• Home
  • »
  • News
  • »
  • international
  • »
  • THE US MILITARY HAS COMPLETED ITS WITHDRAWAL FROM AFGHANISTAN TO END A BRUTAL 20 YEAR WAR

20 ਸਾਲਾਂ ਦੀ ਭਿਆਨਕ ਜੰਗ ਦਾ ਅੰਤ, ਅਮਰੀਕਾ ਦੇ ਆਖਰੀ ਸੈਨਿਕ ਜਹਾਜ਼ ਨੇ ਅਫਗਾਨਿਸਤਾਨ ਛੱਡਿਆ

Afghanistan News LIVE Updates:

20 ਸਾਲਾਂ ਦੀ ਜੰਗ ਦਾ ਅੰਤ, ਅਮਰੀਕਾ ਦੇ ਆਖਰੀ ਸੈਨਿਕ ਜਹਾਜ਼ ਨੇ ਅਫਗਾਨਿਸਤਾਨ ਛੱਡਿਆ  [File: Department of Defense via AP Photo]

20 ਸਾਲਾਂ ਦੀ ਜੰਗ ਦਾ ਅੰਤ, ਅਮਰੀਕਾ ਦੇ ਆਖਰੀ ਸੈਨਿਕ ਜਹਾਜ਼ ਨੇ ਅਫਗਾਨਿਸਤਾਨ ਛੱਡਿਆ [File: Department of Defense via AP Photo]

  • Share this:
    ਕਾਬੁਲ: ਅਮਰੀਕੀ ਫੌਜ(US military )ਨੇ ਅਫਗਾਨਿਸਤਾਨ(Afghanistan) ਤੋਂ 20 ਸਾਲਾਂ ਦੇ ਭਿਆਨਕ ਯੁੱਧ(20-year war) ਨੂੰ ਖਤਮ ਕਰਨ ਲਈ ਆਪਣੀ ਵਾਪਸੀ ਨੂੰ ਮੁਕੰਮਲ ਕਰ ਲਿਆ ਹੈ। ਅਮਰੀਕਾ ਨੇ ਅਫਗਾਨਿਸਤਾਨ ਵਿੱਚ ਲੰਬੀ ਲੜਾਈ ਤੋਂ ਬਾਅਦ ਆਪਣੀ ਆਖਰੀ ਉਡਾਣ ਭਰੀ ਹੈ। ਅਮਰੀਕਾ ਦਾ ਆਖਰੀ ਜਹਾਜ਼ ਸੀ -17 ਨੇ 30 ਅਗਸਤ ਦੀ ਦੁਪਹਿਰ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਉਡਾਣ ਭਰੀ, ਜਿਸ ਨਾਲ ਅਫਗਾਨਿਸਤਾਨ ਹੁਣ ਅਮਰੀਕੀ ਫੌਜਾਂ ਤੋਂ ਮੁਕਤ ਹੋ ਗਿਆ ਹੈ। ਮੰਗਲਵਾਰ ਦੇ ਤੜਕੇ ਕਾਬੁਲ ਵਿੱਚ ਜਸ਼ਨ ਮਨਾਉਣ ਵਾਲੀ ਗੋਲੀਬਾਰੀ(Celebratory gunfire )ਹੋਈ ਅਤੇ ਤਾਲਿਬਾਨ(Taliban) ਦੇ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਦੀ ਸ਼ਲਾਘਾ ਕੀਤੀ।

    ਅਮਰੀਕਾ 31 ਅਗਸਤ ਤੱਕ ਅਫਗਾਨਿਸਤਾਨ ਤੋਂ ਆਪਣੀਆਂ ਸਾਰੀਆਂ ਫੌਜਾਂ ਵਾਪਸ ਬੁਲਾਉਣ ਵਾਲਾ ਸੀ, ਪਰ ਉਸਨੇ ਤਾਲਿਬਾਨ ਨੂੰ ਦਿੱਤੀ ਗਈ ਸਮਾਂ ਸੀਮਾ ਤੋਂ ਪਹਿਲਾਂ ਦੇਸ਼ ਵਿੱਚ ਆਪਣੀ ਫੌਜੀ ਮੌਜੂਦਗੀ ਖਤਮ ਕਰ ਦਿੱਤੀ ਹੈ। ਅਮਰੀਕਾ ਨੇ ਰਵਾਨਾ ਹੋਣ ਤੋਂ ਪਹਿਲਾਂ ਐਲਾਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਪੂਰੀ ਤਰ੍ਹਾਂ ਵਾਪਸੀ ਅਤੇ ਫੌਜੀ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ ਕਰਦਾ ਹੈ।

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਦੱਸਿਆ ਕਿ ‘ਅਫਗਾਨਿਸਤਾਨ ਵਿੱਚ ਅਮਰੀਕਾ ਦੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।’ ਰਾਸ਼ਟਰਪਤੀ ਬਾਇਡਨ ਨੇ ਇਹ ਐਲਾਨ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਕੁਝ ਘੰਟਿਆਂ ਬਾਅਦ ਕੀਤਾ। ਉਸਨੇ ਕਿਹਾ- 'ਹੁਣ ਅਫਗਾਨਿਸਤਾਨ ਵਿੱਚ ਸਾਡੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।' 'ਬਾਇਡਨ ਨੇ ਅਫਗਾਨਿਸਤਾਨ ਛੱਡਣ ਲਈ ਹਥਿਆਰਬੰਦ ਫੌਜਾਂ ਦਾ ਧੰਨਵਾਦ ਕੀਤਾ। ਬਾਇਡਨ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ।
    Published by:Sukhwinder Singh
    First published: