HOME » NEWS » World

ਤਬਾਹੀ ਦੇ ਮੋੜ 'ਤੇ ਹੈ ਦੁਨੀਆਂ, 100 ਸੈਕੇਂਡ 'ਤੇ ਆਇਆ ‘ਕਿਆਮਤ ਦੀ ਘੜੀ’ ਦਾ ਕੰਡਾ

News18 Punjabi | News18 Punjab
Updated: January 25, 2020, 10:21 AM IST
share image
ਤਬਾਹੀ ਦੇ ਮੋੜ 'ਤੇ ਹੈ ਦੁਨੀਆਂ, 100 ਸੈਕੇਂਡ 'ਤੇ ਆਇਆ ‘ਕਿਆਮਤ ਦੀ ਘੜੀ’ ਦਾ ਕੰਡਾ
ਤਬਾਹੀ ਦੇ ਮੋੜ 'ਤੇ ਹੈ ਦੁਨੀਆਂ, 100 ਸੈਕੇਂਡ 'ਤੇ ਆਇਆ ‘ਕਿਆਮਤ ਦੀ ਘੜੀ’ ਦਾ ਕੰਡਾ

  • Share this:
  • Facebook share img
  • Twitter share img
  • Linkedin share img
ਪ੍ਰਮਾਣੂ ਵਿਗਿਆਨੀਆਂ ਨੇ ਦੁਨੀਆਂ ਦੇ ਬਦਲਦੇ ਹੋਏ ਹਾਲਾਤਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਕਿ ਇਸ ਸਮੇਂ ਵਿਸ਼ਵ ਭਰ ‘ਚ ਪ੍ਰਮਾਣੂ ਲੜਾਈ ਦਾ ਖ਼ਤਰਾ ਸਭ ਤੋਂ ਜਿਆਦਾ ਹੈ। ‘ਦੀ ਬੁਲੇਟਿਨ ਆਫ ਦੀ ਐਟਾਮਿਕ ਸਾਇੰਟੀਸਟ’ (ਬੀਏਐਸ) ਨੇ ਦੱਸਿਆ ਕਿ ਦੁਨੀਆਂ ਤਬਾਹੀ ਦੇ ਖ਼ਤਰਨਾਕ ਮੋੜ ਉਤੇ ਹੈ। ਵਿਗਿਆਨੀਆਂ ਨੇ ਇਹ ਕਿਆਮਤ ਦੀ ਘੜੀ (Dooms Day Clock) ਦੀ ਗਣਨਾ ਦੇ ਅਧਾਰ ਇਹ ਦਾਅਵਾ ਕੀਤਾ ਗਿਆ ਹੈ। ਇਸ ਘੜੀ ‘ਚ ਅੱਧੀ ਰਾਤ ਹੋਣ ‘ਚ 2 ਮਿੰਟ ਤੋਂ ਘੱਟ 100 ਸੈਕੇਂਡ ਦਾ ਫਰਕ ਰਹਿ ਗਿਆ ਹੈ।

ਕੀ ਹੈ ਕਿਆਮਤ ਦੀ ਘੜੀ ?

ਸ਼ਿਕਾਗੋ ਯੂਨੀਵਰਸਿਟੀ ਦੇ 15 ਵਿਗਿਆਨੀਆਂ ਦੀ ਇਕ ਟੀਮ ‘ਦੀ ਬੁਲੇਟਿਨ ਆਫ ਦੀ ਐਟਾਮਿਕ ਸਾਇੰਟੀਸਟ’ (ਬੀਏਐਸ) ਨੇ 1947 ਚ ‘ਡੂਮਸ ਡੇ ਕਲਾਕ’ ਮਤਲਬ ਕਿਆਮਤ ਦੀ ਘੜੀ ਬਣਾਈ ਸੀ। ਇਹ ਘੜੀ ਮਾਨਵਤਾ ਦੇ ਖਤਰਿਆਂ ਨੂੰ ਜਾਹਿਰ ਕਰਨ ਲਈ ਪ੍ਰਮਾਣੂ ਵਿਸਫੋਟ (ਅੱਧੀ ਰਾਤ) ਦੀ ਕਲਪਨਾ ਅਤੇ ਸਿਫਰ ਦੀ ਉਲਟੀ ਗਿਣਤੀ (ਕਾਉਂਟਡਾਉਨ) ਦਾ ਇਸਤੇਮਾਲ ਕਰਦੀ ਹੈ।
ਕੀ ਹੈ ਇਸ ਦਾ ਮਤਲਬ ?

ਕਿਆਮਤ ਦੀ ਘੜੀ ਦੇ ਕੰਡੇ ਨੂੰ ਅੱਗੇ-ਪਿੱਛੇ ਕਰਨ ਦਾ ਕੰਮ ਬੀਏਐਸ ਨੂੰ ਹੀ ਦਿੱਤਾ ਗਿਆ ਹੈ। ਇਸ ਘੜੀ ‘ਚ 12 ਵੱਜਣ ਦਾ ਮਤਲਬ ਹੈ, ਦੁਨੀਆਂ ਦਾ ਅੰਤ ਕਿਸੀ ਵੀ ਸਮੇਂ ਹੋ ਸਕਦਾ ਹੈ ਜਾਂ ਫਿਰ ਦੁਨੀਆਂ ਉਤੇ ਪ੍ਰਮਾਣੂ ਹਮਲੇ ਦੀ ਸੰਭਾਵਨਾ 100 ਫੀਸਦ ਹੈ। ਹੁਣ ਤੱਕ ਇਸ ‘ਚ 19 ਵਾਰ ਤਬਦੀਲੀ ਕੀਤੀ ਜਾ ਚੁਕੀ ਹੈ। ਸਾਲ 1949 ‘ਚ ਜਦੋਂ ਰੂਸ ਨੇ ਆਪਣੇ ਪਹਿਲੇ ਪ੍ਰਮਾਣੂ ਬੰਬ RDS 1 ਦਾ ਟੈਸਟ ਕੀਤਾ ਅਤੇ ਦੁਨੀਆਂ ‘ਚ ਪ੍ਰਮਾਣੂ ਸ਼ਕਤੀ ਬਣਨ ਦੀ ਦੌੜ ਸ਼ੁਰੂ ਹੋਈ, ਉਸ ਸਮੇਂ ਡੂਮਸ ਡੇ ਕਲੱਬ ‘ਚ ਤਿੰਨ ਮਿੰਟ ਦਾ ਫਰਕ ਸੀ।

‘ਦੱਖਣੀ ਏਸ਼ੀਆ ਨੂੰ ਦੱਸਿਆ ਟਿੰਡਰ ਬਾਕਸ’

ਸਾਲ 1953 ‘ਚ ਅੱਧੀ ਰਾਤ ਹੋਣ ਵਿਚ ਫਰਕ ਘਟ ਕੇ 2 ਮਿੰਟ ਰਹਿ ਗਿਆ ਸੀ। 1991 ‘ਚ ਅੱਧੀ ਰਾਤ ਤੋਂ ਇਸ ਨੂੰ 17 ਮਿੰਟ ਪਹਿਲਾਂ ਕਰ ਦਿੱਤਾ ਗਿਆ ਸੀ। ਗਲੋਬਲ ਸੁਰੱਖਿਆ ਮੁੱਦੇ ਉਤੇ ਨਜ਼ਰ ਰੱਖਣ ਵਾਲੀ ਗੈਰ ਲਾਭਕਾਰੀ ਸੰਗਠਨ ਬੀਏਐਸ ਨੇ ਕਿਹਾ ਕਿ ਡੂਮਸ ਡੇ ਕਲੱਬ ਹੁਣ 73 ਸਾਲ ਤੇ ਇਤਿਹਾਸ ‘ਚ ਤਬਾਹੀ ਦੇ ਸਭ ਤੋਂ ਨੇੜੇ ਹੈ। ਭਾਰਤ ਜਾਂ ਪਾਕਿਸਤਾਨ ਦਾ ਨਾਂ ਲਏ ਬਗੈਰ ਬੀਏਐਸ ਦੇ ਮਾਹਰਾਂ ਨੇ ਦੱਖਣੀ ਏਸ਼ੀਆ ਨੂੰ ‘ਪ੍ਰਮਾਣੂ ਟਿੰਡਰਬਾਕਸ’ ਦੱਸਿਆ, ਜਿੱਥੇ ਸਮਝੌਤੇ ਦੀ ਸੰਭਾਵਨਾ ਕਾਫੀ ਘੱਟ ਹੈ। ਸੰਸਥਾ ਨੇ ਦੁਨੀਆਂ ਦੇ ਨੇਤਾਵਾਂ ਤੋਂ ਅਪੀਲ ਕੀਤੀ ਹੈ ਕਿ ਉਹ ਮਾਨਵਤਾ ਨੂੰ ਅੱਗੇ ਵਧਾਉਣ ਅਤੇ ਸਦਭਾਵਨਾ ਦੇ ਨਾਲ ਦੁਨੀਆਂ ਦੇ ਵਿਕਾਸ ‘ਚ ਯੋਗਦਾਨ ਦੇਣ।
First published: January 25, 2020, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading