ਸਰਕਾਰ ਦੀ ਸਖਤੀ ਤੋਂ ਬਾਅਦ, ਟਵਿੱਟਰ ਨੇ 97% ਅਕਾਊਂਟ ਕੀਤੇ ਬਲਾੱਕ

ਸਰਕਾਰ ਦੀ ਸਖਤੀ ਤੋਂ ਬਾਅਦ, ਟਵਿੱਟਰ ਨੇ 97% ਅਕਾਊਂਟ ਕੀਤੇ ਬਲਾੱਕ
- news18-Punjabi
- Last Updated: February 12, 2021, 3:32 PM IST
ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ (Twitter) ਨੇ ਕੇਂਦਰ ਸਰਕਾਰ ਦੇ ਨਿਰੰਤਰ ਦਬਾਅ ਤੋਂ ਬਾਅਦ 97 ਪ੍ਰਤੀਸ਼ਤ 'ਭੜਕਾਊ ਕੰਟੇਂਟ' (inflammatory content) ਸੰਬੰਧੀ ਖਾਤਿਆਂ ਨੂੰ ਬੰਦ / ਬਲਾਕ ਕਰ ਦਿੱਤਾ ਹੈ। ਇਲੈਕਟ੍ਰਾਨਿਕਸ, ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਅਜਿਹੀ ਸਮੱਗਰੀ ਜਾਂ ਕੰਟੇਂਟ ਨਾਲ ਜੁੜੇ ਕਈ ਖਾਤਿਆਂ ਨੂੰ ਰੋਕਣ ਦੀ ਮੰਗ ਕੀਤੀ ਸੀ। ਇਹ ਉਹ ਖਾਤੇ ਹਨ ਜੋ 'ਕਿਸਾਨ ਕਤਲੇਆਮ' ਵਰਗੇ ਹੈਸ਼ਟੈਗਾਂ (Hashtags) ਦੀ ਵਰਤੋਂ ਕਰ ਰਹੇ ਸਨ ਅਤੇ ਪਾਕਿਸਤਾਨੀ ਅਤੇ ਖ਼ਾਲਿਸਤਾਨ ਸਮਰਥਕਾਂ ਵੱਲੋਂ ਚਲਾਏ ਜਾ ਰਹੇ ਸਨ।
ਵੀਰਵਾਰ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਨੇ ਦੋ ਵੱਖ-ਵੱਖ ਰਿਕਵੇਸਟਾਂ ਵਿੱਚ ਕੁੱਲ 1,435 ਖਾਤਿਆਂ ਉੱਤੇ ਪਾਬੰਦੀ ਲਾਉਣ ਲਈ ਕਿਹਾ ਸੀ ਜਿਸ ਵਿੱਚੋਂ ਟਵਿੱਟਰ ਨੇ 1,398 ਖਾਤਿਆਂ ਉੱਤੇ ਰੋਕ ਲਗਾ ਦਿੱਤੀ ਹੈ। ਸੂਚਨਾ ਅਤੇ ਤਕਨਾਲੋਜੀ ਸਕੱਤਰ ਅਜੈ ਪ੍ਰਕਾਸ਼ ਸਾਹਨੀ ਅਤੇ ਟਵਿੱਟਰ ਪਬਲਿਕ ਪਾਲਿਸੀ ਦੇ ਉਪ ਪ੍ਰਧਾਨ ਮੋਨਿਕ ਮੇਚੇ (Monique Meche) ਅਤੇ ਜਿਮ ਬੇਕਰ (Jim Baker) ਵਿਚਕਾਰ ਬੁੱਧਵਾਰ ਦੇਰ ਸ਼ਾਮ ਇੱਕ ਮੀਟਿੰਗ ਹੋਈ। ਜਿਸਤੋਂ ਬਾਅਦ ਹੀ ਇਸ ਅਮਰੀਕੀ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਇਨ੍ਹਾਂ ਖਾਤਿਆਂ ਸੰਬੰਧੀ ਕਾਰਵਾਈ ਸ਼ੁਰੂ ਕੀਤੀ।
ਟਾਈਮਜ਼ ਆਫ਼ ਇੰਡੀਆ ਦੀ ਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਇੱਕ ਸਰਕਾਰੀ ਸੂਤਰ ਨੇ ਦੱਸਿਆ ਕਿ ਟਵਿੱਟਰ ਨੇ ਮੰਤਰਾਲੇ ਦੁਆਰਾ ਸੌਂਪੇ ਖਾਤਿਆਂ ਦੀ ਸੂਚੀ ਵਿੱਚੋਂ ਜ਼ਿਆਦਾਤਰ ਨੂੰ ਬਲਾਕ ਕਰ ਦਿੱਤਾ ਹੈ ਅਤੇ ਬਾਕੀ ਖਾਤਿਆਂ ਲਈ ਸੰਬੰਧਿਤ ਪ੍ਰਕਿਰਿਆ ਜਾਰੀ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ ਨੋਟਿਸ ਭੇਜਣ ਵਰਗੇ ਕਦਮ ਸ਼ਾਮਲ ਹਨ। ਕੇਂਦਰ ਸਰਕਾਰ ਨੇ ਜਿਨ੍ਹਾਂ 1,178 ਖਾਤਿਆਂ ਦੀ ਪਾਕਿਸਤਾਨ ਅਤੇ ਖ਼ਾਲਿਸਤਾਨ ਸਮਰਥਕਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਜਤਾਈ ਸੀ ਉਨ੍ਹਾਂ ਖਾਤਿਆਂ ਨੂੰ ਬਲਾਕ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ 257 ਟਵਿੱਟਰ ਖਾਤਿਆਂ ਤੋਂ ਵਿਵਾਦਿਤ ਹੈਸ਼ਟੈਗ ਚਲਾਏ ਗਏ ਸਨ, ਉਨ੍ਹਾਂ ਵਿੱਚੋਂ 220 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰੋਤ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁੱਝ ਖਾਤੇ ਡੁਪਲੀਕੇਟ/ਫੇਕ ਵੀ ਹੋ ਸਕਦੇ ਹਨ।
ਸੂਤਰ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਸੀ ਪੀ ਐਮ ਨੇਤਾ ਮੁਹੰਮਦ ਸਲੀਮ ਅਤੇ ਕਾਰਵਾਂ ਮੈਗਜ਼ੀਨ ਵਰਗੇ ਅਕਾਊਂਟ ਹਾਲੇ ਵੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਟਵਿੱਟਰ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹਾਂ।
ਉਨ੍ਹਾਂ ਨੇ ਅੱਗੇ ਸਪਸ਼ਟ ਕੀਤਾ ਕਿ ਜੋ ਵਿਵਾਦਪੂਰਨ ਹੈਸ਼ਟੈਗ (Hashtag) ਟਵਿੱਟਰ 'ਤੇ ਚਲਾਇਆ ਗਿਆ ਸੀ ਉਹ ਨਾ ਤਾਂ ਪੱਤਰਕਾਰਤਾ ਦੀ ਆਜ਼ਾਦੀ ਹੈ ਅਤੇ ਨਾ ਹੀ ਭਾਰਤੀ ਸੰਵਿਧਾਨ ਦੇ ਤਹਿਤ ਦਿੱਤੀ ਗਈ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ। ਕਿਉਂਕਿ ਅਜਿਹੇ ਗੈਰ ਜ਼ਿੰਮੇਵਾਰੀਆਂ ਵਾਲੇ ਹੈਸ਼ਟੈਗ ਸਿਰਫ਼ ਲੋਕਾਂ ਨੂੰ ਭੜਕਾ ਸਕਦੇ ਹਨ ਅਤੇ ਮਾਹੌਲ ਨੂੰ ਖ਼ਰਾਬ ਸਕਦੇ ਹਨ।
ਵੀਰਵਾਰ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਨੇ ਦੋ ਵੱਖ-ਵੱਖ ਰਿਕਵੇਸਟਾਂ ਵਿੱਚ ਕੁੱਲ 1,435 ਖਾਤਿਆਂ ਉੱਤੇ ਪਾਬੰਦੀ ਲਾਉਣ ਲਈ ਕਿਹਾ ਸੀ ਜਿਸ ਵਿੱਚੋਂ ਟਵਿੱਟਰ ਨੇ 1,398 ਖਾਤਿਆਂ ਉੱਤੇ ਰੋਕ ਲਗਾ ਦਿੱਤੀ ਹੈ। ਸੂਚਨਾ ਅਤੇ ਤਕਨਾਲੋਜੀ ਸਕੱਤਰ ਅਜੈ ਪ੍ਰਕਾਸ਼ ਸਾਹਨੀ ਅਤੇ ਟਵਿੱਟਰ ਪਬਲਿਕ ਪਾਲਿਸੀ ਦੇ ਉਪ ਪ੍ਰਧਾਨ ਮੋਨਿਕ ਮੇਚੇ (Monique Meche) ਅਤੇ ਜਿਮ ਬੇਕਰ (Jim Baker) ਵਿਚਕਾਰ ਬੁੱਧਵਾਰ ਦੇਰ ਸ਼ਾਮ ਇੱਕ ਮੀਟਿੰਗ ਹੋਈ। ਜਿਸਤੋਂ ਬਾਅਦ ਹੀ ਇਸ ਅਮਰੀਕੀ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਇਨ੍ਹਾਂ ਖਾਤਿਆਂ ਸੰਬੰਧੀ ਕਾਰਵਾਈ ਸ਼ੁਰੂ ਕੀਤੀ।
ਟਾਈਮਜ਼ ਆਫ਼ ਇੰਡੀਆ ਦੀ ਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਇੱਕ ਸਰਕਾਰੀ ਸੂਤਰ ਨੇ ਦੱਸਿਆ ਕਿ ਟਵਿੱਟਰ ਨੇ ਮੰਤਰਾਲੇ ਦੁਆਰਾ ਸੌਂਪੇ ਖਾਤਿਆਂ ਦੀ ਸੂਚੀ ਵਿੱਚੋਂ ਜ਼ਿਆਦਾਤਰ ਨੂੰ ਬਲਾਕ ਕਰ ਦਿੱਤਾ ਹੈ ਅਤੇ ਬਾਕੀ ਖਾਤਿਆਂ ਲਈ ਸੰਬੰਧਿਤ ਪ੍ਰਕਿਰਿਆ ਜਾਰੀ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ ਨੋਟਿਸ ਭੇਜਣ ਵਰਗੇ ਕਦਮ ਸ਼ਾਮਲ ਹਨ।