HOME » NEWS » World

ਬਗ਼ਦਾਦੀ ਦੀ ਭੈਣ ਗ੍ਰਿਫ਼ਤਾਰ, ਨਾਲ ਹੀ ਉਸਦਾ ਪਤੀ ਤੇ ਨੂੰਹ ਵੀ ਕਾਬੂ

ਤੁਰਕੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਰਕੀ ਨੇ ਸੋਮਵਾਰ ਨੂੰ ਉੱਤਰੀ ਸੀਰੀਆ ਦੇ ਕਸਬੇ ਅਜ਼ਾਜ਼ ਵਿੱਚ ਮਾਰੇ ਗਏ ਛਾਪੇ ਦੌਰਾਨ ਇਸਲਾਮਿਕ ਸਟੇਟ ਦੇ ਨੇਤਾ ਅਬੂ ਬਕਰ ਅਲ-ਬਗਦਾਦੀ ਦੀ ਭੈਣ ਨੂੰ ਕਾਬੂ ਕਰ ਲਿਆ।

News18 Punjab
Updated: November 5, 2019, 9:56 AM IST
ਬਗ਼ਦਾਦੀ ਦੀ ਭੈਣ ਗ੍ਰਿਫ਼ਤਾਰ, ਨਾਲ ਹੀ ਉਸਦਾ ਪਤੀ ਤੇ ਨੂੰਹ ਵੀ ਕਾਬੂ
ਬਗ਼ਦਾਦੀ ਦੀ ਭੈਣ ਗ੍ਰਿਫ਼ਤਾਰ, ਨਾਲ ਹੀ ਉਸਦਾ ਪਤੀ ਤੇ ਨੂੰਹ ਵੀ ਕਾਬੂ
News18 Punjab
Updated: November 5, 2019, 9:56 AM IST
ਇਸਲਾਮਿਕ ਸਟੇਟ (ISIS) ਦੇ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ ਦੀ ਮੌਤ ਮਰਨ ਤੋਂ ਬਾਅਦਰ ਉਸਦੀ ਭੈਣ ਰਸ਼ਮੀਆ ਅਵਦ ਨੂੰ ਇੱਕ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਖ਼ਬਰ ਏਜੰਸੀ ‘ਰਾਇਟਰਜ਼’ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਖ਼ਬਰ ਏਜੰਸੀ ‘ਰਾਇਟਰਜ਼’ ਮੁਤਾਬਿਕ ਛਾਪੇ ਦੌਰਾਨ ਬਗ਼ਦਾਦੀ ਦੀ ਭੈਣ ਨੂੰ ਉਸਦੇ ਪਰਿਵਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿੱਚ ਉਸਦਾ ਪਤੀ ਤੇ ਉਸ ਦੀ ਨੂੰਹ ਵੀ ਸ਼ਾਮਲ ਹੈ।

.ਖ਼ਬਰ ਏਜੰਸੀ ਮੁਤਾਬਿਕ ਤੁਰਕੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਛਾਪੇ ਦੌਰਾਨ ਬਗ਼ਦਾਦੀ ਦੀ ਭੈਣ ਤੇ ਉਸ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਉਸ ਦਾ ਪਤੀ ਤੇ ਉਸ ਦੀ ਨੂੰਹ ਸ਼ਾਮਲ ਹਨ। ਤੁਰਕੀ ਦੀਆਂ ਏਜੰਸੀਆਂ ਉਨ੍ਹਾਂ ਤੋਂ ਬਹੁਤ ਬਾਰੀਕੀ ਨਾਲ ਪੁੱਛਗਿੱਛ ਕਰ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਰਸ਼ਮੀਆ ਅਵਦ ਨੂੰ ਅਜਾਜ ਨੇੜੇ ਇੱਕ ਛਾਪੇ ਦੌਰਾਨ ਫੜਿਆ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਆਸ ਹੈ ਕਿ ਪੁੱਛਗਿੱਛ ਦੌਰਾਨ ਬਗ਼ਦਾਦੀ ਦੀ ਭੈਣ ISIS ਦੇ ਕੰਮਕਾਜ ਅਤੇ ਉਸ ਦੀਆਂ ਕੁਝ ਹੋਰ ਖ਼ੁਫ਼ੀਆ ਜਾਣਕਾਰੀਆਂ ਦਾ ਜ਼ਰੂਰ ਕੁਝ ਖ਼ੁਲਾਸਾ ਕਰੇਗੀ।

Loading...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਅਤੇ ਇਸਲਾਮਿਕ ਸਟੇਟ ਦੇ ਨੇਤਾ ਅਬੂ ਬਕਰ ਅਲ ਬਗਦਾਦੀ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕੀ ਸੈਨਾ ਦੇ ਆਪ੍ਰੇਸ਼ਨ ਵਿੱਚ ‘ਆਈਐਸਆਈਐਸ ਦੇ ਕਿੰਗਪਿਨ ਕੁੱਤੇ ਦੀ ਮੌਤ ਹੋਈ। ਉਹ ਕਾਇਰ ਵਾਂਗ ਮਰ ਗਿਆ।
ਡੋਨਾਲਡ ਟਰੰਪ ਨੇ ਟਵੀਟ ਵਿੱਚ ਕਿਹਾ, “ਅਮਰੀਕੀ ਫੌਜ ਨੇ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਪੂਰਾ ਕੀਤਾ। ਮੈਂ ਸਾਰੀ ਕਾਰਵਾਈ ਵੇਖੀ, ਜਿਸ ਵਿਚ ਸਾਡੇ ਇਕ ਵੀ ਸੈਨਿਕ ਨੂੰ ਨੁਕਸਾਨ ਨਹੀਂ ਪਹੁੰਚਿਆ। ਉਨ੍ਹਾਂ ਕਿਹਾ, "ਅਸੀਂ ਉਸ ਨੂੰ (ਬਗਦਾਦੀ) ਨੂੰ ਇੱਕ ਸੁਰੰਗ ਵਿੱਚ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਵੇਖ ਕੇ ਉਸਨੇ ਆਪਣੇ ਆਪ ਨੂੰ ਇੱਕ ਆਤਮਘਾਤੀ ਜੈਕਟ ਵਿੱਚ ਉਡਾ ਲਿਆ।"


ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਅਤੇ ਇਸਲਾਮਿਕ ਸਟੇਟ (ਆਈਐਸ) ਦੇ ਮੁਖੀ ਅਬੂ ਬਕਰ ਅਲ ਬਗਦਾਦੀ ਨੂੰ ਸ਼ਨੀਵਾਰ ਨੂੰ ਅਮਰੀਕਾ ਨੇ ਮਾਰ ਦਿੱਤਾ ਸੀ। ਹੁਣ ਅਮਰੀਕਾ ਨੇ ਇਸ ਕਾਰਵਾਈ ਦਾ ਵੀਡੀਓ ਅਤੇ ਫੋਟੋ ਜਾਰੀ ਕੀਤੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਮਰੀਕਾ ਦੀਆਂ ਵਿਸ਼ੇਸ਼ ਫੌਜਾਂ ਨੇ ਬਗਦਾਦੀ ਦੇ ਲੁਕਣ ਦੇ ਟਿਕਾਣੇ ਉੱਤੇ  ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ। ਇਹ ਕਾਰਵਾਈ ਦੋ ਘੰਟੇ ਚੱਲੀ।

First published: November 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...