Home /News /international /

Twitter: ਐਲੋਨ ਮਸਕ ਨੇ ਆਫਿਸ ਦਾ ਕਿਰਾਇਆ ਦੇਣ ਲਈ 81,25,000 'ਚ ਵੇਚੀ ਟਵਿਟਰ ਦੀ 'ਚਿੜੀ'

Twitter: ਐਲੋਨ ਮਸਕ ਨੇ ਆਫਿਸ ਦਾ ਕਿਰਾਇਆ ਦੇਣ ਲਈ 81,25,000 'ਚ ਵੇਚੀ ਟਵਿਟਰ ਦੀ 'ਚਿੜੀ'

Twitter: ਐਲੋਨ ਮਸਕ ਨੇ ਟਵਿੱਟਰ ਆਫਿਸ ਦਾ ਕਿਰਾਇਆ ਦੇਣ ਲਈ 81,25,000 'ਚ ਵੇਚੀ ਟਵਿਟਰ ਦੀ 'ਚਿੜੀ'

Twitter: ਐਲੋਨ ਮਸਕ ਨੇ ਟਵਿੱਟਰ ਆਫਿਸ ਦਾ ਕਿਰਾਇਆ ਦੇਣ ਲਈ 81,25,000 'ਚ ਵੇਚੀ ਟਵਿਟਰ ਦੀ 'ਚਿੜੀ'

ਐਲੋਨ ਮਸਕ ਟਵਿੱਟਰ ਨੇ ਸੈਨ ਫਰਾਂਸਿਸਕੋ ਦਫਤਰ ਦਾ ਕਿਰਾਇਆ ਨਹੀਂ ਦਿੱਤਾ। ਇਮਾਰਤ ਦੇ ਮਾਲਕ ਕਿਰਾਇਆ ਵਸੂਲਣ ਲਈ ਅਦਾਲਤ ਵਿੱਚ ਪਹੁੰਚ ਗਏ ਹਨ।

  • Share this:

ਜਦੋਂ ਤੋਂ ਐਲੋਨ ਮਸਕ (Elon Musk)  ਨੇ ਟਵਿੱਟਰ ਖਰੀਦਿਆ ਹੈ, ਉਦੋਂ ਤੋਂ ਇਸ ਦੇ ਬੁਰੇ ਦਿਨ ਆਏ ਹਨ। ਐਲੋਨ ਮਸਕ ਲਈ ਟਵਿੱਟਰ (Twitter) ਨੂੰ ਖਰੀਦਣਾ ਅਜੇ ਤੱਕ ਇੱਕ ਲਾਭਦਾਇਕ ਸੌਦਾ ਸਾਬਤ ਨਹੀਂ ਹੋਇਆ ਹੈ। ਜਦੋਂ ਮਸਕ ਨੇ ਟਵਿੱਟਰ ਖਰੀਦਿਆ ਸੀ, ਉਸ ਸਮੇਂ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ ਅਤੇ ਹੁਣ ਕੁਝ ਹੀ ਮਹੀਨਿਆਂ ਵਿੱਚ ਐਲੋਨ ਮਸਕ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਗੁਆ ਦਿੱਤਾ ਹੈ। ਮਸਕ ਨੇ ਟਵਿਟਰ ਦੇ ਦਫਤਰਾਂ ਦਾ ਕਿਰਾਇਆ ਵੀ ਨਹੀਂ ਦਿੱਤਾ ਹੈ। ਹੁਣ ਐਲੋਨ ਮਸਕ ਸਾਨ ਫਰਾਂਸਿਸਕੋ ਹੈੱਡਕੁਆਰਟਰ ਦੀਆਂ ਕੁਝ ਚੀਜ਼ਾਂ ਦੀ ਨਿਲਾਮੀ (Elon Musk Twitter Auction)  ਕਰ ਰਹੇ ਹਨ। ਇਸ ਨਿਲਾਮੀ ਵਿੱਚ ਟਵਿੱਟਰ ਦਫ਼ਤਰ ਵਿੱਚ ਸੋਫ਼ੇ, ਕੁਰਸੀਆਂ, ਸਜਾਵਟੀ ਵਸਤੂਆਂ ਅਤੇ ਰਸੋਈ ਦੇ ਉਪਕਰਨਾਂ ਸਮੇਤ 631 ਵਸਤਾਂ ਨੂੰ ਰੱਖਿਆ ਗਿਆ ਹੈ।

ਟਵਿਟਰ ਦਾ ਲੋਗੋ ਵੀ ਨਿਲਾਮ ਹੋਣ ਵਾਲੀਆਂ ਸੰਪਤੀਆਂ ਵਿੱਚ ਸ਼ਾਮਲ ਹੈ। ਨਿਲਾਮੀ ਕਰ ਰਹੀ ਹੈਰੀਟੇਜ ਗਲੋਬਲ ਪਾਰਟਨਰਜ਼ ਸਰਵਿਸਿਜ਼ ਦੇ ਮੁਤਾਬਕ, 27 ਘੰਟੇ ਦੀ ਇਸ ਆਨਲਾਈਨ ਨਿਲਾਮੀ 'ਚ ਇਹ ਟਵਿਟਰ ਬਰਡ ਸਟੈਚੂ 100,000 ਡਾਲਰ ਯਾਨੀ ਕਿ 81,25,000 ਰੁਪਏ 'ਚ ਵਿਕਿਆ ਹੈ। ਇਸ ਦੇ ਨਾਲ ਹੀ ਟਵਿਟਰ ਬਰਡ ਲੋਗੋ ਦੀ ਸ਼ਕਲ 'ਚ 10 ਫੁੱਟ ਉੱਚੀ ਨੀਓਨ ਲਾਈਟ 40,000 ਡਾਲਰ 'ਚ ਨਿਲਾਮ ਹੋਈ ਹੈ। ਇਸ ਨਿਲਾਮੀ ਵਿੱਚ ਲਗਜ਼ਰੀ ਸੋਫੇ, ਲੌਂਜ ਕੁਰਸੀਆਂ ਅਤੇ ਲੰਬੇ ਕਾਨਫਰੰਸ ਟੇਬਲ ਵੀ ਰੱਖੇ ਗਏ ਸਨ। ਇੱਕ ਐਰਗੋਨੋਮਿਕ ਡੈਸਕ, ਟੀਵੀ, ਸਾਈਕਲ-ਸੰਚਾਲਿਤ ਚਾਰਜਿੰਗ ਸਟੇਸ਼ਨ, ਪੀਜ਼ਾ ਓਵਨ ਅਤੇ "@" ਚਿੰਨ੍ਹ ਦੀ ਸ਼ਕਲ ਵਿੱਚ ਇੱਕ ਸਜਾਵਟੀ ਪਲਾਂਟਰ ਵੀ ਨਿਲਾਮੀ ਲਈ ਰੱਖਿਆ ਗਿਆ ਹੈ।

ਇਤਾਲਵੀ ਕੰਪਨੀ ਲਾ ਮਾਰਜ਼ੋਕੋ ਦੁਆਰਾ ਬਣਾਈ ਗਈ ਐਸਪ੍ਰੈਸੋ ਮਸ਼ੀਨਾਂ ਨੂੰ ਵੀ ਨਿਲਾਮੀ ਵਿੱਚ ਰੱਖਿਆ ਗਿਆ ਹੈ। ਹੁਣ ਤੱਕ ਇੱਕ ਮਸ਼ੀਨ ਲਈ 11,000 ਡਾਲਰ ਭਾਵ 8,94,096 ਰੁਪਏ ਦੀ ਬੋਲੀ ਲਗਾਈ ਜਾ ਚੁੱਕੀ ਹੈ। ਇਸ ਆਨਲਾਈਨ ਨਿਲਾਮੀ ਵਿੱਚ 20,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਨਿਲਾਮੀ ਦਾ ਸੰਚਾਲਨ ਕਰਨ ਵਾਲੀ ਹੈਰੀਟੇਜ ਗਲੋਬਲ ਦਾ ਕਹਿਣਾ ਹੈ ਕਿ ਪਿਛਲੇ 90 ਸਾਲਾਂ ਵਿੱਚ ਉਨ੍ਹਾਂ ਦੀ ਕੰਪਨੀ ਦੁਆਰਾ ਆਯੋਜਿਤ ਇਹ ਸਭ ਤੋਂ ਵੱਡੀ ਨਿਲਾਮੀ ਹੈ।ਐਲੋਨ ਮਸਕ ਟਵਿੱਟਰ ਨੇ ਸੈਨ ਫਰਾਂਸਿਸਕੋ ਦਫਤਰ ਦਾ ਕਿਰਾਇਆ ਨਹੀਂ ਦਿੱਤਾ। ਇਮਾਰਤ ਦੇ ਮਾਲਕ ਕਿਰਾਇਆ ਵਸੂਲਣ ਲਈ ਅਦਾਲਤ ਵਿੱਚ ਪਹੁੰਚ ਗਏ ਹਨ। ਇਸੇ ਤਰ੍ਹਾਂ, ਸਿੰਗਾਪੁਰ ਵਿੱਚ ਟਵਿੱਟਰ ਦੇ ਏਸ਼ੀਆ-ਪ੍ਰਸ਼ਾਂਤ ਦਫਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੀ ਕੰਪਨੀ ਨੇ ਦਫਤਰ ਖਾਲੀ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਦੀ ਹਦਾਇਤ ਕੀਤੀ। ਲਾਗਤਾਂ ਨੂੰ ਘਟਾਉਣ ਲਈ ਟਵਿੱਟਰ ਖਰੀਦਣ ਤੋਂ ਬਾਅਦ, ਐਲੋਨ ਮਸਕ ਨੇ ਟਵਿੱਟਰ ਦੇ ਅੱਧੇ ਤੋਂ ਵੱਧ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ।

Published by:Ashish Sharma
First published:

Tags: America, Elon Musk, Twitter