Home /News /international /

ਹੇਟ ਸਪੀਚ ਨੂੰ ਲੈ ਕੇ ਰਿਪੋਰਟ 'ਚ ਹੋਇਆ ਖੁਲਾਸਾ,ਖੋਖਲੇ ਸਾਬਤ ਹੋਏ ਐਲੋਨ ਮਸਕ ਦੇ ਦਾਅਵੇ

ਹੇਟ ਸਪੀਚ ਨੂੰ ਲੈ ਕੇ ਰਿਪੋਰਟ 'ਚ ਹੋਇਆ ਖੁਲਾਸਾ,ਖੋਖਲੇ ਸਾਬਤ ਹੋਏ ਐਲੋਨ ਮਸਕ ਦੇ ਦਾਅਵੇ

ਹੇਟ ਸਪੀਚ ਨੂੰ ਲੈ ਕੇ ਐਲੋਨ ਮਸਕ ਦੇ ਦਾਅਵਿਆਂ ਦੀ ਨਿੱਕਲੀ ਹਵਾਅ,ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਹੇਟ ਸਪੀਚ ਨੂੰ ਲੈ ਕੇ ਐਲੋਨ ਮਸਕ ਦੇ ਦਾਅਵਿਆਂ ਦੀ ਨਿੱਕਲੀ ਹਵਾਅ,ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਐਲੋਨ ਮਸਕ ਨੇ ਦਾਅਵਾ ਕੀਤਾ ਹੈ ਕਿ ਨਫਰਤ ਭਰੇ ਭਾਸ਼ਣਾ ਵਿੱਚ ਕਮੀ ਆਈ ਹੈ। ਮਸਕ ਨੇ ਲਿਖਿਆ ਕਿ ਹੇਟ ਸਪੀਚ ਦੇ ਪ੍ਰਭਾਅ ਪ੍ਰੀ-ਸਸਪਾਈਕ ਪੱਧਰ ਤੋਂ ਇੱਕ ਤਿਹਾਈ ਤੱਕ ਘੱਟ ਹੋਏ ਹਨ ।ਟਿਵੱਟਰ ਟੀਮ ਨੂੰ ਵਧਾਈ ।ਮਸਕ ਦੇ ਇਸ ਦਾਅਵੇ ਦਾ ਪਰਦਾਫਾਸ਼ ਹੋ ਚੁੱਕਿਆ ਹੈ ।ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ ਐਂਡ ਦ ਐਂਟੀ ਡਿਫੇਮੇਸ਼ਨ ਲੀਗ ਦੀ ਰਿਪੋਰਟ ਦੇ ਮੁਤਾਬਕ ਐਲੋਨ ਮਸਕ ਦੇ ਵੱਲੋਂ ਕੀਤੇ ਗਏ ਦਾਅਵੇ ਖੋਖਲੇ ਸਾਬਤ ਹੋਏ ਹਨ ।ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਜਿਸ ਵੇਲੇ ਤੋਂ ਐਲੋਨ ਮਸਕ ਨੇ ਟਵਿੱਟਰ ਨੂੰ ਹਾਸਲ ਕੀਤਾ ਹੈ। ਟਿਵੱਟਰ 'ਤੇ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ।

ਹੋਰ ਪੜ੍ਹੋ ...
  • Share this:

ਐਲੋਨ ਮਸਕ ਨੇ ਜਦੋਂ ਦਾ ਟਿਵੱਟਰ ਨੂੰ ਸੰਭਾਲਿਆ ਹੈ ਉਸ ਤੋਂ ਬਾਅਦ ਟਵਿੱਟਰ ਦੇ ਉੱਪਰ ਹੇਟ ਸਪੀਚ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਇੱਕ ਅਧਿਐਨ ਤੋਂ ਸਾਹਮਣੇ ਆਇਆ ਹੈ।ਹਾਲਾਂਕਿ ਐਲੋਕ ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਦੋਂ ਦੀ ਕਮਾਨ ਸੰਭਾਲੀ ਹੈ ਟਵਿੱਟਰ ਦੇ ਉੱਪਰ ਹੇਟ ਸਪੀਚ ਦੀ ਕਾਫੀ ਕਮੀ ਆਈ ਹੈ।

ਐਲੋਨ ਮਸਕ ਵੱਲੋਂ ਕੀਤੇ ਬਦਲਾਅ ਦੀ ਆਲੋਚਨਾ

ਜਿਸ ਵੇਲੇ ਐਲੋਨ ਮਸਕ ਨੇ ਟਵਿੱਟਰ ਨੂੰ ਟੇਕ ਓਵਰ ਕੀਤਾ ਹੈ ਉਹ ਇਸ ਵਿੱਚ ਕਾਫੀ ਬਦਲਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਇੰਨਾ ਹੀ ਨਹੀਂ ਮਸਲ ਨੇ ਟਵਿੱਟਰ ਦੇ ਲਈ ਇੱਕ ਨੀਤੀ ਤਿਆਰ ਕਰ ਲਈ ਹੈ ਅਤੇ ਉਸ ਦੇ ਮੁਤਾਬਕ ਹੀ ਕੰਪਨੀ ਦੇ ਵਿੱਚ ਵੱਡੇ ਪੱਧਰ ਉੱਪਰ ਕਰਮਚਾਰੀਆਂ ਦੀ ਛਾਂਟੀ ਵੀ ਕੀਤੀ ਹੈ,ਕੰਮ ਕਰਨ ਦੇ ਤੌਰ ਤਰੀਕਿਆਂ ਵਿੱਚ ਵੀ ਬਦਲਾਅ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਵੱਲੋਂ ਕੀਤੇ ਗਏ ਬਦਲਾਅ ਦੀ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਐਲੋਨ ਮਸਕ ਨੇ ਦਾਅਵਾ ਕੀਤਾ ਹੈ ਕਿ ਨਫਰਤ ਭਰੇ ਭਾਸ਼ਣਾ ਵਿੱਚ ਕਮੀ ਆਈ ਹੈ। ਮਸਕ ਨੇ ਲਿਖਿਆ ਕਿ ਹੇਟ ਸਪੀਚ ਦੇ ਪ੍ਰਭਾਅ ਪ੍ਰੀ-ਸਸਪਾਈਕ ਪੱਧਰ ਤੋਂ ਇੱਕ ਤਿਹਾਈ ਤੱਕ ਘੱਟ ਹੋਏ ਹਨ ।ਟਿਵੱਟਰ ਟੀਮ ਨੂੰ ਵਧਾਈ ।ਮਸਕ ਦੇ ਇਸ ਦਾਅਵੇ ਦਾ ਪਰਦਾਫਾਸ਼ ਹੋ ਚੁੱਕਿਆ ਹੈ ।

ਖੋਖਲੇ ਸਾਬਤ ਹੋਏ ਐਲੋਨ ਮਸਕ ਦੇ ਦਾਅਵੇ

ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ ਐਂਡ ਦ ਐਂਟੀ ਡਿਫੇਮੇਸ਼ਨ ਲੀਗ ਦੀ ਰਿਪੋਰਟ ਦੇ ਮੁਤਾਬਕ ਐਲੋਨ ਮਸਕ ਦੇ ਵੱਲੋਂ ਕੀਤੇ ਗਏ ਦਾਅਵੇ ਖੋਖਲੇ ਸਾਬਤ ਹੋਏ ਹਨ ।ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਜਿਸ ਵੇਲੇ ਤੋਂ ਐਲੋਨ ਮਸਕ ਨੇ ਟਵਿੱਟਰ ਨੂੰ ਹਾਸਲ ਕੀਤਾ ਹੈ। ਟਿਵੱਟਰ 'ਤੇ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ। ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਮਸਕ ਦੀ ਅਗਵਾਈ 'ਚ 2022 ਤੱਕ ਟਵਿੱਟਰ 'ਤੇ ਨਫਰਤ ਭਰੇ ਭਾਸ਼ਣ ਔਸਤਨ ਤਿੰਨ ਗੁਣਾ ਹੋ ਗਏ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਮਲਿੰਗੀ  ਪੁਰਸ਼ਾਂ ਅਤੇ ਟਰਾਂਸ ਪਰਸਨਜ਼ ਦੇ ਖਿਲਾਫ ਗੰਦੀਆਂ ਗਾਲਾਂ ਦੀ ਵਰਤੋਂ ਵਿੱਚ ਕ੍ਰਮਵਾਰ 58% ਅਤੇ 62% ਦਾ ਵਾਧਾ ਹੋਇਆ ਹੈ।

ਵਧ ਰਹੀਆਂ ਹਨ ਟਵਿੱਟਰ ਲਈ ਚਿੰਤਾਵਾਂ

ਇੰਨਾ ਹੀ ਨਹੀਂ ਐਂਟੀ-ਡੈਫੇਮੇਸ਼ਨ ਲੀਗ ਨੇ ਆਪਣੀ ਰਿਪੋਰਟ ਵਿੱਚ ਤਾਂ ਇਹ ਕਿਹਾ ਕਿ ਉਸ ਦੇ ਵੱਲੋਂ ਇਕੱਠਾ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਵਿਰੋਧੀ ਸਾਮਗਰੀ ਵਿੱਚ ਵਾਧਾ ਹੋਇਆ ਹੈ।ਦੋਵਾਂ ਸਮੂਹਾਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਕਿ ਉਹ ਟਵਿੱਟਰ 'ਤੇ ਕੀ ਦੇਖ ਰਹੇ ਹਨ, ਜੋ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਚਾਰ ਪਲੇਟਫਾਰਮਾਂ ਵਿੱਚੋਂ ਇੱਕ ਹੈ। ਐਂਟੀ ਡਿਫੇਮੇਸ਼ਨ ਲੀਗ ਨੇ ਵਿਗੜਦੀ ਸਥਿਤੀ ਨੂੰ ਪਰੇਸ਼ਾਨ ਕਰਨ ਵਾਲਾ ਦਰਜ ਕੀਤਾ ਗਿਆ ਹੈ।ਇੱਥੇ ਤੁਹਾਨੂੰ ਦਸ ਦਈਏ ਕਿ ਖਾਸ ਗੱਲ ਇਹ ਹੈ ਕਿ ਇਹ ਦੋਵੇਂ ਰਿਪੋਰਟਾਂ ਕੈਨਯ ਵੈਸਟ ਦੇ ਟਵਿਟਰ ਅਕਾਊਂਟ ਨੂੰ ਸਸਪੈਂਡ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਸਾਹਮਣੇ ਆਈਆਂ ਹਨ।

ਹੇਟ ਸਪੀਚ ਨੂੰ ਲੈ ਕੇ ਐਲੋਨ ਮਸਕ ਦਾ ਦਾਅਵਾ

ਹਾਲਾਂਕਿ ਇਸ ਤੋਂ ਪਹਿਲਾਂ ਐਲੋਨ ਮਸਕ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ ਸੀ ਕਿ ਹੇਟ ਸਪੀਚ ਦੇ ਵਿੱਚ ਕਮੀ ਆਈ ਹੈ। ਉਨ੍ਹਾਂ ਇਸ ਨਾਲ ਜੁੜਿਆ ਇੱਕ ਗ੍ਰਾਫ ਵੀ ਸਾਂਝਾ ਕੀਤਾ ਹੈ। ਮਸਕ ਵੱਲੋਂ ਪੋਸਟ ਕੀਤੇ ਗਏ ਗ੍ਰਾਫ਼ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 20 ਅਕਤੂਬਰ 2022 ਤੱਕ ਟਵਿੱਟਰ 'ਤੇ ਨਫ਼ਰਤ ਭਰੇ ਭਾਸ਼ਣ ਨਾਲ ਸਬੰਧਤ ਪੋਸਟਾਂ ਦੀ ਗਿਣਤੀ ਇੱਕ ਕਰੋੜ ਨੂੰ ਪਾਰ ਕਰ ਚੁੱਕੀ ਸੀ। ਮਸਕ ਵੱਲੋਂ ਟਵਿਟਰ ਦੀ ਕਮਾਨ ਸੰਭਾਲਣ ਤੋਂ ਬਾਅਦ ਇਸ ਵਿੱਚ ਭਾਰੀ ਗਿਰਾਵਟ ਆਈ ਹੈ। ਪੋਸਟ ਵਿੱਚ ਦੇਖਿਆ ਜਾ ਸਕਦਾ ਹੈ ਕਿ 22 ਨਵੰਬਰ 2022 ਤੱਕ ਨਫ਼ਰਤ ਭਰੇ ਭਾਸ਼ਣ ਨਾਲ ਸਬੰਧਤ ਪੋਸਟਾਂ ਦੀ ਗਿਣਤੀ ਘੱਟ ਕੇ 25 ਲੱਖ ਦੇ ਕਰੀਬ ਆ ਗਈ ਹੈ।

Published by:Shiv Kumar
First published:

Tags: Elon Musk, Hate speech, Muskmelon, Tweet, Twitter