ਝੂਠ ਬੋਲਣ ਵਿਚ ਡੋਨਲਡ ਟਰੰਪ ਨੇ ਤੋੜੇ ਰਿਕਾਰਡ, ਪਰਵਾਸੀਆਂ ਨੂੰ ਸਭ ਤੋਂ ਵੱਧ ਲਾਏ ਝੂਠੇ ਲਾਅਰੇ
News18 Punjab
Updated: January 22, 2019, 5:40 PM IST

- news18-Punjabi
- Last Updated: January 22, 2019, 5:40 PM IST
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਝੂਠ ਮਾਰਨ ਵਿਚ ਰਿਕਾਰਡ ਬਣਾਇਆ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ 81,58 ਵਾਰ ਝੂਠ ਬੋਲਿਆ ਜਾਂ ਗੁਮਰਾਹ ਕੀਤਾ। ਇਕ ਮੀਡੀਆ ਰਿਪੋਰਟ ਵਿਚ ਇਸ ਬਾਰੇ ਖੁਲਾਸਾ ਕੀਤਾ ਗਿਆ ਹੈ। ਇਹ ਰਿਪੋਰਟ ਟਰੰਪ ਦੇ ਰਾਸ਼ਟਰਪਤੀ ਬਣਨ ਦੇ 2 ਸਾਲ ਪੂਰੇ ਹੋਣ ਉਤੇ ਜਾਰੀ ਕੀਤੀ ਗਈ। ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਰਾਸ਼ਟਰਪਤੀ ਬਣਨ ਦੇ ਪਹਿਲੇ ਸਾਲ ਟਰੰਪ ਨੇ ਹਰ ਦਿਨ ਔਸਤਨ 6 ਗੁਮਰਾਹ ਕਰਨ ਵਾਲੇ ਦਾਅਵੇ ਕੀਤੇ। ਜਦ ਕਿ ਦੂਜੇ ਸਾਲ ਵਿਚ ਉਨ੍ਹਾਂ 3 ਗੁਣਾ ਤੇਜੀ ਨਾਲ ਹਰ ਦਿਨ ਔਸਤਨ 17 ਅਜਿਹੇ ਦਾਅਵੇ ਕੀਤੇ।
ਅਖਬਾਰ ਨੇ ਆਪਣੀ ਰਿਪੋਰਟ ਵਿਚ ਫੈਕਟ ਚੈਕਰ ਦੇ ਅੰਕੜੇ ਦਾ ਹਵਾਲਾ ਦਿੱਤਾ ਹੈ। ਇਹ ਫੈਕਟ ਚੈਕਰ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਹਰ ਸ਼ੱਕੀ ਬਿਆਨ ਦਾ ਵਿਸ਼ਲੇਸ਼ਨ, ਵਰਗੀਕਰਨ ਤੇ ਪਤਾ ਲਾਉਣ ਦਾ ਕੰਮ ਕਰਦਾ ਹੈ। ਫੈਕਟ ਚੈਕਰ ਦੇ ਅੰਕੜਿਆਂ ਮੁਤਾਬਕ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਲੈ ਕੇ ਹੁਣ ਤੱਕ 81.58 ਵਾਰ ਝੂਠ ਬੋਲਿਆ। ਰਿਪੋਰਟ ਮੁਤਾਬਕ ਰਾਸ਼ਟਰਪਤੀ ਦੇ ਦੂਜੇ ਸਾਲ ਲਈ ਗਏ ਅਜਿਹੇ 6000 ਤੋਂ ਵੱਧ ਅਸਚਰਜਨਕ ਦਾਅਵੇ ਸ਼ਾਮਲ ਹਨ। ਰਿਪੋਰਟ ਵਿਚ ਆਖਿਆ ਗਿਆ ਹੈ ਕਿ ਟਰੰਪ ਨੇ ਸਭ ਤੋਂ ਵੱਧ ਝੂਠ ਇਮੀਗ੍ਰੇਸ਼ਨ ਨੂੰ ਲੈ ਕੇ ਬੋਲੇ। ਇਸ ਬਾਰੇ ਟਰੰਪ ਹੁਣ ਤੱਕ 1433 ਦਾਅਵੇ ਕਰ ਚੁੱਕੇ ਹਨ। ਜਿਸ ਵਿਚ ਲੰਘੇ 3 ਹਫਤਿਆਂ ਦੌਰਾਨ 300 ਦਾਅਵੇ ਸ਼ਾਮਲ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟਰੰਪ ਨੇ ਵਿਦੇਸ਼ ਨੀਤੀ ਨੂੰ ਲੈ ਕੇ 900 ਦਾਅਵੇ ਕੀਤੇ। ਸਿਰਫ 82 ਦਿਨ ਜਾਂ ਆਪਣੇ ਕਾਰਜਕਾਲ ਦੇ ਕਰੀਬ 11 ਫੀਸਦੀ ਸਮੇਂ ਵਿਚ ਹੀ ਟਰੰਪ ਦਾ ਕੋਈ ਦਾਅਵਾ ਦਰਜ ਨਹੀਂ ਕੀਤਾ ਗਿਆ। ਇਹ ਉਹ ਸਮਾਂ ਹੈ ਜਦੋਂ ਉਹ ਗੋਲਫ ਖੇਡਣ ਵਿਚ ਮਸ਼ਰੂਫ ਹੁੰਦੇ ਹਨ।

Loading...
Loading...