ਅੱਜਕੱਲ੍ਹ ਲੋਕਾਂ ਵਿੱਚ ਫਿੱਟ ਰਹਿਣ ਨੂੰ ਲੈ ਕੇ ਇਕ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦੀ ਸਿਹਤ ਚੰਗੀ ਰਹੇ। ਇਸ ਸਭ ਲਈ ਜਿਆਦਾਤਰ ਲੋਕ ਜਿੰਮ ਵਿੱਚ ਕਸਰਤ ਕਰਦੇ ਹਨ। ਹਾਲਾਂਕਿ ਜਿੰਮ ਵਿੱਚ ਜਾ ਕੇ ਕਸਰਤ ਕਰਨਾ ਚੰਗੀ ਆਦਤ ਹੈ ਪਰ ਕਈ ਵਾਰ ਜਿੰਮ 'ਚ ਗਲਤ ਕਸਰਤ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਇਨਾ ਹੀ ਨਹੀਂ ਗਲਤ ਕਸਰਤ ਕਿਸੇ ਦੀ ਜਾਨ ਵੀ ਲੈ ਸਕਦੀ ਹੈ, ਤੁਸੀਂ ਹੈਰਾਨ ਹੋ ਰਹੇ ਹੋਵੋਗੇ ਪਰ ਇਹ ਸੱਚ ਹੈ। ਹਾਲ ਹੀ 'ਚ ਮੈਕਸੀਕੋ 'ਚ ਇਕ ਔਰਤ ਨਾਲ ਅਜਿਹਾ ਹੀ ਕੁੱਝ ਵਾਪਰਿਆ ਹੈ। ਜਿਸ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ।
ਅਸੀਂ ਤੁਹਾਨੂੰ ਵੀਡੀਓ ਦਿਖਾਉਣ ਤੋਂ ਪਹਿਲਾਂ ਦੱਸਣਾ ਚਾਹੁੰਦੇ ਹਾਂ ਕਿ ਮੈਕਸੀਕੋ ਦੀ ਔਰਤ ਦੀ ਜਿੰਮ ਵਿੱਚ ਮੌਤ ਦਾ ਇਹ ਵੀਡੀਓ ਪਰੇਸ਼ਾਨ ਕਰਨ ਵਾਲਾ ਹੈ। ਡੇਲੀ ਸਟਾਰ ਦੀ ਰਿਪੋਰਟ ਅਨੁਸਾਰ 21 ਫਰਵਰੀ ਨੂੰ ਮੈਕਸੀਕੋ ਦੇ ਜਿੰਮ ਵਿੱਚ ਫਿਟਨੈਸ ਸਪੋਰਟ ਜਿਮਨੇਜ਼ੀਅਮ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਿੱਥੇ ਬਾਰਬੈਲ ਚੁੱਕਦੇ ਸਮੇਂ ਔਰਤ ਦੀ ਮੌਤ ਹੋ ਗਈ। ਇਹ ਇੱਕ ਸੀਸੀਟੀਵੀ ਫੁਟੇਜ ਹੈ ਜਿਸ ਵਿੱਚ ਇੱਕ ਆਦਮੀ ਬਾਰਬੈਲ ਦਾ ਭਾਰ ਠੀਕ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਸਾਹਮਣੇ ਇੱਕ ਔਰਤ ਦੂਜੀ ਔਰਤ ਨਾਲ ਗੱਲ ਕਰ ਰਹੀ ਹੈ। ਕੁਝ ਹੀ ਪਲਾਂ ਵਿੱਚ, ਔਰਤ ਬਾਰ ਦੀ ਬਾਰਬੈਲ ਕੋਲ ਜਾਂਦੀ ਹੈ ਅਤੇ ਇਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ।
ਬਾਰਬੈਲ ਚੁੱਕਣ ਨਾਲ ਹੋਈ ਔਰਤ ਦੀ ਮੌਤ : ਵੀਡੀਓ ਵਿੱਚ ਔਰਤ ਬੜੀ ਮੁਸ਼ਕਲ ਨਾਲ ਬਾਰਬੈਲ ਚੁੱਕਦੀ ਹੈ ਅਤੇ ਇਸ ਦਾ ਭਾਰ ਆਪਣੇ ਮੋਢੇ 'ਤੇ ਰੱਖਦੀ ਹੈ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਹ ਥੋੜ੍ਹਾ ਜਿਹਾ ਚੁੱਕਦੀ ਹੈ ਪਰ ਅਚਾਨਕ ਬਾਰਬੈਲ ਹੇਠਾਂ ਉਸ ਦੀ ਗਰਦਨ ਉੱਤੇ ਆ ਡਿੱਗਦਾ ਹੈ। ਕੁਝ ਸਕਿੰਟਾਂ ਲਈ ਉਸ ਦੀ ਗਰਦਨ ਬਾਰਬੈਲ ਦੇ ਭਾਰ ਹੇਠ ਦੱਬੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਔਰਤ ਨੇ 180 ਕਿਲੋਗ੍ਰਾਮ ਦਾ ਬਾਰਬੈਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ।
ਇੱਥੋਂ ਤੱਕ ਕਿ ਜਿੰਮ ਇੰਸਟ੍ਰਕਟਰ ਵੀ ਨਹੀਂ ਬਚਾ ਸਕਿਆ ਔਰਤ ਦੀ ਜਾਨ : ਕਾਹਲੀ ਵਿੱਚ, ਕੋਲ ਖੜ੍ਹੇ ਟ੍ਰੇਨਰ ਨੇ ਬਾਰਬੈਲ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਪਰ ਸ਼ਾਇਦ ਉਹ ਉਸ ਤੋਂ ਚੁੱਕਿਆ ਨਹੀਂ ਗਿਆ। ਇਸ ਲਈ ਕੁੱਝ ਹੋਰ ਲੋਕ ਉਸ ਕੋਲ ਆ ਜਾਂਦੇ ਹਨ। ਇਹ ਸਭ ਦੇਖ ਕੇ ਨੇੜੇ ਖੜ੍ਹੀ ਇੱਕ ਹੋਰ ਔਰਤ ਚੀਕਦੀ ਹੈ। ਜਦੋਂ ਲੋਕ ਬਾਰਬੈਲ ਨੂੰ ਚੁੱਕਦੇ ਹਨ ਤਾਂ ਔਰਤ ਬੇਜਾਨ ਹਾਲਤ ਵਿੱਚ ਜ਼ਮੀਨ 'ਤੇ ਡਿੱਗ ਜਾਂਦੀ ਹੈ। ਵੀਡੀਓ ਦੇਖ ਕੇ ਸਮਝ ਆ ਰਿਹਾ ਹੈ ਕਿ ਉਸ ਦੀ ਜਾਨ ਚਲੀ ਗਈ ਹੈ। ਟ੍ਰੇਨਰ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਲੋਕ ਹੈਰਾਨੀ ਅਤੇ ਨਿਰਾਸ਼ਾ ਨਾਲ ਸਿਰ 'ਤੇ ਹੱਥ ਰੱਖ ਕੇ ਅਫਸੋਸ ਜਤਾਉਂਦੇ ਹਨ । ਜਦੋਂ ਟ੍ਰੇਨਰ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਲੜਕੀ ਦੀ ਮੌਤ ਹੋ ਗਈ ਹੈ, ਤਾਂ ਉਹ ਲਾਸ਼ ਤੋਂ ਦੂਰ ਖੜ੍ਹਾ ਹੋ ਜਾਂਦਾ ਹੈ। ਇਹ ਵੀਡੀਓ ਬਹੁਤ ਹੈਰਾਨ ਕਰਨ ਵਾਲਾ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਔਰਤ ਦੀ ਉਮਰ 35-40 ਸਾਲ ਦੱਸੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।