HOME » NEWS » World

ਇਹ ਹੈ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਘਰ, ਡਾਇਨਿੰਗ ਰੂਮ ‘ਚੋਂ ਵਗਦੀ ਹੈ ਨਦੀ

News18 Punjabi | News18 Punjab
Updated: February 2, 2020, 1:15 PM IST
share image
ਇਹ ਹੈ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਘਰ, ਡਾਇਨਿੰਗ ਰੂਮ ‘ਚੋਂ ਵਗਦੀ ਹੈ ਨਦੀ
ਇਹ ਹੈ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਘਰ, ਡਾਇਨਿੰਗ ਰੂਮ ‘ਚੋਂ ਵਗਦੀ ਹੈ ਨਦੀ

ਬ੍ਰਿਟਿਸ਼ ਅਰਬਪਤੀ ਜਾਨ ਕਾਡਵੇਲ (John Caudwell) ਲੰਡਨ ‘ਚ ਇਕ ਅਜਿਹਾ ਘਰ ਬਣਾ ਰਹੇ ਹਨ, ਜਿਸਦੇ ਡਾਇਨਿੰਗ ਰੂਮ ‘ਚ ਇਕ ਛੋਟੀ ਜਿਹੀ ਨਦੀ ਵਗਦੀ ਦਿਖਾਈ ਦੇਵੇਗੀ। ਇਹ ਨਦੀ ਲਾਵਾ ਵਰਗੀ ਦਿੱਸਦੀ ਹੈ, ਜਿਸ ਵਿਚ ਖਾਣ ਲਈ ਜਿੰਦਾ ਮੱਛੀਆਂ ਵੀ ਹੋਣਗੀਆਂ। ਇਹ ਹਵੇਲੀ 43,000 ਵਰਗ ਫੁੱਟ ਏਰੀਆ ‘ਚ ਬਣੀ ਹੈ।

  • Share this:
  • Facebook share img
  • Twitter share img
  • Linkedin share img
ਬ੍ਰਿਟਿਸ਼ ਅਰਬਪਤੀ ਜਾਨ ਕਾਡਵੇਲ (John Caudwell) ਲੰਡਨ ‘ਚ ਇਕ ਅਜਿਹਾ ਘਰ ਬਣਾ ਰਹੇ ਹਨ, ਜਿਸਦੇ ਡਾਇਨਿੰਗ ਰੂਮ ‘ਚ ਇਕ ਛੋਟੀ ਜਿਹੀ ਨਦੀ ਵਗਦੀ ਦਿਖਾਈ ਦੇਵੇਗੀ। ਇਹ ਨਦੀ ਲਾਵਾ ਵਰਗੀ ਦਿੱਸਦੀ ਹੈ, ਜਿਸ ਵਿਚ ਖਾਣ ਲਈ ਜਿੰਦਾ ਮੱਛੀਆਂ ਵੀ ਹੋਣਗੀਆਂ। ਇਹ ਹਵੇਲੀ 43,000 ਵਰਗ ਫੁੱਟ ਏਰੀਆ ‘ਚ ਬਣੀ ਹੈ।

dailymail.co.uk ਦੀ ਰਿਪੋਰਟ ਮੁਤਾਬਿਕ, ਇਹ ਬ੍ਰਿਟੇਨ (Britain) ਦਾ ਸਭ ਤੋਂ ਮਹਿੰਗਾ ਘਰ ਹੈ। 9 ਮੰਜਿਲਾ ਇਸ ਘਰ ‘ਚ 15 ਬੈੱਡ-ਰੂਮ ਅਤੇ 200 ਮਹਿਮਾਨਾਂ ਲਈ ਬਾਲਰੂਮ ਹੈ। ਇਸ ‘ਚ ਇਕ ਲੁਕੀ ਹੋਈ ਲਿਫਟ ਅਤੇ ਇਕ ਸਟੈਕ ਪਾਰਕਿੰਗ ਸਿਸਟਮ ਵੀ ਹੈ। ਇਸ ਦੇ ਇਲਾਵਾ ਮਨੋਰੰਜਨ ਲਈ ਸਿਨੇਮਾ ਹਾਲ, ਇਕ ਸਵਿਮਿੰਗ ਪੂਲ, ਜਿਮ, ਸੈਲੂਨ, ਮੀਡੀਆ ਰੂਮ ਅਤੇ ਗੇਮਸ ਖੇਡਣ ਲਈ ਅਲੱਗ ਤੋਂ ਰੂਮ ਬਣਾਇਆ ਗਿਆ ਹੈ।

ਡਾਇਨਿੰਗ ਰੂਮ ਚ ਵਗਦੀ ਹੈ ਨਦੀ
ਬ੍ਰਿਟੇਨ ਦੇ ਇਸ ਸਭ ਤੋਂ ਮਹਿੰਗੇ ਘਰ ‘ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੇ ਡਾਇਨਿੰਗ ਰੂਮ ‘ਚ ਇਕ ਛੋਟੀ ਜਿਹੀ ਨਦੀ ਹੈ। ਜਿਸ ‘ਚ ਪਾਣੀ ਵਗਦਾ ਹੋਇਆ ਦਿਖਾਈ ਦਿੰਦਾ ਹੈ। ਨਦੀ ‘ਚ ਕਈ ਰੰਗਾਂ ਵਾਲੀਆਂ ਮੱਛੀਆਂ ਵੀ ਹਨ। 69 ਸਾਲ ਦੇ ਬਿਜਨਸਮੈਨ ਜਾਨ ਕਾਡਵੈਲ ਨੇ ਇਸ ਹਵੇਲੀ ਨੂੰ ਬਰੂਨੇਈ ਦੇ ਸੁਲਤਾਨ ਹਸਨਲ ਬੋਲਿਕਆਹ ਦੇ ਭਰਾ ਪ੍ਰਿੰਸ ਜੇਫਰੀ ਬੋਲਕੀਆ ਤੋਂ 2012 ਵਿਚ 81 ਮਿਲੀਅਨ ਪੌਂਡ ‘ਚ ਖ਼ਰੀਦਿਆਂ ਸੀ।

ਇਸ ਘਰ ਦੀ ਕੀਮਤ 2347.9 ਕਰੋੜ ਰੁਪਏ

ਰਿਪੋਰਟ ਮੁਤਾਬਕ, ਬ੍ਰਿਟੇਨ ‘ਚ ਇਹ ਸਭ ਤੋਂ ਮਹਿੰਗਾ ਘਰ ਹੈ। ਇਸ ਦੀ ਕੀਮਤ 250 ਮਿਲੀਅਨ ਪੌਂਡ ਹੈ। ਮਤਲਬ ਭਾਰਤੀ ਕਰੰਸੀ ‘ਚ ਇਸ ਦੀ ਕੀਮਤ 234.9 ਕਰੋੜ ਰੁਪਏ (2347,9725000.00 ਰੁਪਏ, 1 ਪੌਂਡ = 93.94 ਰੁਪਏ) ਹੈ। ਜਾਨ ਕਾਡਵੇਲ ਨੇ ਇਸ ਘਰ ਨੂੰ ਦੁਬਾਰਾ ਤੋਂ ਫਿਨਸ਼ਿੰਗ ਕਰਾਉਣ ‘ਚ ਲਗਭਗ 65 ਮਿਲੀਅਨ ਪੌਂਡ ਖਰਚ ਕੀਤੇ ਹਨ।

 

 

 
First published: February 2, 2020
ਹੋਰ ਪੜ੍ਹੋ
ਅਗਲੀ ਖ਼ਬਰ