Home /News /international /

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼! 6 ਲੋਕਾਂ ਦੀ ਦਰਦਨਾਕ ਮੌਤ, ਭਾਰਤੀ ਪਰਿਵਾਰ ਵੀ ਸ਼ਾਮਲ

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼! 6 ਲੋਕਾਂ ਦੀ ਦਰਦਨਾਕ ਮੌਤ, ਭਾਰਤੀ ਪਰਿਵਾਰ ਵੀ ਸ਼ਾਮਲ

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼! 6 ਲੋਕਾਂ ਦੀ ਦਰਦਨਾਕ ਮੌਤ, ਭਾਰਤੀ ਪਰਿਵਾਰ ਵੀ ਸ਼ਾਮਲ

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼! 6 ਲੋਕਾਂ ਦੀ ਦਰਦਨਾਕ ਮੌਤ, ਭਾਰਤੀ ਪਰਿਵਾਰ ਵੀ ਸ਼ਾਮਲ

ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਸੇਂਟ ਲਾਰੈਂਸ ਨਦੀ 'ਚ ਡੁੱਬਣ ਨਾਲ ਭਾਰਤੀ ਪਰਿਵਾਰ ਦੇ ਮੈਂਬਰਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ।

  • Share this:

ਟੋਰਾਂਟੋ- ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਸੇਂਟ ਲਾਰੈਂਸ ਨਦੀ 'ਚ ਡੁੱਬਣ ਨਾਲ ਭਾਰਤੀ ਪਰਿਵਾਰ ਦੇ ਮੈਂਬਰਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਨੇਡੀਅਨ ਸਮਾਚਾਰ ਸੰਸਥਾਵਾਂ ਸੀਬੀਸੀ ਅਤੇ ਸੀਟੀਵੀ ਦੇ ਅਨੁਸਾਰ, ਪੁਲਿਸ ਨੇ ਵੀਰਵਾਰ ਸਵੇਰੇ ਕਿਊਬਿਕ ਦੇ ਇੱਕ ਖੇਤਰ ਵਿੱਚ ਇੱਕ ਪਲਟੀ ਹੋਈ ਕਿਸ਼ਤੀ ਦੇ ਨੇੜੇ ਛੇ ਲਾਸ਼ਾਂ ਬਰਾਮਦ ਕੀਤੀਆਂ, ਜਦੋਂ ਕਿ ਇੱਕ ਲਾਪਤਾ ਬੱਚੇ ਦੀ ਭਾਲ ਜਾਰੀ ਹੈ।


ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼

ਅਕਵੇਸਾਨੇ ਮੋਹੌਕ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਲੀ-ਐਨ ਓਬ੍ਰਾਇਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, 'ਇਹ ਮੰਨਿਆ ਜਾਂਦਾ ਹੈ ਕਿ ਛੇ ਲੋਕ ਦੋ ਪਰਿਵਾਰਾਂ ਦੇ ਸਨ। ਇੱਕ ਪਰਿਵਾਰ ਰੋਮਾਨੀਅਨ ਮੂਲ ਦਾ ਹੈ ਅਤੇ ਦੂਜਾ ਭਾਰਤ ਦਾ ਹੈ। ਉਸ ਨੇ ਕਿਹਾ, ‘ਰੋਮਾਨੀਅਨ ਪਰਿਵਾਰ ਦਾ ਬੱਚਾ ਅਜੇ ਤੱਕ ਨਹੀਂ ਮਿਲਿਆ ਹੈ ਅਤੇ ਅਸੀਂ ਉਸ ਦੀ ਭਾਲ ਕਰ ਰਹੇ ਹਾਂ।’ ਅਧਿਕਾਰੀ ਨੇ ਕਿਹਾ, ‘ਇਹ ਮੰਨਿਆ ਜਾ ਰਿਹਾ ਹੈ ਕਿ ਸਾਰੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਮਾਸੂਮ ਬੱਚੇ ਦੀ ਭਾਲ ਵਿੱਚ ਜੁਟੀ ਪੁਲਿਸ

ਨਿਊਜ਼ ਏਜੰਸੀ ਐਫਪੀ ਦੇ ਅਨੁਸਾਰ, ਕੈਨੇਡੀਅਨ ਨਿਊਜ਼ ਆਊਟਲੈਟਸ ਸੀਬੀਸੀ ਅਤੇ ਸੀਟੀਵੀ ਨੇ ਦੱਸਿਆ ਕਿ ਕੈਨੇਡੀਅਨ ਕੋਸਟ ਗਾਰਡ ਨੇ ਤਲਾਸ਼ੀ ਮੁਹਿੰਮ ਦੌਰਾਨ 6 ਲਾਸ਼ਾਂ ਬਰਾਮਦ ਕੀਤੀਆਂ ਹਨ। ਅਕਵੇਸਰੇ ਮੋਹੌਕ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਲੀ-ਐਨ ਓਬ੍ਰਾਇਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਿਨ੍ਹਾਂ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਹ ਦੋ ਪਰਿਵਾਰਾਂ ਦੇ ਮੰਨੇ ਜਾਂਦੇ ਹਨ, ਇੱਕ ਰੋਮਾਨੀਅਨ ਮੂਲ ਦਾ ਅਤੇ ਦੂਜਾ ਭਾਰਤੀ ਨਾਗਰਿਕ।  ਅਜੇ ਤੱਕ ਰੋਮਾਨੀਅਨ ਪਰਿਵਾਰ ਦਾ ਇੱਕ ਮਾਸੂਮ ਬੱਚਾ ਨਹੀਂ ਮਿਲਿਆ ਹੈ। ਅਸੀਂ ਉਸਦੀ ਭਾਲ ਜਾਰੀ ਰੱਖਾਂਗੇ।



ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ

ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀਆਂ ਲਾਸ਼ਾਂ ਵਿੱਚੋਂ ਇੱਕ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੈ। ਬੱਚੇ ਦੀ ਲਾਸ਼ ਇੱਕ ਰੋਮਾਨੀਅਨ ਪਰਿਵਾਰ ਨਾਲ ਸਬੰਧਤ ਕੈਨੇਡੀਅਨ ਪਾਸਪੋਰਟ ਨਾਲ ਮਿਲੀ ਸੀ। ਫਿਲਹਾਲ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵਾਂ ਪਰਿਵਾਰਾਂ ਨਾਲ ਕੀ ਹੋਇਆ ਇਸ ਬਾਰੇ ਕਈ ਸਵਾਲਾਂ ਦੇ ਜਵਾਬ ਲੱਭਣ ਦੀ ਲੋੜ ਹੈ। ਇਹ ਦਿਲ ਦਹਿਲਾ ਦੇਣ ਵਾਲੀ ਸਥਿਤੀ ਹੈ। ਖਾਸ ਤੌਰ 'ਤੇ ਉਨ੍ਹਾਂ ਛੋਟੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ।

Published by:Ashish Sharma
First published:

Tags: America, Canada, Donkey, USA