ਟੋਰਾਂਟੋ 'ਚ ਸਭ ਤੋਂ ਵੱਡੀ 1000 ਕਿੱਲੋ ਨਸ਼ੇ ਦੀ ਖੇਪ ਜ਼ਬਤ, ਪੰਜਾਬੀ ਤੇ ਪੰਜਾਬਣਾਂ ਸਣੇ 20 ਜਾਣੇ ਗ੍ਰਿਫ਼ਤਾਰ

ਅੰਤਰਰਾਸ਼ਟਰੀ ਤਸਕਰੀ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਪੰਜਾਬੀ ਤੇ ਪੰਜਾਬਣਾਂ ਸਮੇਤ 20 ਸ਼ੱਕੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਦੋ ਸ਼ੱਕੀ ਅਜੇ ਫ਼ਰਾਰ ਹਨ।

ਟੋਰਾਂਟੋ ਦੇ ਪੁਲਿਸ ਮੁਖੀ ਜੇਮਜ਼ ਰਮੇਰ ਜ਼ਬਤ ਕੀਤੀ ਨਸ਼ੇ ਦੀ ਖੇਪ ਦੇ ਅੱਗੇ ਖੜ੍ਹੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹਨ।(Twitter/@jamesramertps)

 • Share this:
  ਕੈਨੇਡਾ ਦੇ ਟੋਰਾਂਟੋ ਵਿਚ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਇਕ ਹਜ਼ਾਰ ਕਿਲੋਗ੍ਰਾਮ ਨਸ਼ੇ ਦੀ ਖੇਪ ਬਰਾਮਦ ਕੀਤੀ। ਜਿਸਦੀ ਕੀਮਤ 61 ਮਿਲੀਅਨ ਕੈਨੇਡੀਅਨ ਡਾਲਰ ਹੈ। ਇਸ ਅੰਤਰਰਾਸ਼ਟਰੀ ਤਸਕਰੀ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਪੰਜਾਬੀ ਤੇ ਪੰਜਾਬਣਾਂ ਸਮੇਤ 20 ਸ਼ੱਕੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਦੋ ਸ਼ੱਕੀ ਅਜੇ ਫ਼ਰਾਰ ਹਨ। ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇਕ ਨਾਬਾਲਗ ਹੈ।

  ਟੋਰਾਂਟੋ ਦੇ ਪੁਲਿਸ ਮੁਖੀ ਜੇਮਜ਼ ਰੈਮਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ "ਪ੍ਰੋਜੈਕਟ ਬ੍ਰਿਸ਼ਾ ਦੇ ਨਤੀਜੇ ਵਜੋਂ + 61 ਐਮ ਤੋਂ ਵੱਧ ਦੀ 1000+ ਕਿੱਲੋ ਡਰੱਗਜ਼ ਜ਼ਬਤ ਕੀਤੀ ਗਈ ਅਤੇ ਹੁਣ ਤੱਕ 20 ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ। ਸਾਡੇ ਸਹਿਭਾਗੀਆਂ ਅਤੇ @TorontoPolice ਡਰੱਗ ਸਕੁਐਡ ਦੇ ਸਖਤ ਮਿਹਨਤ ਕਰਨ ਵਾਲੇ ਮੈਂਬਰਾਂ ਦਾ ਧੰਨਵਾਦ ਹੈ, ਜਿਸ ਵਿੱਚ ਅਸੀਂ ਇੱਕ ਮਹੱਤਵਪੂਰਣ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮੰਗਲਵਾਰ ਨੂੰ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਯੌਰਕ ਖੇਤਰੀ ਪੁਲਿਸ ਅਤੇ ਕਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਪ੍ਰੈਸ ਕਾਨਫਰੰਸ ਕੀਤੀ।


  ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਪਰਦਾਫਾਸ਼ -

  "ਪ੍ਰੋਜੈਕਟ ਬ੍ਰਿਸ਼ਾ" ਦੇ ਕੋਨਡ ਨਾਮ ਨਾਲ, ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਸਮੱਗਲਿੰਗ  ਦਾ ਪਰਦਾਫਾਸ਼ ਕੀਤਾ ਗਿਆ। ਜ਼ਬਤ ਵਿਚ ਕੋਕੀਨ, ਕ੍ਰਿਸਟਲ ਮੈਥ ਅਤੇ ਘੜੇ ਸ਼ਾਮਲ ਹਨ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੈਕਸੀਕੋ, ਕੈਲੀਫੋਰਨੀਆ ਅਤੇ ਕਨੇਡਾ ਵਿਚਾਲੇ ਸੋਧੇ ਹੋਏ ਟਰੈਕਟਰਾਂ ਦੇ ਟ੍ਰੇਲਰਾਂ ਵਿਚ ਤਬਦੀਲ ਕੀਤੇ ਜਾ ਰਹੇ ਸਨ।

  ਹਥਿਆਰ ਤੇ ਨਗਦੀ ਬਰਾਮਦ-

  ਪੁਲਿਸ ਅਨੁਸਾਰ ਟਰੱਕਾਂ 'ਚ ਤਸਕਰੀ ਵਾਸਤੇ ਲੁਕਣਗਾਹ ਬਣਾਉਣ ਵਾਲੇ ਬਿ੍ਟਿਸ਼ ਕੋਲੰਬੀਆ ਤੋਂ ਮਿਸਤਰੀ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। 21 ਵਾਹਨ, ਹਥਿਆਰ ਤੇ ਨਕਦੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ 'ਚ ਜਾਂਚ ਅਜੇ ਜਾਰੀ ਹੈ ਅਤੇ ਹੋਰ ਗਿ੍ਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

  ਗ੍ਰਿਫਾਤਰ ਕੀਤੇ ਵਿਅਕਤੀਆਂ ਵਿੱਚ ਪੰਜਾਬੀਆਂ ਦੇ ਨਾਮ-

  ਕੈਨੇਡਾ ਟੋਰਾਂਟੋ ਪੁਲਿਸ ਨੇ ਬੀਤੇ ਛੇ ਕੁ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਤਸਕਰੀ 'ਚ ਸ਼ਾਮਿਲ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵਲੋਂ ਜਾਰੀ ਕੀਤੇ ਗਏ ਨਾਵਾਂ 'ਚ ਹੋਰਨਾਂ ਦੇ ਨਾਲ ਅਮਰਬੀਰ ਸਿੰਘ ਸਰਕਾਰੀਆ, ਗੁਰਬਖ਼ਸ਼ ਸਿੰਘ ਗਰੇਵਾਲ, ਹਰਬਲਜੀਤ ਸਿੰਘ ਤੂਰ, ਹਰਵਿੰਦਰ ਭੁੱਲਰ, ਸਰਜੰਟ ਸਿੰਘ ਧਾਲੀਵਾਲ, ਗੁਰਵੀਰ ਧਾਲੀਵਾਲ, ਗੁਰਮਨਪ੍ਰੀਤ ਗਰੇਵਾਲ, ਸੁਖਵੰਤ ਬਰਾੜ, ਹਨੀਫ਼ ਜਮਾਲ, ਨਦੀਮ ਲੀਲਾ, ਯੂਸਫ਼ ਲੀਲਾ ਅਤੇ ਪਰਮਿੰਦਰ ਗਿੱਲ ਹਨ।

  ਇੱਥੋਂ ਆਇਆ ਨਸ਼ਾ-

  ਇਸ ਕੇਸ 'ਚ 1000 ਕਿੱਲੋ ਤੋਂ ਵੱਧ ਕੋਕੀਨ, ਭੰਗ ਤੇ ਹੋਰ ਰਸਾਇਣਿਕ ਨਸ਼ੇ ਬਰਾਮਦ ਕੀਤੇ ਗਏ ਹਨ। ਚਾਰਜ ਕੀਤੇ ਗਏ ਦੋਸ਼ੀ ਮੁੱਖ ਤੌਰ 'ਤੇ ਟੋਰਾਂਟੋ, ਬਰੈਂਪਟਨ, ਕੈਲੇਡਨ ਅਤੇ ਕਿਚਨਰ ਵਾਸੀ ਹਨ। ਮਿਲੀ ਜਾਣਕਾਰੀ ਅਨੁਸਾਰ ਟਰੱਕਾਂ 'ਚ (ਇਕ ਕੁਇੰਟਲ ਤੱਕ ਨਸ਼ੇ ਲੁਕੋਣ ਲਈ) ਗੁਪਤ ਜਗ੍ਹਾ ਬਣਾ ਕੇ ਨਸ਼ੀਲੇ ਪਦਾਰਥ ਮੈਕਸੀਕੋ, ਕੈਲੀਫੋਰਨੀਆ ਦੇ ਰਸਤੇ ਕੈਨੇਡਾ ਤੱਕ ਲਿਜਾਇਆ ਜਾਂਦਾ ਸੀ।
  Published by:Sukhwinder Singh
  First published: