Pakistani girl Ayesh trolled: ਇਨ੍ਹੀਂ ਦਿਨੀਂ ਪਾਕਿਸਤਾਨੀ ਕੁੜੀ ਆਇਸ਼ਾ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ। ਲਾਹੌਰ ਦੀ 18 ਸਾਲਾ ਆਇਸ਼ਾ ਨੇ ਆਪਣੇ ਦੋਸਤ ਦੇ ਵਿਆਹ ਦੀ ਸੰਗੀਤ ਪਾਰਟੀ ਤੇ ਅਜਿਹਾ ਡਾਂਸ ਕੀਤਾ ਕਿ ਉਹ ਰਾਤੋ-ਰਾਤ ਫੇਮਸ ਹੋ ਗਈ। ਸੋਸ਼ਲ ਮੀਡਿਆ 'ਤੇ ਉਸ ਦੀ ਡਾਂਸ ਦਾ ਵੀਡੀਓ ਵਾਇਰਲ ਹੋ ਗਿਆ । ਇਸ ਵੀਡੀਓ 'ਚ ਆਇਸ਼ਾ ਲਤਾ ਮੰਗੇਸ਼ਕਰ ਦੇ ਗੀਤ 'ਮੇਰਾ ਦਿਲ ਇਹ ਪੁਕਾਰੇ ਆਜਾ' 'ਤੇ ਡਾਂਸ ਕਰਦੀ ਨਜ਼ਰ ਆਈ। ਇਸ ਡਾਂਸ ਨੇ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵੀਡੀਓ ਇੰਨੀ ਵਾਇਰਲ ਹੋ ਗਈ ਹੈ ਕਿ ਇਹ ਇਕ ਟ੍ਰੈਂਡ ਬਣ ਗਿਆ ਹੈ।
ਦੂਜੀ ਪੋਸਟ 'ਤੇ ਟ੍ਰੋਲ ਹੋਈ ਆਇਸ਼ਾ
ਪਰ ਹੁਣ ਆਇਸ਼ਾ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣੇ ਨਵੇਂ ਪੋਸਟ ਕਰਕੇ ਸੋਸ਼ਲ ਮੀਡਿਆ 'ਤੇ ਟ੍ਰੋਲ ਹੋ ਰਹੀ ਹੈ। ਦਰਅਸਲ ਆਇਸ਼ਾ ਨੇ ਸੋਮਵਾਰ ਰਾਤ ਨੂੰ ਇੱਕ ਪੋਸਟ ਪਾਈ, ਜਿਸ ਵਿੱਚ ਉਹ ਉਂਗਲੀ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਆਇਸ਼ਾ ਨੇ #viralpost ਹੈਸ਼ਟੈਗ ਦੇ ਨਾਲ ਲਿਖਿਆ, ''ਬਿਲਕੁਲ ਬ੍ਰੋ''। ਆਇਸ਼ਾ ਨੇ ਆਪਣੀਆਂ ਛੇ ਤਸਵੀਰਾਂ ਇਕੱਠੀਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਫੋਟੋਆਂ ਵਿੱਚ ਉਹ ਉਂਗਲੀ ਦਿਖਾ ਰਹੀ ਹੈ।
View this post on Instagram
ਯੂਜ਼ਰਸ ਨੂੰ ਪੋਸਟ ਨਹੀਂ ਆਈ ਪਸੰਦ
ਇਹ ਪੋਸਟ ਯੂਜ਼ਰਸ ਨੂੰ ਪਸੰਦ ਨਹੀਂ ਆਇਆ। ਜਿਸ ਤੋਂ ਯੂਜ਼ਰਸ ਫੋਟੋ 'ਤੇ ਕੰਮੈਂਟ ਕਰਕੇ ਟ੍ਰੋਲ ਕਰਨ ਲੱਗ ਪਏ। ਇਕ ਯੂਜ਼ਰ ਨੇ ਲਿਖਿਆ, ''ਇਹ ਬਹੁਤ ਹੀ ਲੋ ਲੈਵਲ ਦੀ ਤਸਵੀਰ ਹੈ।'' ਇਕ ਯੂਜ਼ਰ ਨੇ ਲਿਖਿਆ, ''ਕੀ ਅਜਿਹੀ ਫੋਟੋ ਸ਼ੇਅਰ ਕਰਨ ਨਾਲ ਤੁਸੀਂ ਕੂਲ ਦਿਖੋਗੇ?'' ਦੇਖਣ 'ਚ ਮਾਸੂਮ ਲੱਗ ਰਿਹਾ ਸੀ ਪਰ ਹੁਣ ਅਜਿਹਾ ਬਿਲਕੁਲ ਨਹੀਂ ਲੱਗਦਾ।
ਇਕ ਯੂਜ਼ਰ ਨੇ ਲਿਖਿਆ, ''ਹੁਣ ਇਨ੍ਹਾਂ ਨੂੰ ਅਨਫਾਲੋ ਕਰ ਦੇਣਾ ਚਾਹੀਦਾ ਹੈ।'' ਇਕ ਯੂਜ਼ਰ ਨੇ ਲਿਖਿਆ, 'ਥੋੜ੍ਹਾ ਸਾ ਫੇਮ ਕਯਾ ਮਿਲ ਗਿਆ, ਆ ਗਏ ਔਕਾਤ ਪੇ।'' ਇਕ ਯੂਜ਼ਰ ਨੇ ਲਿਖਿਆ, ''ਯੇ ਕਿਆ ਸੰਸਕਾਰ ਹੈ ਭਾਈ।''
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Instagram, Pakistan, Social media, World, World news