ਪਿਛਲੇ ਕਈ ਮਹੀਨਿਆਂ ਤੋਂ ਚਰਚਾ ਵਿੱਚ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਟਵਿੱਟਰ ਚਰਚਾ ਵਿੱਚ ਆ ਗਿਆ ਹੈ।ਦਰਅਸਲ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕਬਜ਼ਾ ਕਰਨ ਤੋਂ ਬਾਅਦ ਜਿੱਥੇ ਐਲੋਨ ਮਸਕ ਨੇ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਸਮੇਤ ਚੋਟੀ ਦੇ ਤਿੰਨ ਅਧਿਕਾਰੀਆਂ ਨੂੰ ਕੰਪਨੀ ਤੋਂ ਬਾਹਰ ਕਰ ਦਿੱਤਾ ਹੈ ਪਰ ਉੱਤੇ ਹੀ ਹੁਣ ਮਸਕ ਨੇ ਟਵਿਟਰ 'ਤੇ ਬਲੂ ਟਿੱਕ ਲਗਾਉਣ ਵਾਲੇ ਉਪਭੋਗਤਾਵਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਅਜਿਹੇ ਉਪਭੋਗਤਾਵਾਂ ਨੂੰ ਹੁਣ ਬਲੂ ਟਿੱਕ ਦੇ ਲਈ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਹਾਡਾ ਵੀ ਟਵਿੱਟਰ 'ਤੇ ਬਲੂ ਟਿੱਕ ਖਾਤਾ ਹੈ, ਤਾਂ ਤੁਹਾਨੂੰ ਹਰ ਮਹੀਨੇ ਲਗਭਗ 660 ਰੁਪਏ ਅਦਾ ਕਰਨੇ ਪੈਣਗੇ।
ਕਈ ਰਿਪੋਰਟਾਂ ਦੇ ਮੁਤਾਬਕ ਪਹਿਲਾਂ ਟਵਿੱਟਰ ਦੀ ਯੋਜਨਾ ਵੈਰੀਫਾਈਡ ਅਕਾਉਂਟ ਉਪਭੋਗਤਾਵਾਂ ਤੋਂ ਲਗਭਗ 20 ਡਾਲਰ ਯਾਨੀ ਲਗਭਗ 1650 ਰੁਪਏ ਲੈਣ ਦੀ ਦੱਸੀ ਜਾ ਰਹੀ ਸੀ। ਪਰ ਇਸ ਫੀਸ ਬਾਰੇ ਸੁਣ ਕੇ ਯੂਜ਼ਰਸ ਨੇ ਇਸ ਦਾ ਵਿਰੋਧ ਕੀਤਾ ਅਤੇ ਫੀਸ ਨੂੰ ਘਟਾ ਕੇ 8 ਡਾਲਰ ਕਰ ਦਿੱਤਾ ਗਿਆ ਹੈ,ਜੋ ਭਾਰਤ ਦੀ ਕਰੰਸੀ ਮੁਤਾਬਕ 661.73 ਰੁਪਏ ਬਣਦਾ ਹੈ। ਟਵਿੱਟਰ ਦੀ ਵਰਤੋਂ ਪੂਰੀ ਦੁਨੀਆ ਵਿੱਚ ਕੀਤੀ ਜਾਂਦੀ ਹੈ।ਜੇ ਭਾਰਤ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਦੇ ਮੁਤਾਬਕ ਸਾਡੇ ਦੇਸ਼ 'ਚ 24 ਮਿਲੀਅਨ ਤੋਂ ਜ਼ਿਆਦਾ ਟਵਿਟਰ ਅਕਾਊਂਟ ਹਨ। ਇਸ ਦੇ ਨਾਲ ਹੀ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਕਰੀਬ 77 ਮਿਲੀਅਨ ਟਵਿੱਟਰ ਅਕਾਊਂਟ ਹਨ ਅਤੇ ਜਾਪਾਨ ਦੇ ਕਰੀਬ 58 ਮਿਲੀਅਨ ਐਕਟਿਵ ਯੂਜ਼ਰਸ ਹਨ। ਇਨ੍ਹਾਂ ਅੰਕੜਿਆਂ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਟਵਿਟਰ ਕਿੰਨੀ ਕਮਾਈ ਕਰਨ ਵਾਲਾ ਹੈ। ਹਾਲ ਹੀ ਵਿੱਚ ਐਲੋਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਹੈ।
ਟਵਿੱਟਰ 'ਤੇ ਬਲੂ ਟਿੱਕਸ ਲਈ ਭੁਗਤਾਨ ਕਰਨ ਬਾਰੇ, ਐਲੋਨ ਮਸਕ ਨੇ ਖੁਦ ਟਵੀਟ ਕੀਤਾ:
To all complainers, please continue complaining, but it will cost $8
— Elon Musk (@elonmusk) November 2, 2022
ਟਵਿੱਟਰ 'ਤੇ ਬਲੂ ਟਿੱਕ ਲੱਗਣ ਤੋਂ ਬਾਅਦ ਮਿਲਣਗੀਆਂ ਇਹ ਸਹੂਲਤਾਂ
ਐਲੋਨ ਮਸਕ ਨੇ ਟਵੀਟ ਕੀਤਾ ਕਿ ਬਲੂ ਟਿੱਕ ਲੱਗਣ 'ਤੇ ਯੂਜ਼ਰਸ ਨੂੰ ਕਈ ਸੁਵਿਧਾਵਾਂ ਮਿਲਣਗੀਆਂ। ਇਹਨਾਂ ਵਿੱਚ ਪਹਿਲ ਦੇ ਆਧਾਰ 'ਤੇ ਜਵਾਬ,ਜ਼ਿਕਰ ਅਤੇ ਖੋਜ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਯੂਜ਼ਰ ਲੰਮੇ ਵੀਡੀਓਜ਼ ਅਤੇ ਆਡੀਓਜ਼ ਨੂੰ ਪੋਸਟ ਕਰਨ ਵਰਗੀਆਂ ਸਹੂਲਤਾਂ ਵੀ ਹਾਸਲ ਕਰ ਸਕਣਗੇ। ਜੇ ਪ੍ਰਕਾਸ਼ਕ ਟਵਿੱਟਰ ਨਾਲ ਸਮਝੌਤਾ ਕਰਦੇ ਹਨ ਤਾਂ ਬਲੂ ਗਾਹਕ ਵੀ ਭੁਗਤਾਨ ਕੀਤੇ ਲੇਖਾਂ ਨੂੰ ਮੁਫਤ ਵਿੱਚ ਵੀ ਪੜ੍ਹ ਸਕਣਗੇ। ਬਲੂ ਸਬਸਕ੍ਰਿਪਸ਼ਨ ਦੇ ਕਾਰਨ ਟਵਿੱਟਰ ਦੀ ਆਮਦਨ ਵਧੇਗੀ ਅਤੇ ਸਮੱਗਰੀ ਬਣਾਉਣ ਵਾਲਿਆਂ ਨੂੰ ਵੀ ਇਨਾਮ ਮਿਲੇਗਾ।ਇਸ ਤਰ੍ਹਾਂ ਦੇ ਨਵੇਂ ਫੀਚਰ ਕਾਰਨ ਮਸਕ ਨੇ ਬਲੂ ਟਿੱਕ ਲਈ ਫੀਸ ਨੂੰ 8 ਡਾਲਰ ਕਰ ਦਿੱਤਾ ਹੈ,ਜੋ ਭਾਰਤ ਦੀ ਕਰੰਸੀ ਮੁਤਾਬਕ 661.73 ਰੁਪਏ ਬਣਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।