀ ਸੀ। ਉਸਦੀ ਮੌਤ ਦੇ ਕਾਰਨਾਂ ਬਾਰੇ ਉਸ ਸਮੇਂ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ।

ਪਰ ਕੀ ਤੁਸੀਂ ਜਾਣਦੇ ਹੋ ਕਿ ਉਸਦੀ ਮੌਤ ਦੇ 50 ਸਾਲ ਬਾਅਦ ਉਸਦੀ ਰਹੱਸਮਈ ਮੌਤ ਦਾ ਕਾਰਨ ਸਾਹਮਣੇ ਆਇਆ ਹੈ। ਬਰੂਸ ਲੀ ਦਾ ਇੱਕ ਹਵਾਲਾ ਬਹੁਤ ਪ੍ਰਸਿੱਧ ਹੈ "ਪਾਣੀ ਬਣੋ, ਮੇਰੇ ਦੋਸਤ" ਪਾਣੀ ਦੀ ਗੱਲ ਕਰਨ ਵਾਲੇ ਇਸ ਮਸ਼ਹੂਰ ਅਦਾਕਾਰ ਦੀ ਮੌਤ ਦਾ ਕਾਰਨ ਵੀ ਪਾਣੀ ਬਣਿਆ। ਅਧਿਐਨ ਵਿੱਚ ਸਾਹਮਣੇ ਆਇਆ ਕਿ ਬਰੂਸ ਲੀ ਦੀ ਮੌਤ ਦੀ ਵਜ੍ਹਾ ਜ਼ਿਆਦਾ ਪਾਣੀ ਪੀਣਾ ਹੋ ਸਕਦੀ ਹੈ। ਬਹੁਤ ਜ਼ਿਆਦਾ ਪਾਣੀ ਪੀਣ ਕਰਕੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਉਸਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ।

ਇਸ ਨੂੰ ਖੋਜਕਰਤਾਵਾਂ ਨੇ ਕਿਹਾ ਹੈ ਕਿ ਲੀ ਦੀ ਮੌਤ ਦੀ ਵਜ੍ਹਾ "ਹਾਈਪੋਨੇਟ੍ਰੀਮੀਆ" ਕਾਰਨ ਹੋਈ। ਇਹ ਇੱਕ ਸਥਿਤੀ ਹੈ ਜਿਸ ਵਿੱਚ ਪਾਣੀ ਦੇ ਸਰੀਰ ਅੰਦਰ ਜਾਣ ਅਤੇ ਬਾਹਰ ਕੱਢਣ ਦੇ ਵਿੱਚ ਅਸੰਤੁਲਨ ਕਾਰਨ ਸੋਡੀਅਮ ਦੀ ਮਾਤਰਾ ਦਾ ਪੱਧਰ ਸਹੀ ਨਹੀਂ ਰਹਿੰਦਾ।

ਇਹ ਅਧਿਐਨ ਕਲੀਨਿਕਲ ਕਿਡਨੀ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ ਅਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰਦੇ ਦੀ ਜ਼ਿਆਦਾ ਪਾਣੀ ਕੱਢਣ ਦੀ ਅਸਮਰੱਥਾ ਬਰੂਸ ਲੀ ਦੀ ਮੌਤ ਦਾ ਕਾਰਨ ਬਣੀ ਹੈ। ਬੇਸ਼ੱਕ ਲੀ ਨੇ 'ਪਾਣੀ ਬਣੋ, ਮੇਰੇ ਦੋਸਤ' ਦਾ ਹਵਾਲਾ ਮਸ਼ਹੂਰ ਕੀਤਾ - ਪਰ ਇੰਜ ਲਗਦਾ ਹੈ ਕਿ ਜਿਵੇਂ ਜ਼ਿਆਦਾ ਪਾਣੀ ਨੇ ਹੀ ਉਸਦੀ ਜਾਨ ਲੈ ਲਈ ਹੋਵੇ।

ਜੇਕਰ ਬਰੂਸ ਲੀ ਦੀ ਮੌਤ ਦੀ ਗੱਲ ਕਰੀਏ ਤਾਂ ਇਸ ਅਧਿਐਨ ਨੇ ਕਈ ਗੱਲਾਂ ਨੂੰ ਸਾਹਮਣੇ ਲਿਆਂਦਾ ਹੈ। ਉਸਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਪ੍ਰਚਲਿਤ ਹੋਈਆਂ ਸਨ। ਕਿਸੇ ਵਿੱਚ ਉਸਨੂੰ ਗੈਂਗਸਟਰਾਂ ਦੁਆਰਾ ਮਾਰਨ ਦੀ ਗੱਲ ਕਹੀ ਅਤੇ ਕਿਸੇ ਵਿੱਚ ਉਸਨੂੰ ਉਸਦੇ ਹੀ ਕਿਸੇ ਫੈਨ ਦੁਆਰਾ ਜ਼ਹਿਰ ਦੇ ਮਾਰਨ ਦੀਆਂ ਗੱਲਾਂ ਸਨ। ਬਰੂਸ ਲੀ 'ਤੇ ਲਿਖੀ ਇੱਕ ਕਿਤਾਬ "ਬਰੂਸ ਲੀ: ਏ ਲਾਈਫ" ਵਿੱਚ ਉਸਦੀ ਪਤਨੀ ਨੇ ਦੱਸਿਆ ਹੈ ਕਿ ਮਰਨ ਤੋਂ ਪਹਿਲਾਂ ਉਸਨੇ ਪਾਣੀ ਪੀਤਾ ਸੀ ਅਤੇ ਫਿਰ ਉਸਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਸਿਰ ਦਰਦ ਹੋਣ ਲੱਗਾ। ਉਸਦੀ ਪਤਨੀ ਨੇ ਇਹ ਵੀ ਦੱਸਿਆ ਕਿ ਲੀ ਨੇ ਠੋਸ ਭੋਜਨ ਲਗਭਗ ਛੱਡ ਹੀ ਦਿੱਤਾ ਸੀ ਅਤੇ ਉਹ ਗਾਜਰ ਅਤੇ ਸੇਬ ਦਾ ਜੂਸ ਪੀਂਦਾ ਸੀ।

ਪੋਸਟਮਾਰਟਮ ਵਿੱਚ ਹੈਰਾਨੀ ਕਰਨ ਵਾਲਾ ਤੱਥ ਸਾਹਮਣੇ ਆਇਆ ਕਿ ਲੀ ਦੇ ਦਿਮਾਗ ਦਾ ਵਜਨ 1575 ਗ੍ਰਾਮ ਸੀ ਜੋ ਕਿ ਔਸਤਨ 1400 ਗ੍ਰਾਮ ਨਾਲੋਂ ਬਹੁਤ ਜ਼ਿਆਦਾ ਹੈ। ਇਹ ਇੱਕ ਤਰ੍ਹਾਂ ਦੀ ਦਿਮਾਗ ਦੀ ਸੋਜ ਸੀ ਜਿਸਨੂੰ ਸੇਰੇਬ੍ਰਲ ਐਡੀਮਾ ਕਿਹਾ ਜਾਂਦਾ ਹੈ ਜੋ ਸ਼ਾਇਦ ਉਸ ਦੁਆਰਾ ਲਈ ਗਈ ਦਰਦ ਨਿਵਾਰਕ ਦਵਾਈ ਦੀ ਪ੍ਰਤੀਕ੍ਰਿਆ ਸੀ। ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਉਸਨੇ ਸਿਰ ਦਰਦ ਹੋਣ ਤੇ ਹੀ ਗੋਲੀ ਲਈ ਸੀ ਭਾਵ ਉਸਨੂੰ ਇਹ ਪ੍ਰੇਸ਼ਾਨੀ ਪਹਿਲਾਂ ਤੋਂ ਹੀ ਸੀ।

ਆਓ ਜਾਣਦੇ ਹਾਂ ਕਿ ਕੀ ਹੈ ਇਹ ਹਾਈਪੋਨੇਟ੍ਰੀਮੀਆ?

ਇਹ ਸਾਡੇ ਸਰੀਰ ਵਿੱਚ ਉਦੋਂ ਹੁੰਦਾ ਹੈ ਜਦੋਂ ਸਾਡੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੋ ਜਾਵੇ। ਸੋਡੀਅਮ ਸਰੀਰ ਲਈ ਬਹੁਤ ਜ਼ਰੂਰੀ ਤੱਤ ਹੈ ਜੋ ਸਰੀਰ ਵਿੱਚ ਤਰਲ ਸੰਤੁਲਨ ਬਣਾਈ ਰੱਖਣ, ਅਤੇ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਨਸਾਂ ਅਤੇ ਮਾਸਪੇਸ਼ੀਆਂ ਨੂੰ ਕੰਟਰੋਲ ਕਰਨ ਜਿਹੇ ਅਹਿਮ ਕੰਮ ਕਰਦਾ ਹੈ। ਇਸ ਦੀ ਸਿਹਤਮੰਦ ਸਰੀਰ ਵਿੱਚ ਮਾਤਰਾ ਬਾਰੇ ਨੈਸ਼ਨਲ ਕਿਡਨੀ ਫਾਊਂਡੇਸ਼ਨ ਨੇ ਕਿਹਾ ਹੈ ਕਿ ਇਸਦਾ ਪੱਧਰ 135 ਤੋਂ 145 ਮਿਲੀਲੀਟਰ ਪ੍ਰਤੀ ਲੀਟਰ ਹੋਣਾ ਚਾਹੀਦਾ ਹੈ। ਜਦੋਂ ਇਹ ਘੱਟ ਹੋ ਜਾਂਦਾ ਹੈ ਤਾਂ ਸਾਨੂੰ ਹਾਈਪੋਨੇਟ੍ਰੀਮੀਆ ਹੁੰਦਾ ਹੈ।

ਇਸ ਦੇ ਘਟਣ ਨਾਲ ਵਾਧੂ ਪਾਣੀ ਸੈੱਲਾਂ ਵਿੱਚ ਜਾਂਦਾ ਹੈ ਅਤੇ ਇਸ ਨਾਲ ਦਿਮਾਗ ਵਿੱਚ ਸੋਜ ਆ ਜਾਂਦੀ ਹੈ ਜੋ ਕਿ ਖਤਰਨਾਕ ਹੋ ਸਕਦੀ ਹੈ ਕਿਉਂਕਿ ਸਦਾ ਦਿਮਾਗ ਖੋਪੜੀ ਤੋਂ ਅੱਗੇ ਨਹੀਂ ਫੈਲ ਸਕਦਾ ਅਤੇ ਦਿਮਾਗ ਦੀਆਂ ਨਸਾਂ ਫੱਟ ਸਕਦੀਆਂ ਹਨ।

ਇਸ ਬਿਮਾਰੀ ਦੇ ਕੀ ਕਾਰਨ ਅਤੇ ਲੱਛਣ ਹੁੰਦੇ ਹਨ?

1. ਐਂਟੀ ਡਿਪ੍ਰੈਸੈਂਟਸ ਅਤੇ ਦਰਦ ਦੀਆਂ ਦਵਾਈਆਂ ਲੈਣਾ, ਬਹੁਤ ਜ਼ਿਆਦਾ ਪਾਣੀ ਦਾ ਸੇਵਨ, ਡੀਹਾਈਡਰੇਸ਼ਨ ਅਤੇ ਗੁਰਦੇ ਦੀਆਂ ਬਿਮਾਰੀਆਂ ਵਾਸਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਕਾਰਨ

2. ਗੁਰਦੇ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਸਰੀਰ ਦੇ ਵਾਧੂ ਪਾਣੀ ਨੂੰ ਬਾਹਰ ਨਹੀਂ ਕੱਢ ਪਾਉਂਦਾ। ਉਸਨੂੰ ਇਹ ਹੋ ਸਕਦੀ ਹੈ। ਐਂਟੀ ਡਿਪਰੈਸ਼ਨ ਅਤੇ ਦਰਦ ਨਿਵਾਰਕ ਦਵਾਈਆਂ ਵਰਗੀਆਂ ਦਵਾਈਆਂ ਦੇ ਸੇਵਨ ਨਾਲ ਸਰੀਰ ਨੂੰ ਆਮ ਨਾਲੋਂ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਪਿਸ਼ਾਬ ਆਉਂਦਾ ਹੈ। ਇਸ ਤਰ੍ਹਾਂ ਵਿਚ ਸਾਨੂੰ ਹਾਈਪੋਨੇਟ੍ਰੀਮੀਆ ਹੋ ਸਕਦਾ ਹੈ।

3. ਬਹੁਤ ਜ਼ਿਆਦਾ ਉਲਟੀਆਂ ਅਤੇ ਦਸਤ ਨਾਲ ਸਰੀਰ ਵਿੱਚੋਂ ਪਾਣੀ ਦੇ ਨਿਕਲਣਾ ਅਤੇ ਸੋਡੀਅਮ ਦਾ ਘੱਟ ਹੋਣਾ।

ਲੱਛਣਾਂ ਦੀ ਗੱਲ ਕਰੀਏ ਤਾਂ ਮਤਲੀ ਜਾਂ ਉਲਟੀਆਂ, ਸਿਰ ਦਰਦ, ਥਕਾਵਟ, ਘੱਟ ਬਲੱਡ ਪ੍ਰੈਸ਼ਰ, ਊਰਜਾ ਦੀ ਕਮੀ ਅਤੇ ਇੱਥੋਂ ਤੱਕ ਕਿ ਦੌਰੇ ਵੀ ਹੋ ਸਕਦੇ ਹਨ। ਇਹ ਲੱਛਣ ਗੰਭੀਰ ਜਟਿਲਤਾਵਾਂ ਓਸਟੀਓਪੋਰੋਸਿਸ, ਦਿਮਾਗ ਦੀ ਸੋਜ, ਦਿਮਾਗ ਦੀ ਸੱਟ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੇ ਹਨ।

ਕਿਵੇਂ ਕੀਤਾ ਜਾਵੇ ਇਸਦਾ ਇਲਾਜ?

1. ਇਸਦਾ ਇਲਾਜ ਕਰਨ ਲਈ ਸਾਨੂੰ ਆਪਣੇ ਖੂਨ ਦਾ ਟੈਸਟ ਕਰਵਾ ਕੇ ਇਹ ਜਾਨਣਾ ਚਾਹੀਦਾ ਹੈ ਕਿ ਸੋਡੀਅਮ ਦੀ ਮਾਤਰਾ ਕਿੰਨੀ ਹੈ ਅਤੇ ਇਸ ਲਈ ਇੱਕ ਸਧਾਰਨ ਬਲੱਡ ਟੈਸਟ ਕੀਤਾ ਜਾ ਸਕਦਾ ਹੈ ਜੋ ਖੂਨ ਵਿੱਚ ਇਲੈਕਟ੍ਰੋਲਾਈਟਸ ਅਤੇ ਖਣਿਜਾਂ ਦੀ ਮਾਤਰਾ ਦੀ ਜਾਂਚ ਕਰਦਾ ਹੈ।

2. ਜੇਕਰ ਸਧਾਰਨ ਟੈਸਟ ਵਿੱਚ ਸੋਡੀਅਮ ਦੀ ਮਾਤਰਾ ਸਹੀ ਨਹੀਂ ਮਿਲਦੀ ਤਾਂ ਫਿਰ ਡਾਕਟਰ ਪਿਸ਼ਾਬ ਟੈਸਟ ਕਰਕੇ ਇਸਦੀ ਪੱਕੀ ਰਿਪੋਰਟ ਵੱਲ ਧਿਆਨ ਦਿੰਦੇ ਹਨ।

3. ਇਸਦੇ ਇਲਾਜ ਇਸ ਡਾਕਟਰ ਤਰਲ ਪਦਾਰਥਾਂ ਦੇ ਸੇਵਨ ਨੂੰ ਘਟਾ ਦਿੰਦੇ ਹਨ ਅਤੇ ਕੁਝ ਦਵਾਈਆਂ ਲੈਣ ਦੀ ਸਲਾਹ ਦਿੰਦੇ ਹਨ। ਨਾਲ ਹੀ ਨਾੜੀ (IV) ਸੋਡੀਅਮ ਘੋਲ ਨੂੰ ਨਿਯੁਕਤ ਕਰਨਾ ਸ਼ਾਮਲ ਹੈ।

Published by:Shiv Kumar
First published:

Tags: Bruce Lee, Death, Reason