ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਲੜਾਈ ਅਜੇ ਵੀ ਜਾਰੀ ਹੈ। ਬੀਤੇ ਕਈ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਇਹ ਲੜਾਈ ਅਜੇ ਤੱਕ ਕਿਸੇ ਵੀ ਨਤੀਜੇ ਉੱਤੇ ਨਹੀਂ ਪਹੁੰਚੀ ਹੈ। ਰੂਸ ਨੇ ਯੂਕਰੇਨ ਦੇ ਉੱਪਰ ਆਪਣੇ ਹਮਲੇ ਜਾਰੀ ਰੱਖੇ ਹੋਏ ਹਨ। ਸ਼ੁੱਕਰਵਾਰ ਨੂੰ ਵੀ ਰੂਸ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਮਾਈਕੋਲੋਵ ਵਿੱਚ ਮਿਜ਼ਾਈਲ ਦੇ ਨਾਲ ਹਮਲੇ ਕੀਤੇ ਹਨ। ਇਸ ਹਮਲੇ ਨੂੰ ਲੈ ਕੇ ਮਾਈਕੋਲੋਵ ਸ਼ਹਿਰ ਦੇ ਮੇਅਰ ਨੇ ਕਿਹਾ ਕਿ ਇੱਕ ਅਪਾਰਟਮੈਂਟ ਬਿਲਡਿੰਗ 'ਤੇ ਰੂਸੀ ਮਿਜ਼ਾਈਲ ਦੇ ਹਮਲੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ।ਮੇਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਜ਼ਾਈਲ ਹਮਲੇ ਕਾਰਨ ਇਮਾਰਤ ਤਬਾਹ ਹੋ ਗਈ। ਇਮਾਰਤ ਦੇ ਮਲਬੇ ਦੇ ਥੱਲੇ ਦੱਬੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ।
ਪਹਿਲਾ ਧਮਾਕਾ ਸ਼ੁੱਕਰਵਾਰ ਸਵੇਰੇ ਕਰੀਬ 3 ਵਜੇ ਹੋਇਆ
ਇਲਾਕੇ 'ਚ ਮੌਜੂਦ ਇੱਕ ਨਿਊਜ਼ ਏਜੰਸੀ ਦੇ ਇੱਕ ਰਿਪੋਰਟਰ ਨੇ ਧਮਾਕਿਆਂ ਦੀ ਆਵਾਜ਼ ਵੀ ਸੁਣੀ। ਮਿਲੀ ਜਾਣਕਾਰੀ ਦੇ ਮੁਤਾਬਕ ਪਹਿਲਾ ਧਮਾਕਾ ਸ਼ੁੱਕਰਵਾਰ ਸਵੇਰੇ ਕਰੀਬ 3 ਵਜੇ ਹੋਇਆ। ਮੇਅਰ ਸੇਨਕੇਵਿਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਮਲੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਇੱਕ ਵੱਡਾ ਸੁਰਾਖ ਨਜ਼ਰ ਆ ਰਿਹਾ ਹੈ। ਐਮਰਜੈਂਸੀ ਕਰਮਚਾਰੀ ਮਿਜ਼ਾਈਲ ਦੇ ਮਲਬੇ ਦੀ ਭਾਲ ਕਰ ਰਹੇ ਹਨ।
ਖੇਰਸਨ ਵੱਲ ਵਧ ਰਹੀ ਹੈ ਯੂਕਰੇਨ ਦੀ ਫ਼ੌਜ
ਇਸ ਜਾਰੀ ਲੜਾਈ ਦੌਰਾਨ ਯੂਕਰੇਨ ਦੀ ਫ਼ੌਜ ਲਗਾਤਾਰ ਪੱਛਮ ਵੱਲ ਖੇਰਸਨ ਸ਼ਹਿਰ ਵੱਲ ਵਧ ਰਹੀ ਹੈ।ਦੂਜੇ ਪਾਸੇ ਰੂਸ ਦੀ ਫੌਜ ਨੇ ਖੇਰਸਨ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਹਾਲਾਂਕਿ ਅਜਿਹੀਆਂ ਖਬਰਾਂ ਹਨ ਕਿ ਖੇਰਸਨ ਸ਼ਹਿਰ ਵਿੱਚ ਹਜ਼ਾਰਾਂ ਰੂਸੀ ਸੈਨਿਕ ਅਜੇ ਵੀ ਮੌਜੂਦ ਹਨ।ਵੀਰਵਾਰ ਨੂੰ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਕਿਹਾ ਕਿ ਰੂਸ ਦੇ ਸੈਨਿਕਾਂ ਨੂੰ ਖੇਰਸਨ ਛੱਡਣ ਵਿੱਚ ਘੱਟ ਤੋਂ ਘੱਟ ਇੱਕ ਹਫ਼ਤਾ ਲੱਗ ਸਕਦਾ ਹੈ।
ਯੂਕਰੇਨ ਦੀ ਫੌਜ ਨੇ ਵੀ ਕੀਤੀ ਜਵਾਬੀ ਕਾਰਵਾਈ
ਦੂਜੇ ਪਾਸੇ ਯੂਕਰੇਨ ਨੇ ਰੂਸ ਦੇ ਖ਼ਿਲਾਫ਼ ਜਵਾਬੀ ਕਾਰਵਾਈ ਵੀ ਕੀਤੀ ਹੈ। ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸ ਦੇ 50 ਰੂਸ ਸੈਨਿਕਾਂ ਨੂੰ ਮਾਰ ਦਿੱਤਾ ਹੈ ਅਤੇ ਰੂਸ ਦੇ 3 ਟੈਂਕਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਐੱਮਐੱਟੀਏ-ਐੱਸ ਸਵੈ-ਚਾਲਿਤ ਹੋਵਿਟਜ਼ਰ ਅਤੇ 11 ਬਖਤਰਬੰਦ ਵਾਹਨਾਂ ਨੂੰ ਵੀ ਤਬਾਹ ਕਰਨ ਦਾ ਦਾਅਵਾ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Missile, Russia Ukraine crisis, Russia-Ukraine News, Ukraine