ਐਤਵਾਰ ਨੂੰ ਤੁਰਕੀ ਦੇ ਇਸਤਾਂਬੁਲ ਦੇ ਬਾਜ਼ਾਰ ਵਿੱਚ ਇੱਕ ਧਮਾਕਾ ਹੋਇਆ ਸੀ ਇਸ ਧਮਾਕੇ ਦੇ ਸਿਲਸਿਲੇ ਵਿੱਚ ਤੁਰਕੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸੁਲੇਮਾਨ ਸੋਇਲੂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।ਸੋਇਲੂ ਨੇ ਜਾਣਕਾਰੀ ਦਿੱਤੀ ਕਿ ਬਾਜ਼ਾਰ 'ਚ ਬੰਬ ਰੱਖਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਬੰਬ ਧਮਾਕੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ ਜਦਕਿ 81 ਲੋਕ ਜ਼ਖਮੀ ਹੋ ਗਏ ਸਨ। ਜਿਨ੍ਹਾਂ ਦੇ ਵਿੱਚੋਂ 2 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ 2015 ਅਤੇ 2017 ਦੇ ਵਿੱਚ ਇਸਤਾਂਬੁਲ ਵਿੱਚ ਬੰਬ ਧਮਾਕੇ ਹੋਏ ਸਨ। ਇੱਕ 'ਤੇ ਕੁਰਦ ਬਾਗੀਆਂ ਅਤੇ ਦੂਜੇ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਸੀ।ਜਦਕਿ ਨਿਊਜ਼ ਚੈਨਲ ਅਲ-ਜਜ਼ੀਰਾ ਨੇ ਇਸ ਹਮਲੇ ਦੇ ਵਿੱਚ ਤਿੰਨ ਲੋਕਾਂ ਦੇ ਸ਼ਾਮਲ ਹੋਣ ਬਾਰੇ ਦੱਸਿਆਸੀ। ਜਿਨ੍ਹਾਂ ਵਿੱਚੋਂ ਇੱਕ ਔਰਤ ਵੀ ਦੱਸੀ ਜਾ ਰਹੀ ਹੈ।
❗Blast hits central #Istanbul, local media report. pic.twitter.com/s95VcL1BRr
— NonMua (@NonMyaan) November 13, 2022
ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਔਰਤ ਉਥੇ ਬੈਗ ਲੈ ਕੇ ਰਵਾਨਾ ਹੋਈ ਸੀ। ਇਸ ਤੋਂ ਬਾਅਦ ਹੀ ਇੱਕ ਜ਼ੋਰਦਾਰ ਧਮਾਕਾ ਹੋਇਆ ਸੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਔਰਤ ਨੇ ਜੋ ਬੈਗ ਰੱਖਿਆ ਸੀ, ਉਸ ਵਿੱਚ ਹੀ ਬੰਬ ਸੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਦੇ ਵੀ ਅੱਤਵਾਦੀਆਂ ਅੱਗੇ ਨਹੀਂ ਝੁਕੇਗਾ। ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਫੁਆਟ ਨੇ ਇਸ ਨੂੰ ਅੱਤਵਾਦੀ ਹਮਲਾ ਮੰਨਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਦਿ ਟ੍ਰਿਬਿਊਨ ਅਖ਼ਬਾਰ 'ਚ ਨਸ਼ਰ ਹੋਈ ਖ਼ਬਰ ਦੇ ਮੁਤਾਬਕ ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿੱਚ ਹੋਏ ਇਸ ਬੰਬ ਧਮਾਕੇ ਨੂੰ ਤੁਰਕੀ ਉੱਤੇ ਕੁਰਦ ਬਾਗੀਆਂ ਵੱਲੋਂ ਕੀਤਾ ਗਿਆ ਹਮਲਾ ਮੰਨਿਆ ਜਾ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਤੁਰਕੀ ਨੇ ਕੁਰਦਾਂ ਦੇ ਇਲਾਕੇ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਕੁਰਦ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਲੰਮੇ ਸਮੇਂ ਤੋਂ ਹਥਿਆਰਬੰਦ ਸੰਘਰਸ਼ ਲੜ ਰਹੇ ਹਨ। ਤੁਰਕੀ ਨੇ ਪਹਿਲਾਂ ਕੁਰਦ ਬਾਗੀਆਂ ਨੂੰ ਕੁਚਲਣ ਲਈ ਆਪਣੀ ਫੌਜ ਤਾਇਨਾਤ ਕੀਤੀ ਸੀ। ਤੁਰਕੀ ਦੀ ਹਵਾਈ ਸੈਨਾ ਨੇ ਵੀ ਕੁਰਦ ਇਲਾਕਿਆਂ ਵਿੱਚ ਕਾਫੀ ਬੰਬਾਰੀ ਕੀਤੀ। ਏਰਦੋਆਨ ਦੇ ਹੁਕਮਾਂ 'ਤੇ ਗੁਆਂਢੀ ਦੇਸ਼ ਸੀਰੀਆ 'ਚ ਦਾਖਲ ਹੋ ਕੇ ਤੁਰਕੀ ਦੀ ਫੌਜ ਨੇ ਕੁਰਦ ਬਾਗੀਆਂ ਖਿਲਾਫ ਫੌਜੀ ਮੁਹਿੰਮ ਵੀ ਚਲਾਈ ਗਈ। ਹਾਲਾਂਕਿ ਇਸਤਾਂਬੁਲ 'ਚ ਐਤਵਾਰ ਨੂੰ ਹੋਏ ਧਮਾਕੇ ਦੀ ਅਜੇ ਤੱਕ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।