HOME » NEWS » World

ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਇਹ ਕਦਮ

News18 Punjabi | News18 Punjab
Updated: February 7, 2020, 12:53 PM IST
share image
ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਇਹ ਕਦਮ
ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਇਹ ਕਦਮ

ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਤੋਂ ਬਚਾਉਣ ਦੇ ਲਈ ਵੱਖਰੀ ਵੀਜ਼ਾ ਪ੍ਰਣਾਲੀ ਦੇ ਵਾਂਗ ਹੀ ਵਰਕ ਪਰਮਿਟ ’ਚ ਵੀ ਢਿੱਲ ਦੇਣ ਦੀ ਤਿਆਰੀ ਕਰ ਰਹੀ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਤੋਂ ਜਿਆਦਾ ਤੋਂ ਜਿਆਦਾ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਹਨ। ਜਿਨ੍ਹਾਂ ਦਾ ਸੁਪਨਾ ਲੱਗਦਾ ਹੈ ਕੈਨੇਡਾ ਸਰਕਾਰ ਪੂਰਾ ਕਰਨ ਜਾ ਰਹੀ ਹੈ। ਨਾਲ ਹੀ ਨੌਜਵਾਨਾਂ ਨੂੰ ਆਪਣੀ ਜਾਲ ਚ ਫਸਾਉਣ ਵਾਲੇ ਫਰਜੀ ਏਜੰਟਾਂ ਤੋਂ ਵੀ ਬਚਾਉਣ ਦੀ ਤਿਆਰੀ ਕਰ ਰਹੀ ਹੈ। ਸਾਹਮਣੇ ਆਇਆ ਹੈ ਕਿ ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਤੋਂ ਬਚਾਉਣ ਦੇ ਲਈ ਵੱਖਰੀ ਵੀਜ਼ਾ ਪ੍ਰਣਾਲੀ ਦੇ ਵਾਂਗ ਹੀ ਵਰਕ ਪਰਮਿਟ ’ਚ ਵੀ ਢਿੱਲ ਦੇਣ ਦੀ ਤਿਆਰੀ ਕਰ ਰਹੀ ਹੈ। ਜਸਟਿਨ ਟ੍ਰੁਡੋ ਦੀ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਆਉਣ ਵਾਲੇ ਲੋਕਾਂ ਦੀ ਰਾਹਾਂ ’ਚ ਫਰਜੀ ਏਜੰਟਾਂ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਲੋਕਾਂ ਨੂੰ ਸਿੱਧੇ ਪੋਰਟਲ ’ਤੇ ਜਾ ਕੇ ਫਾਰਮ ਭਰਨ ਲਈ ਕਿਹਾ ਜਾਵੇ।

ਕੈਨੇਡਾ ਸਰਕਾਕ ਦੀ ਹੈ ਇਹ ਸੋਚ


ਇਹ ਵੀ ਸਾਹਮਣੇ ਆਇਆ ਹੈ ਕਿ  ਕੈਨੇਡਾ ਸਰਕਾਰ ਵਰਕ ਪਰਮਿਟ ’ਚ ਵੀ ਢਿੱਲ ਦੇਵੇਗੀ ਜਿਸਦੇ ਲਈ ਘੱਟ ਫੀਸ ਤੈਅ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਹੁਣ ਖੁਦ ਹੀ ਪੋਰਟਲ ’ਤੇ ਜਾਕੇ ਫਾਰਮ ਭਰ ਸਕਣਗੇ ਤੇ ਨਾਲ ਹੀ ਘੱਟ ਸਮੇਂ ’ਚ ਲੋਕ ਕੈਨੇਡਾ ਜਾ ਕੇ ਕੰਮ ਕਰਨ ਦਾ ਤਜੂਰਬਾ ਹਾਸਿਲ ਕਰ ਸਕਣਗੇ।
ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਲਈ ਫੀਸ 4 ਤੋਂ 16 ਲੱਖ ਰੁਪਏ ਨਹੀਂ ਸਗੋਂ 40 ਹਜ਼ਾਰ ਤੋਂ 50 ਹਜ਼ਾਰ ਹੋਵੇਗੀ। ਕਾਬਿਲੇਗੌਰ ਹੈ ਕਿ ਇਹ ਨਵੀਂ ਪ੍ਰਣਾਲੀ ਬੇਸ਼ਕ ਅਜੇ ਸ਼ੁਰੂ ਨਹੀਂ ਹੋਈ ਹੈ ਪਰ ਕਿਹਾ ਜਾ ਰਿਹਾ ਹੈ ਕਿ 1 ਮਾਰਚ ਤੋਂ ਇਹ ਪ੍ਰਣਾਲੀ ਸ਼ੁਰੂ ਹੋ ਸਕਦੀ ਹੈ ਪਰ ਕੈਨੇਡਾ ਸਰਕਾਰ ਇਸਨੂੰ ਅੱਗੇ ਵਧਾ ਸਕਦੀ ਹੈ। ਪਰ ਜੇਕਰ ਇਹ ਪ੍ਰਣਾਲੀ ਸ਼ੁਰੂ ਹੋ ਜਾਂਦੀ ਹੈ ਤਾਂ ਵਿਦੇਸ਼ ਜਾ ਕੇ ਆਪਣਾ ਸੁਪਨਾ ਪੂਰਾ ਕਰਨ ਵਾਲੇ ਨੌਜਵਾਨਾਂ ਦੇ ਲਈ ਇਹ ਬਹੁਤ ਵਧਿਆ ਹੋਵੇਗਾ। ਨਾਲ ਹੀ ਉਸੇ ਕਿਸੇ ਵੀ ਤਰ੍ਹਾਂ ਦੇ ਧੋਖਾਧੜੀ ਦਾ ਸ਼ਿਕਾਰ ਵੀ ਨਹੀਂ ਹੋਣਗੇ।
First published: February 7, 2020
ਹੋਰ ਪੜ੍ਹੋ
ਅਗਲੀ ਖ਼ਬਰ