ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ ਇਹ 4 ਦੇਸ਼! ਬਣਾਈ ਰੱਖਣਗੇ ਦੂਤਾਵਾਸ

ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ ਇਹ 4 ਦੇਸ਼! ਬਣਾਈ ਰੱਖਣਗੇ ਦੂਤਾਵਾਸ (Pic- AP)

 • Share this:
  ਅੱਤਵਾਦੀ ਸੰਗਠਨ ਤਾਲਿਬਾਨ (Taliban) ਨੇ ਹੁਣ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਅੱਤਵਾਦੀ ਸੰਗਠਨ ਦੀ ਸਰਕਾਰ ਨੂੰ ਮਾਨਤਾ  ਬਾਰੇ ਵਿਸ਼ਵਵਿਆਪੀ ਭੰਬਲਭੂਸੇ ਦੀ ਸਥਿਤੀ ਹੈ। ਪਰ ਜਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਹਨ, ਕੁਝ ਦੇਸ਼ ਤਾਲਿਬਾਨੀ ਸਰਕਾਰ ਨੂੰ ਮਾਨਤਾ ਦੇਣ ਵਿੱਚ ਨਰਮ ਰੁਖ ਅਖਤਿਆਰ ਕਰਦੇ ਜਾਪਦੇ ਹਨ।

  ਖ਼ਬਰ ਆਈ ਹੈ ਕਿ ਚੀਨ, ਰੂਸ, ਤੁਰਕੀ ਅਤੇ ਪਾਕਿਸਤਾਨ ਵਰਗੇ ਦੇਸ਼ ਕਾਬੁਲ ਵਿੱਚ ਆਪਣਾ ਦੂਤਘਰ ਬੰਦ ਨਹੀਂ ਕਰਨਗੇ। ਇਹ ਚਾਰ ਦੇਸ਼ ਤਾਲਿਬਾਨ ਸਰਕਾਰ ਦੇ ਅਧੀਨ ਵੀ ਆਪਣੇ ਦੂਤਘਰ ਚਲਾਉਂਦੇ ਰਹਿਣਗੇ।

  ਇਸ ਦੌਰਾਨ ਚੀਨ ਨੇ ਸੋਮਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਤਾਲਿਬਾਨ ਸਰਕਾਰ ਨਾਲ ਦੋਸਤਾਨਾ ਸਬੰਧ ਬਣਾਏ ਰੱਖਣਾ ਚਾਹੁੰਦਾ ਹੈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਚੀਨ ਨੇ ਕਿਹਾ, ਅਫਗਾਨਿਸਤਾਨ ਤਾਲਿਬਾਨ ਨਾਲ 'ਦੋਸਤਾਨਾ ਸੰਬੰਧ' ਬਣਾਉਣ ਲਈ ਤਿਆਰ ਹੈ।

  ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਚੀਨ ਦੀ ਇਹ ਪਹਿਲੀ ਟਿੱਪਣੀ ਹੈ। ਇਸ ਦੇ ਨਾਲ ਹੀ ਰੂਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਤਾਲਿਬਾਨ ਦੇ ਵਤੀਰੇ 'ਤੇ ਨਿਰਭਰ ਕਰੇਗਾ ਕਿ ਉਸ ਨੂੰ ਮਾਨਤਾ ਦਿੱਤੀ ਜਾਵੇ ਜਾਂ ਨਹੀਂ।

  ਪਾਕਿਸਤਾਨ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਤਾਲਿਬਾਨ ਸਰਕਾਰ ਨੂੰ ਮਾਨਤਾ ਦੇ ਸਕਦਾ ਹੈ। ਵੈਸੇ ਵੀ, ਤਾਲਿਬਾਨ ਦਾ ਮੁੱਖ ਦਫਤਰ ਪਾਕਿਸਤਾਨ ਵਿੱਚ ਹੀ ਹੈ। ਅਜਿਹੀ ਸਥਿਤੀ ਵਿੱਚ, ਤਾਲਿਬਾਨ ਨੂੰ ਪਾਕਿਸਤਾਨ ਦਾ ਸਮਰਥਨ ਜੱਗ ਜ਼ਹਿਰ ਹੈ। ਕੁਝ ਦਿਨ ਪਹਿਲਾਂ, ਭਾਰਤੀ ਵਿਦੇਸ਼ ਮੰਤਰਾਲੇ ਨੇ ਅਫਗਾਨਿਸਤਾਨ ਵਿੱਚ ਹਿੰਸਾ ਦੇ ਪਿੱਛੇ ਪਾਕਿਸਤਾਨ ਦੀ ਸਹਾਇਤਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
  Published by:Gurwinder Singh
  First published: