ਆਪਣੀ ਮਰਸੀਡੀਜ਼ ਐਸਯੂਵੀ (Mercedes SUV) ਦੇ ਤਕਨੀਕੀ ਨੁਕਸ ਤੋਂ ਪ੍ਰੇਸ਼ਾਨ ਇਕ ਰੂਸੀ ਵਿਅਕਤੀ ਨੇ ਆਪਣੀ ਕਾਰ ਨੂੰ ਤਕਰੀਬਨ ਹਜ਼ਾਰ ਫੁੱਟ ਦੀ ਉਚਾਈ ਤੋਂ ਹੇਠਾਂ ਸੁੱਟ ਦਿੱਤਾ। ਇਸ ਮਰਸਡੀਜ਼ ਕਾਰ ਦੀ ਕੀਮਤ ਲਗਭਗ 2 ਕਰੋੜ ਹੈ। ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਇਗੋਰ ਮੋਰੋਜ਼ ਨਾਮ ਦੇ ਇਸ ਵਿਅਕਤੀ ਨੇ ਪਹਿਲਾਂ ਕਾਰ ਨੂੰ ਹੈਲੀਕਾਪਟਰ ਨਾਲ ਲਿਫਟ ਅਤੇ ਫਿਰ ਹੇਠਾਂ ਸੁੱਟ ਦਿੱਤਾ।
ਮੋਰੋਜ਼ ਨੇ ਇਸ ਦਾ 7 ਮਿੰਟ ਦਾ ਵੀਡੀਓ ਵੀ ਬਣਾਇਆ। ਵੀਡੀਓ ਵਿਚ ਮੋਰੋਜ਼ ਨੇ ਕਿਹਾ ਕਿ ਉਸਨੇ ਇਹ ਕਾਰ ਪਿਛਲੇ ਸਾਲ ਮਾਰਚ 2018 ਵਿਚ 2,70,000 ਯਾਨੀ ਤਕਰੀਬਨ 2 ਕਰੋੜ ਰੁਪਏ ਵਿਚ ਖਰੀਦੀ ਸੀ। ਪਰ ਕਾਰ ਵਿਚ ਵਾਰ ਵਾਰ ਤਕਨੀਕੀ ਖਾਮੀਆਂ ਕਾਰਨ ਉਹ ਪਰੇਸ਼ਾਨ ਹੋ ਗਿਆ। ਉਸਨੇ ਦੱਸਿਆ ਕਿ ਕਾਰ ਲੰਬੇ ਸਮੇਂ ਤੋਂ ਗੈਰੇਜ ਵਿਚ ਰਹਿੰਦੀ ਸੀ। ਵਾਰੰਟੀ ਦੀ ਮਿਆਦ ਹੋਣ ਦੇ ਬਾਵਜੂਦ ਵੀ ਕਾਰ ਦੀ ਮੁਰੰਮਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਹਾਲਾਂਕਿ, ਨਿਊਜ਼18.com ਦੇ ਅਨੁਸਾਰ, ਕੋਲੇਸਾ ਵੈਬਸਾਈਟ ਤੇ, ਇਹ ਕਿਹਾ ਗਿਆ ਸੀ ਕਿ ਕਾਰ ਵਿੱਚ ਕੋਈ ਮੁਸ਼ਕਲ ਨਹੀਂ ਸੀ, ਬਲਕਿ ਮੋਰੋਜ ਨੇ ਕਾਰ ਨੂੰ ਉਚਾਈ ਤੋਂ ਡਿਗਣ ਲਈ ਆਪਣੇ ਦੋਸਤਾਂ ਨਾਲ ਸੱਟਾ ਲਗਾਇਆ ਸੀ। ਰੂਸ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਯੂ-ਟਿਊਬ 'ਤੇ ਕਰੀਬ 5 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।