ਤਾਲਿਬਾਨ ਵਿੱਚ ਹੁਣ ਔਰਤਾਂ ਦੀ ਆਜ਼ਾਦੀ ਉੱਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ । ਦਰਅਸਲ ਔਰਤਾਂ ਹੁਣ ਅਫਗਾਨਿਸਤਾਨ 'ਚ ਪਾਰਕ ਅਤੇ ਜਿਮ 'ਚ ਨਹੀਂ ਜਾ ਸਕਣਗੀਆਂ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਦੇ ਇਸ ਅਧਿਕਾਰ ਉੱਤੇ ਪਾਬੰਦੀ ਲਗਾ ਦਿੱਤੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਹੀ ਔਰਤਾਂ ਉੱਤੇ ਕਈ ਹੋਰ ਪਾਬੰਦੀਆਂ ਵੀ ਲਗਾਈਆਂ ਜਾਣਗੀਆਂ। ਹਾਲੇ ਤੱਕ ਇਸ ਹੁਕਮ ਬਾਰੇ ਅਫਗਾਨਿਸਤਾਨ ਦੀ ਸਰਕਾਰ ਵੱਲੋਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਸਿਰਫ ਇੰਨਾ ਹੀ ਕਿਹਾ ਹੈ ਕਿ ਹੁਣ ਤੋਂ ਪਾਰਕ 'ਚ ਔਰਤਾਂ ਦੇ ਜਾਣ 'ਤੇ ਕੁੱਝ ਪਾਬੰਦੀਆਂ ਲੱਗ ਜਾਣਗੀਆਂ। ਜਿਸ ਤੋਂ ਬਾਅਦ ਕਾਬੁਲ ਵਿੱਚ ਹੁਣ ਤੋਂ ਔਰਤਾਂ ਦੇ ਪਾਰਕ ਵਿੱਚ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਇੰਨਾ ਹੀ ਨਹੀਂ ਔਰਤਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪਾਰਕ 'ਚ ਨਹੀਂ ਖੇਡਣ ਦਿੱਤਾ ਜਾ ਰਿਹਾ। ਇੱਕ ਔਰਤ ਦੇ ਮੁਤਾਬਕ ਉਹ ਆਪਣੀ ਪੋਤੀ ਨਾਲ ਪਾਰਕ ਵਿੱਚ ਆਈ ਸੀ ਪਰ ਤਾਲਿਬਾਨ ਦੇ ਅਧਿਕਾਰੀਆਂ ਨੇ ਉਸ ਨੂੰ ਪਾਰਕ ਵਿੱਚ ਦਾਖਲ ਹੀ ਨਹੀਂ ਹੋਣ ਦਿੱਤਾ। ਜਿਸ ਕਾਰਨ ਇਸ ਔਰਤ ਨੂੰ ਵਾਪਸ ਆਪਣੇ ਘਰ ਪਰਤਣਾ ਪਿਆ। ਪਾਰਕ ਵਿੱਚ ਤਾਇਨਾਤ ਦੋ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਸਰਕਾਰ ਵੱਲੋਂ ਔਰਤਾਂ ਨੂੰ ਪਾਰਕ ਵਿੱਚ ਦਾਖਲ ਨਾ ਹੋਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਔਰਤਾਂ 'ਤੇ ਕਈ ਪਾਬੰਦੀਆਂ ਲਾਈਆਂ ਸਨ। ਭਾਵੇਂ ਗੱਲ ਉਸ ਦੇ ਦਫਤਰ ਵਿਚ ਕੰਮ ਕਰਨ ਦੀ ਹੋਵੇ ਜਾਂ ਘਰ ਨੂੰ ਇਕੱਲੇ ਛੱਡਣ ਦੀ ਹੋਵੇ।ਕੁਝ ਸਮਾਂ ਪਹਿਲਾਂ ਤਾਲਿਬਾਨ ਇੱਕ ਫ਼ਰਮਾਨ ਜਾਰੀ ਕਰ ਰਿਹਾ ਸੀ ਕਿ ਔਰਤਾਂ ਘਰ ਤੋਂ ਇਕੱਲੀਆਂ ਨਹੀਂ ਨਿਕਲਣਗੀਆਂ ਅਤੇ ਉਨ੍ਹਾਂ ਦੇ ਨਾਲ ਮਰਦ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਤਾਲਿਬਾਨ ਨੇ ਵੀ ਆਪਣੇ ਉਸ ਆਦੇਸ਼ ਨੂੰ ਪਲਟ ਦਿੱਤਾ ਸੀ ਜਿੱਥੇ 1 ਮਾਰਚ ਤੱਕ ਸਾਰੀਆਂ ਕੁੜੀਆਂ ਲਈ ਹਾਈ ਸਕੂਲ ਖੋਲ੍ਹੇ ਜਾਣੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Ban, Taliban, Women