ਡੋਨਲਡ ਟਰੰਪ ਨੇ ਪੈਸੇ ਦੇ ਪਾਸ ਕੀਤੀ ਸੀ ਪ੍ਰੀਖਿਆ, ਭਤੀਜੀ ਨੇ ਕਿਤਾਬ ਵਿਚ ਕੀਤੇ ਵੱਡੇ ਖੁਲਾਸੇ!

ਡੋਨਲਡ ਟਰੰਪ ਨੇ ਪੈਸੇ ਦੇ ਪਾਸ ਕੀਤੀ ਸੀ ਪ੍ਰੀਖਿਆ, ਭਤੀਜੀ ਨੇ ਕਿਤਾਬ ਵਿਚ ਕੀਤੇ ਖੁਲਾਸੇ!

 • Share this:
  ਅਮਰੀਕਾ ਵਿੱਚ ਨਵੰਬਰ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜੀਵਨ ਦੇ ਰਾਜ਼ ਖੋਲ੍ਹਣ ਵਾਲੀਆਂ ਕਿਤਾਬਾਂ ਦਾ ਆਉਣ ਲਗਾਤਾਰ ਜਾਰੀ ਹੈ। ਜੌਨ ਬੋਲਟਨ (John Bolton) ਤੋਂ ਬਾਅਦ, ਟਰੰਪ ਦੀ ਆਪਣੀ ਭਤੀਜੀ ਮੈਰੀ ਟਰੰਪ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਕਿ ਟਰੰਪ ਨੇ ਕਾਲਜ ਵਿਚ ਦਾਖਲੇ ਲਈ ਫਰਜੀਵਾੜਾ ਕੀਤਾ ਸੀ ਅਤੇ ਪੈਸੇ ਦੇ ਕੇ ਕਿਸੇ ਹੋਰ ਤੋਂ ਆਪਣੀ ਪ੍ਰੀਖਿਆ ਦਵਾਈ ਸੀ। ਟਰੰਪ ਉਸ ਸਮੇਂ ਹਾਈ ਸਕੂਲ ਵਿਚ ਪੜ੍ਹ ਰਿਹਾ ਸੀ ਅਤੇ ਉਸ ਨੂੰ ਕਾਲਜ ਦੇ ਦਾਖਲੇ ਲਈ ਚੰਗੇ ਨੰਬਰਾਂ ਦੀ ਜ਼ਰੂਰਤ ਸੀ।

  ਮੈਰੀ ਦੀ ਕਿਤਾਬ Too Much and Never Enough: How My Family Created the World's Most Dangerous Man 28 ਜੁਲਾਈ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਹੁਣ ਇਹ 14 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਕਿਤਾਬ ਵਿੱਚ ਮੈਰੀ ਨੇ ਦੱਸਿਆ ਹੈ ਕਿ ਡੋਨਲਡ ਟਰੰਪ ਨੂੰ ਉਸ ਦੇ ਪਿਤਾ ਫਰੇਡੀ ਟਰੰਪ ਸੀਨੀਅਰ ਤੰਗ ਕਰਦੇ ਸਨ। ਡੋਨਾਲਡ ਦੇ ਵੱਡੇ ਭਰਾ ਫਰੈਡ ਜੂਨੀਅਰ ਦੀ ਧੀ ਮੈਰੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਟਰੰਪ ਦੇ ਪਿਤਾ ਟਰੰਪ ਸੀਨੀਅਰ ਨੂੰ ਪਿਆਰ ਦਾ ਅਰਥ ਨਹੀਂ ਪਤਾ ਸੀ, ਉਹ ਸਿਰਫ ਆਪਣੇ ਹੁਕਮਾਂ ਦੀ ਪਾਲਣਾ ਕਰਵਾਉਣਾ ਜਾਣਦੇ ਸਨ, ਜੋ ਡੋਨਾਲਡ ਨੂੰ ਮਜਬੂਰੀ ਵੱਸ ਕਰਨਾ ਪੈਂਦਾ ਸੀ।

  ਮੈਰੀ ਦੇ ਅਨੁਸਾਰ, ਟਰੰਪ ਨੂੰ ਪੂਰਾ ਯਕੀਨ ਨਹੀਂ ਸੀ ਕਿ ਉਹ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਪਾਸ ਕਰ ਸਕਣਗੇ, ਇਸ ਲਈ ਵਧੀਆ ਨੰਬਰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਕਿਸੇ ਹੋਰ ਨੂੰ ਇਮਤਿਹਾਨ ਦੇਣ ਲਈ ਪੈਸੇ ਭੇਜੇ ਸਨ। ਟਰੰਪ ਕੋਲ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਮਸ਼ਹੂਰ ਵੋਰਟਨ ਬਿਜ਼ਨਸ ਸਕੂਲ ਦੀ ਡਿਗਰੀ ਹੈ। ਮੈਰੀ ਦੇ ਦਾਅਵੇ 'ਤੇ ਵ੍ਹਾਈਟ ਹਾਊਸ ਦੀ ਸਲਾਹਕਾਰ ਕੈਲੇਨੀ ਕੌਨੀ ਨੇ ਕਿਹਾ ਕਿ ਮੈਰੀ ਇਕ ਕਲੀਨਿਕਲ ਮਨੋਵਿਗਿਆਨਕ ਹੈ ਪਰ ਟਰੰਪ ਉਸ ਦਾ ਮਰੀਜ਼ ਨਹੀਂ, ਉਸ ਦਾ ਪਰਿਵਾਰ ਹੈ। ਵ੍ਹਾਈਟ ਹਾਊਸ ਨੇ ਪਹਿਲਾਂ ਵੀ ਮੈਰੀ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੱਤਾ ਸੀ। ਉਧਰ, ਮੈਰੀ ਦੇ ਅਨੁਸਾਰ, ਟਰੰਪ ਪਰਿਵਾਰ ਵਿੱਚ ਗਲਤੀਆਂ ਲਈ ਜ਼ਿੰਮੇਵਾਰੀ ਲੈਣਾ ਦਾ ਰਿਵਾਜ਼ ਨਹੀਂ, ਸਗੋਂ ਧੋਖਾਧੜੀ ਨੂੰ ਉਤਸ਼ਾਹਤ ਕਰਨਾ ਹੈ।
  Published by:Gurwinder Singh
  First published: