Home /News /international /

ਪਾਕਿਸਤਾਨ ’ਚ ਖਾਲਿਸਤਾਨੀ ਲੀਡਰ ਹੈਪੀ PhD ਨੂੰ ਗੋਲੀਆਂ ਨਾਲ ਭੁੰਨਿਆ, ਇਹ ਰਹੀ ਵਜ੍ਹਾ...

ਪਾਕਿਸਤਾਨ ’ਚ ਖਾਲਿਸਤਾਨੀ ਲੀਡਰ ਹੈਪੀ PhD ਨੂੰ ਗੋਲੀਆਂ ਨਾਲ ਭੁੰਨਿਆ, ਇਹ ਰਹੀ ਵਜ੍ਹਾ...

ਪਾਕਿਸਤਾਨ ’ਚ ਅੱਤਵਾਦੀ ਹੈਪੀ PhD ਨੂੰ ਗੋਲੀਆਂ ਨਾਲ ਭੁੰਨਿਆ

ਪਾਕਿਸਤਾਨ ’ਚ ਅੱਤਵਾਦੀ ਹੈਪੀ PhD ਨੂੰ ਗੋਲੀਆਂ ਨਾਲ ਭੁੰਨਿਆ

ਪਾਕਿਸਤਾਨ ’ਚ ਅੱਤਵਾਦੀ ਹੈਪੀ PhD ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰਦਾਤ ਨੂੰ ਗੁਰਦੁਆਰਾ ਬੇਬੇ ਨਾਨਕੀ ਦੇ ਬਾਹਰ ਅੰਜਾਮ ਦਿੱਤਾ ਗਿਆ ਹੈ।

 • Share this:

  ਪਾਕਿਸਤਾਨ ’ਚ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹੈਪੀ PhD ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰਦਾਤ ਨੂੰ ਪਾਕਿਸਤਾਨ ’ਚ ਦੋ ਬਾਇਕ ਸਵਾਰਾਂ ਨੇ ਡੇਰਾ ਚਾਹਲ ’ਚ ਗੁਰਦੁਆਰਾ ਬੇਬੇ ਨਾਨਕੀ ਦੇ ਬਾਹਰ ਅੰਜਾਮ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਪੈਸਿਆ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਕਿ ਹੈਪੀ PhD ਪੰਜਾਬ ’ਚ ਟਾਰਗੇਟੇਡ ਕਿਲਿੰਗ ਦਾ ਮਾਸਟਰਮਾਇਡ ਰਿਹਾ ਹੈ। ਨਾਲ ਹੀ ਅੰਮ੍ਰਿਤਸਰ ਦੇ ਨਿਰੰਕਾਰੀ ਬਲਾਸਟ ਮਾਮਲੇ ’ਚ ਵੀ ਮੁਲਜ਼ਮ ਸੀ। ਇਸ ਤੋਂ ਇਲਾਵਾ ਡੇਰਾ ਪੰਜਾਬ ਚ ਕਈ ਅੱਤਵਾਦੀ ਵਾਰਦਾਤਾਂ ’ਚ ਵਾਟੇਂਡ ਰਿਹਾ ਹੈ।

  ਹਰਮੀਤ ਸਿੰਘ ਕਥਿਤ ਤੌਰ ਤੇ ਸਾਲ 2016-2017 ਵਿੱਚ ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਨੇਤਾਵਾਂ ਦੇ ਕਤਲਾਂ ਵਿੱਚ ਸ਼ਾਮਲ ਸੀ। ਉਸ ਨੂੰ ਸੋਮਵਾਰ ਦੁਪਹਿਰ ਲਾਹੌਰ ਨੇੜੇ ਡੇਰਾ ਚਾਹਲ ਗੁਰਦੁਆਰੇ ਵਿੱਚ ਮਾਰਿਆ ਗਿਆ। ਉਹ ਕਈ ਮਾਮਲਿਆਂ ਵਿਚ ਭਾਰਤ ਵਿਚ ਲੋੜੀਂਦਾ ਸੀ ਅਤੇ ਪਾਕਿਸਤਾਨ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਸੀ।

  ਉਹ ਅੰਮ੍ਰਿਤਸਰ ਦੇ ਛੇਹਰਟਾ ਦਾ ਵਸਨੀਕ ਸੀ ਅਤੇ ਡਾਕਟਰੇਟ ਸੀ ਜਿਸ ਕਰਕੇ ਉਸ ਨੂੰ ਉਰਫ “ਪੀਐਚਡੀ” ਮਿਲਿਆ ਸੀ। ਉਹ ਦੋ ਦਹਾਕਿਆਂ ਤੋਂ ਪਾਕਿਸਤਾਨ ਵਿਚ ਰਹਿ ਰਿਹਾ ਸੀ।

  ਅਕਤੂਬਰ ਵਿੱਚ, ਭਾਰਤ ਦੀ ਜਾਣਕਾਰੀ ਉੱਤੇ ਅਮਲ ਕਰਦਿਆਂ, ਇੰਟਰਪੋਲ ਨੇ ਵੱਖ-ਵੱਖ ਦੇਸ਼ਾਂ ਵਿੱਚ ਅਧਾਰਤ ਘੱਟੋ ਘੱਟ ਅੱਠ ਖਾਲਿਸਤਾਨ ਨਾਲ ਜੁੜੇ ਅੱਠ ਅੱਤਵਾਦੀਆਂ ਵਿਰੁੱਧ “ਰੈੱਡ ਨੋਟਿਸ” ਜਾਰੀ ਕੀਤੇ। ਹਰਮੀਤ ਸਿੰਘ, ਉਰਫ "ਹੈਪੀ ਪੀਐਚਡੀ" ਵੀ ਇਸ ਸੂਚੀ ਵਿੱਚ ਸੀ।

  ਲਾਹੌਰ ਦੇ ਡੇਰਾ ਚਾਹਲ ਵਿੱਚ ਪਾਕਿਸਤਾਨ ਦੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੇ ਹੈਪੀ ਦਾ ਕਤਲ ਕਰ ਦਿੱਤਾ। ਹੈਪੀ ਪੀਐੱਚਡੀ ਪੰਜਾਬ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਵਿੱਚ ਸ਼ਾਮਿਲ ਸੀ। ਹੈਪੀ ਪੰਜਾਬ ਦੇ ਵਿੱਚ ਹੋਏ ਟਾਰਗੇਟ ਕਿਲਿੰਗ ਮਾਮਲੇ ਦਾ ਮਾਸਟਰਮਾਈਂਡ ਸੀ ਅਤੇ ਅੰਮ੍ਰਿਤਸਰ ਨਿਰੰਕਾਰੀ ਬਲਾਸਟ ਪਿੱਛੇ ਵੀ ਹੈਪੀ ਦਾ ਹੱਥ ਸੀ।

  ਅੰਮ੍ਰਿਤਸਰ ਦਾ ਰਹਿਣ ਵਾਲਾ ਹੈਪੀ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਦੇ ਖਿਲਾਫ਼ ਅੱਤਵਾਦੀ ਗਤੀਵਿਧੀਆਂ ਕਰ ਰਿਹਾ ਸੀ। ਹੈਪੀ ਪੀਐੱਚਡੀ ਦੇ ਪਾਕਿਸਤਾਨ ਦੀ ਏਜੰਸੀ ISI ਨਾਲ ਵੀ ਸਬੰਧ ਸਨ... ਹਰਮੀਤ ਸਿੰਘ PHD ਖੁਦ ਨੂੰ ਖਾਲਿਸਤਾਨੀ ਲਿਬਰੇਸ਼ਨ ਫੋਰਸ ਦਾ ਚੀਫ ਦਸਦਾ ਸੀ। ISI ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਨੈੱਟਵਰਕ ਚਲਾਉਂਦਾ ਸੀ ਤੇ ਡਰੱਗਜ਼ ਦੀ ਸਪਲਾਈ ਕਰਦਾ ਸੀ।

  ਮੰਨਿਆ ਜਾ ਰਿਹਾ ਹੈ ਕਿ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਜੋ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਉਸ ਪਿੱਛੇ ਵੀ ਹੈਪੀ ਦੀ ਸਾਜ਼ਿਸ਼ ਸੀ। ਹੈਪੀ ਦਾ ਪਰਿਵਾਰ ਅੰਮ੍ਰਿਤਸਰ ਰਹਿੰਦਾ ਹੈ। ਬਰਹਾਲ ਪਾਕਿਸਤਾਨ ਨੇ ਹੈਪੀ ਪੀਐੱਚਡੀ ਦੀ ਲਾਸ਼ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਹੋਏ ਹੈਪੀ ਪੀਐੱਚਡੀ ਦੇ ਕਤਲ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਨੂੰ ਵੀ ਇੱਕ ਸੁਨੇਹਾ ਮਿਲਿਆ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਖਾਲਿਸਤਾਨੀ ਸੁਰੱਖਿਅਤ ਨਹੀਂ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀਆਂ ਸਿਰਫ਼ ਉਨ੍ਹਾਂ ਦਾ ਇਸਤੇਮਾਲ ਕਰ ਰਹੀਆਂ ਹਨ

  Published by:Sukhwinder Singh
  First published:

  Tags: Crime, Khalistan Liberation Force, Pakistan, Terrorist