Home /News /international /

ਸ੍ਰੀਲੰਕਾ ਨਾਲ ਹਮਦਰਦੀ ਪ੍ਰਗਟ ਕਰਨ ਸਮੇਂ ਟਰੰਪ ਨੇ ਕਰ ਦਿੱਤੀ ਇਹ ਵੱਡੀ ਗਲਤੀ...

ਸ੍ਰੀਲੰਕਾ ਨਾਲ ਹਮਦਰਦੀ ਪ੍ਰਗਟ ਕਰਨ ਸਮੇਂ ਟਰੰਪ ਨੇ ਕਰ ਦਿੱਤੀ ਇਹ ਵੱਡੀ ਗਲਤੀ...

 • Share this:
  ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ 'ਗਲਤੀਆਂ' ਅਕਸਰ ਚਰਚਾ ਵਿਚ ਰਹਿੰਦੀਆਂ ਹਨ। ਹੁਣ ਉਨ੍ਹਾਂ ਨੇ ਸ੍ਰੀਲੰਕਾ ਧਮਾਕਿਆਂ ਵਿਚ ਮੌਤਾਂ ਦੀ ਗਿਣਤੀ ਬਾਰੇ ਇਕ ਅਜਿਹਾ ਟਵੀਟ ਕਰ ਦਿੱਤਾ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਟਰੰਪ ਨੇ ਸ੍ਰੀਲੰਕਾ ਦੇ 8 ਧਮਾਕਿਆਂ 'ਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 13.8 ਕਰੋੜ (138 ਮਿਲੀਅਨ) ਦੱਸ ਦਿੱਤੀ।

  ਸ੍ਰੀਲੰਕਾ 'ਚ ਈਸਟਰ ਮੌਕੇ ਹੋਏ ਧਮਾਕਿਆਂ ਤੋਂ ਬਾਅਦ ਟਵੀਟ ਕਰ ਕੇ ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦੇ ਲੋਕਾਂ ਨਾਲ ਉਨ੍ਹਾਂ ਦੀ ਦਿਲੀ ਹਮਦਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਲਤੀ ਨਾਲ ਟਵੀਟ ਕਰ ਦਿੱਤਾ ਕਿ ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 13 ਕਰੋੜ ਲੋਕ ਮਾਰੇ ਗਏ।  ਟਰੰਪ ਦੇ ਇਸ ਟਵੀਟ 'ਤੇ ਲੋਕਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋਈ ਹੀ ਸੀ ਕਿ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਰਾਸ਼ਟਰਪਤੀ ਟਰੰਪ ਨੇ ਧਮਾਕਿਆਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਸ੍ਰੀਲੰਕਾ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਅਮਰੀਕਾ ਸ੍ਰੀਲੰਕਾ ਦੀ ਮਦਦ ਲਈ ਤਿਆਰ ਖੜ੍ਹਾ ਹੈ।
  First published:

  Tags: Donal Trump, Sri Lanka, Terror, Terrorism

  ਅਗਲੀ ਖਬਰ