HOME » NEWS » World

ਭਾਰਤ ਦੀ ਸਖਤੀ ਪਿੱਛੋਂ ਪਾਕਿਸਤਾਨ ਵਿਚ 180 ਰੁਪਏ ਕਿੱਲੋ ਹੋਏ ਟਮਾਟਰ

News18 Punjab
Updated: February 22, 2019, 2:01 PM IST
ਭਾਰਤ ਦੀ ਸਖਤੀ ਪਿੱਛੋਂ ਪਾਕਿਸਤਾਨ ਵਿਚ 180 ਰੁਪਏ ਕਿੱਲੋ ਹੋਏ ਟਮਾਟਰ
News18 Punjab
Updated: February 22, 2019, 2:01 PM IST
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਪਾਏ ਘੇਰੇ ਦਾ ਅਸਰ ਦਿੱਸਣ ਲੱਗਾ ਹੈ। ਖਾਸ ਕਰਕੇ ਆਰਥਿਕ ਤੌਰ ਉਤੇ ਪਾਕਿਸਤਾਨ ਦੀ ਘੇਰਾਬੰਦੀ ਦਾ ਕਾਫੀ ਅਸਰ ਹੋਇਆ ਹੈ। ਪਾਕਿਸਤਾਨ ਵੱਲੋਂ  ਨਿਰਯਾਤ ਕੀਤੇ ਜਾਣ ਵਾਲੇ ਸਾਮਾਨ ਉਤੇ ਭਾਰਤ ਵੱਲੋਂ ਕਸਟਮ ਡਿਊਟੀ ਨੂੰ 200 ਫੀਸਦੀ ਵਧਾਉਣ ਨਾਲ ਗੁਆਂਢੀ ਦੇਸ਼ ਵਿਚ ਮਹਿੰਗਾਈ ਆਸਮਾਨ ਛੂ ਗਈ ਹੈ। ਪਾਕਿਸਤਾਨ ਵਿਚ ਸਬਜ਼ੀਆਂ ਕਾਫੀ ਮਹਿੰਗੀਆਂ ਹੋ ਗਈਆਂ ਹਨ। ਜਿਸ ਕਾਰਨ ਇਥੇ ਚਾਰੇ ਪਾਸੇ ਕਾਫੀ ਚਿੰਤਾ ਵਾਲੀ ਸਥਿਤੀ ਬਣ ਗਈ ਹੈ।

ਸਾਊਥ ਏਸ਼ੀਆ ਦੀ ਇਕ ਪੱਤਰਕਾਰ ਨੇ ਆਪਣੀ ਟਵਿਟਰ ਅਕਾਊਂਟ ਉਤੇ ਦੱਸਿਆ ਕਿ ਪਾਕਿਸਤਾਨ ਵਿਚ ਟਮਾਟਰ ਤੇ ਦੂਜੀਆਂ ਸਬਜ਼ੀਆਂ ਦੇ ਭਾਅ 4 ਗੁਣਾਂ ਵਧ ਗਏ ਹਨ। ਲਾਹੌਰ ਵਿਚ ਟਮਾਟਰ ਦਾ ਭਾਅ 180 ਰੁਪਏ ਕਿੱਲੋ ਹੈ। ਜਦੋਂ ਇਸ ਸਮੇਂ ਭਾਰਤ ਵਿਚ ਟਮਾਟਰ ਦੀ ਕੀਮਤ 10 ਰੁਪਏ ਪ੍ਰਤੀ ਕਿੱਲੋ ਹੈ। ਪਾਕਿਸਤਾਨ ਨੂੰ ਸਭ ਤੋਂ ਵੱਧ ਫਲ ਸਬਜ਼ੀਆਂ ਸਪਲਾਈ ਕਰਨ ਵਾਲੀ ਆਜ਼ਾਦਪੁਰ ਮੰਡੀ ਨੇ ਮਾਲ ਨਾ ਭੇਜਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਸਬਜ਼ੀ ਮੰਡੀ ਵਿਚ ਆਲੂ ਦੇ ਭਾਅ ਵਿਚ ਵਿਚ ਵੀ ਕਾਫੀ ਵਾਧਾ ਹੋਇਆ ਹੈ। ਪਾਕਿਸਤਾਨ ਵਿਚ ਆਲੂ 10-12 ਰੁਪਏ ਕਿੱਲੋ ਤੋਂ 30-35 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਖੀਰੇ ਤੇ ਤੋਰੀ 80 ਰੁਪਏ ਕਿੱਲੋ ਵਿਕ ਰਹੇ ਹਨ।

First published: February 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...