ਕੈਨੇਡਾ: ਬੱਸ ਹਾਦਸੇ 'ਚ ਬੁੱਝੇ ਸਨ ਕਈ ਘਰਾਂ ਦੇ ਚਿਰਾਗ, ਪੰਜਾਬੀ ਟਰੱਕ ਮਾਲਕ 'ਤੇ ਲੱਗੇ ਦੋਸ਼


Updated: October 12, 2018, 2:09 PM IST
ਕੈਨੇਡਾ: ਬੱਸ ਹਾਦਸੇ 'ਚ ਬੁੱਝੇ ਸਨ ਕਈ ਘਰਾਂ ਦੇ ਚਿਰਾਗ, ਪੰਜਾਬੀ ਟਰੱਕ ਮਾਲਕ 'ਤੇ ਲੱਗੇ ਦੋਸ਼

Updated: October 12, 2018, 2:09 PM IST
ਕੈਨੇਡਾ 'ਚ ਇਸੇ ਸਾਲ ਅਪ੍ਰੈਲ ਮਹੀਨੇ ਹਾਕੀ ਖਿਡਾਰੀਆਂ ਦੀ ਇਕ ਬੱਸ ਦੀ ਇਕ ਸੈਮੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ, ਜਿਸ 'ਚ 16 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਕਈ ਜ਼ਖਮੀ ਹੋ ਗਏ ਸਨ। ਇਸ ਦਾ ਟਰੱਕ ਡਰਾਈਵਰ ਪੰਜਾਬੀ ਨੌਜਵਾਨ ਜਸਕੀਰਤ ਸਿੱਧੂ ਪਹਿਲਾਂ ਹੀ ਪੁਲਸ ਹਿਰਾਸਤ 'ਚ ਹੈ। ਬੀਤੇ ਦਿਨੀਂ ਇਸ ਟਰੱਕ ਦੇ ਮਾਲਕ ਸੁਖਮੰਦਰ ਸਿੰਘ 'ਤੇ ਵੀ ਦੋਸ਼ ਤੈਅ ਹੋ ਗਏ ਹਨ। ਅਲਬਰਟਾ ਦੇ ਆਵਾਜਾਈ ਮੰਤਰੀ ਬ੍ਰਾਇਨ ਮੇਸਨ ਨੇ ਇਕ ਬਿਆਨ 'ਚ ਦੱਸਿਆ ਕਿ 'ਆਦੇਸ਼ ਦਿਓਲ ਟਰੱਕਿੰਗ ਲਿਮਿਟਿਡ' ਦੇ ਮਾਲਕ ਸੁਖਮੰਦਰ ਸਿੰਘ 'ਤੇ 6 ਮਹੀਨਿਆਂ ਲਈ ਫੈਡਰਲ ਅਤੇ ਸੂਬਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਲੱਗੇ ਹਨ। ਮੇਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਅਲਬਰਟਾ ਆਵਾਜਾਈ ਵਿਭਾਹ ਵੱਲੋਂ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਦੋਸ਼ ਸਾਹਮਣੇ ਆਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਬਾਰੇ ਮੰਤਰੀ ਨੇ ਸਪੱਸ਼ਟ ਤੌਰ 'ਤੇ ਕੁੱਝ ਨਹੀਂ ਦੱਸਿਆ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...