HOME » NEWS » World

ਰਾਜਨੀਤਕ ਇਸ਼ਤਿਹਾਰਾਂ ਉਤੇ ਪਾਬੰਦੀ ਲਾਏਗਾ ਟਵਿਟਰ

News18 Punjab
Updated: October 31, 2019, 1:44 PM IST
share image
ਰਾਜਨੀਤਕ ਇਸ਼ਤਿਹਾਰਾਂ ਉਤੇ ਪਾਬੰਦੀ ਲਾਏਗਾ ਟਵਿਟਰ
ਰਾਜਨੀਤਕ ਇਸ਼ਤਿਹਾਰਾਂ ਉਤੇ ਪਾਬੰਦੀ ਲਾਏਗਾ ਟਵਿਟਰ, ਫੇਸਬੁੱਕ ’ਤੇ ਵਧਿਆ ਦਬਾਅ

ਸੋਸ਼ਲ ਨੈਟਵਰਕਿੰਗ ਸਾਇਟ (Social Networking Site) ਨੇ ਫੈਸਲਾ ਕੀਤਾ ਹੈ ਕਿ 22 ਨਵੰਬਰ ਤੋਂ ਸਾਰੇ ਰਾਜਨੀਤਕ ਇਸ਼ਤਿਹਾਰਾਂ ਉਤੇ ਰੋਕ ਲਗਾ ਦਿੱਤੀ ਜਾਵੇਗੀ। ਟਵਿੱਟਰ ਦੇ ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਨੇ ਕਿਹਾ ਕਿ ਇਸ ਨਾਲ ਕੰਪਨੀ ਦੇ ਮਾਲੀਏ 'ਤੇ ਫਰਕ ਪਏਗਾ, ਪਰ ਇਹ ਫੈਸਲਾ ਪੈਸੇ' ਤੇ ਨਹੀਂ, ਸਿਧਾਂਤਾਂ 'ਤੇ ਅਧਾਰਤ ਹੈ।

  • Share this:
  • Facebook share img
  • Twitter share img
  • Linkedin share img
ਆਉਣ ਵਾਲੇ ਦਿਨਾਂ ਵਿਚ ਟਵਿਟਰ (Twitter) ਉਤੇ ਤੁਹਾਨੂੰ ਰਾਜਨੀਤਕ ਵਿਗਿਆਪਨ (Political Advertisements) ਦਿਸਣੇ ਬੰਦ ਹੋ ਸਕਦੇ ਹਨ। ਸੋਸ਼ਲ ਨੈਟਵਰਕਿੰਗ ਸਾਇਟ (Social Networking Site) ਨੇ ਫੈਸਲਾ ਕੀਤਾ ਹੈ ਕਿ 22 ਨਵੰਬਰ ਤੋਂ ਸਾਰੇ ਰਾਜਨੀਤਕ ਇਸ਼ਤਿਹਾਰਾਂ ਉਤੇ ਰੋਕ ਲਗਾ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਕਿਹਾ ਕਿ ਇੰਟਰਨੈਟ ਉਤੇ ਇਸ਼ਤਿਹਾਰ ਬਹੁਤ ਤਾਕਤਵਰ ਤੇ ਪ੍ਰਭਾਵਸ਼ਾਲੀ ਹੁੰਦੇ ਹਨ, ਕਮਰਸ਼ੀਅਲ ਇਸ਼ਤਿਹਾਰ ਤੱਕ ਤਾਂ ਠੀਕ ਹੈ ਪਰ ਇਹੀ ਤਾਕਤ ਰਾਜਨੀਤੀ ਵਿਚ ਬਹੁਤ ਵੱਡਾ ਜੋਖਮ ਵੀ ਲਿਆਉਂਦੀ ਹੈ। ਟਵਿੱਟਰ ਦੇ ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਨੇ ਕਿਹਾ ਕਿ ਇਸ ਨਾਲ ਕੰਪਨੀ ਦੇ ਮਾਲੀਏ 'ਤੇ ਫਰਕ ਪਏਗਾ, ਪਰ ਇਹ ਫੈਸਲਾ ਪੈਸੇ' ਤੇ ਨਹੀਂ, ਸਿਧਾਂਤਾਂ 'ਤੇ ਅਧਾਰਤ ਹੈ।

ਟਵਿਟਰ ਤੋਂ ਬਾਅਦ ਹੁਣ ਚਰਚਾ ਬਣੀ ਹੋਈ ਹੈ ਕੀ ਫੇਸਬੁੱਕ ਅਜਿਹਾ ਕਦਮ ਚੁੱਕੇਗਾ। ਹਾਲਾਂਕਿ ਫੇਸਬੁਕ ਨੇ ਅਜਿਹਾ ਕੋਈ ਫੈਸਲਾ ਲੈਣ ਤੋਂ ਫਿਲਹਾਲ ਮਨ੍ਹਾਂ ਕੀਤਾ ਹੈ। ਜਕਰਬਰਗ ਨੇ ਕਿਹ ਕਿ ਪਾਲਿਟੀਕਲ ਐਡਵਰਟਾਇਜ਼ਿੰਗ ਰੈਵੀਨਿਊ ਦਾ ਵੱਡਾ ਸੋਮਾ ਨਹੀਂ ਹੈ ਪਰ ਮੇਰਾ ਮੰਨਣਾ ਹੈ ਕਿ ਸਾਰਿਆਂ ਨੂੰ ਉਨ੍ਹਾਂ ਦੀ ਗੱਲ ਕਹਿਣ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ। ਰਾਜਨੀਤੀ ਇਸ਼ਤਿਹਾਰ ਨੂੰ ਬੈਨ ਕਰਨਾ, ਜੋ ਲੋਕ ਸੱਤਾ ਵਿਚ ਹਨ ਉਨ੍ਹਾਂ ਦਾ ਪੱਖ ਲੈਣ ਬਰਾਬਰ ਹੈ।

ਵਿਲਸਨ ਸੈਂਟਰ ਦੇ ਫੈਲੋ ਨੀਨਾ ਜੈਨਕੋਵਿਚ ਨੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਅਮੀਰ ਉਮੀਦਵਾਰ ਚੋਣ ਜਿੱਤਣ ਦੀ ਆਸਾਨੀ ਨੂੰ ਰੋਕ ਸਕਣਗੇ। ਨਾਲ ਹੀ, ਪੂਰੀ ਦੁਨੀਆਂ ਵਿਚ ਇਸ ਨਿਯਮ ਨੂੰ ਲਾਗੂ ਕਰਨਾ ਇਸਦਾ ਚੰਗਾ ਪ੍ਰਭਾਵ ਦਿਖਾਏਗਾ।
First published: October 31, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading