HOME » NEWS » World

VIDEO: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ‘ਤੇ ਹਮਲਾ, ਭੀੜ ਦੇ ਸਾਹਮਣੇ ਸਖਸ਼ ਨੇ ਥੱਪੜ ਮਾਰਿਆ

News18 Punjabi | News18 Punjab
Updated: June 8, 2021, 8:16 PM IST
share image
VIDEO: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ‘ਤੇ ਹਮਲਾ, ਭੀੜ ਦੇ ਸਾਹਮਣੇ ਸਖਸ਼ ਨੇ ਥੱਪੜ ਮਾਰਿਆ
VIDEO: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ‘ਤੇ ਹਮਲਾ, ਭੀੜ ਦੇ ਸਾਹਮਣੇ ਸਖਸ਼ ਨੇ ਥੱਪੜ ਮਾਰਿਆ

  • Share this:
  • Facebook share img
  • Twitter share img
  • Linkedin share img
ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਊਜ਼ ਏਜੰਸੀ ਰਾਏਟਰਸ ਦੇ ਅਨੁਸਾਰ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਦੱਖਣ-ਪੂਰਬੀ ਫਰਾਂਸ ਦੇ ਡਰੋਮ ਖੇਤਰ ਵਿੱਚ ਲੋਕਾਂ ਨਾਲ ਵਾਕਆਊਟ ਸੈਸ਼ਨ ਦੌਰਾਨ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਕਰੋਨ ਦੱਖਣ ਪੂਰਬੀ ਫਰਾਂਸ ਦੇ ਡਰੋਮੀ ਖੇਤਰ ਦੇ ਦੌਰੇ 'ਤੇ ਸੀ, ਜਿੱਥੇ ਉਹ ਰੈਸਟੋਰੈਂਟਾਂ ਅਤੇ ਵਿਦਿਆਰਥੀਆਂ ਨੂੰ ਮਿਲ ਰਹੇ ਸਨ ਅਤੇ ਕੋਵਿਡ ਮਹਾਮਾਰੀ ਤੋਂ ਬਾਅਦ ਜ਼ਿੰਦਗੀ ਕਿਵੇਂ ਆਮ ਵਾਂਗ ਵਾਪਰ ਰਹੀ ਹੈ।

ਫਰਾਂਸ ਦੇ ਬੀਐਫਐਮ ਟੀਵੀ ਅਤੇ ਆਰਐਮਸੀ ਰੇਡੀਓ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਦੀ ਇਕ ਵੀਡੀਓ ਕਲਿੱਪ ਟਵਿੱਟਰ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਮੈਕਰੋਨ ਲੋਕਾਂ ਨਾਲ ਹੱਥ ਮਿਲਾ ਰਹੇ ਸਨ ਤਾਂ ਇੱਕ ਹਰੇ ਰੰਗ ਦੀ ਟੀ-ਸ਼ਰਟ, ਗਲਾਸ ਅਤੇ ਮਾਸਕ ਪਹਿਨੇ ਇੱਕ ਵਿਅਕਤੀ ਉਨ੍ਹਾਂ ਦਾ ਹੱਥ ਫੜ ਲੈਂਦਾ ਹੈ ਅਤੇ ਅਚਾਨਕ ‘ਡਾਊਨ ਵਿਦ ਮੈਕਰੋਨੀਆ’ ਚੀਕਦੇ ਹੋਏ ਮੈਕਰੋਨ ਨੂੰ ਥੱਪੜ ਮਾਰ ਦਿੰਦਾ ਹੈ। ਮੈਕਰੋਨ ਦੀ ਸੁਰੱਖਿਆ ਵਿਚ ਤਾਇਨਾਤ ਸਿਪਾਹੀ ਤੁਰੰਤ ਇਸ ਵਿਅਕਤੀ ਨੂੰ ਫੜ ਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੰਦੇ ਹਨ ਅਤੇ ਮੈਕਰੋਨ ਨੂੰ ਉਥੋਂ ਲੈ ਜਾਂਦੇ ਹਨ।ਇਸ ਘਟਨਾ ‘ਤੇ ਫਰਾਂਸ ਦੇ ਪ੍ਰਧਾਨ ਮੰਤਰੀ ਜਯਾਂ ਕਾਸਟੇਕਸ ਨੇ ਕਿਹਾ ਹੈ ਕਿ ਇਹ ਲੋਕਤੰਤਰ ਦਾ ਅਪਮਾਨ ਹੈ। ਫਿਲਹਾਲ, ਮੈਕਰੋਨ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਕਿ ਉਸਨੇ ਮੈਕਰੋਨ ਨੂੰ ਥੱਪੜ ਕਿਉਂ ਮਾਰਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਥੱਪੜ ਮਾਰਦੇ ਹੋਏ ਇਸ ਸ਼ਖਸ ਨੇ ਮੋਂਜੂਆ ਸਾ ਦੇਨਿ (Montjoie Saint Denis) ਚੀਕਿਆ, ਜੋ ਰਾਜਸ਼ਾਹੀ ਦੇ ਰਾਜ ਦੌਰਾਨ ਫਰਾਂਸ ਵਿਚ ਜੰਗੀ ਪੁਕਾਰ ਸੀ।
Published by: Ashish Sharma
First published: June 8, 2021, 8:16 PM IST
ਹੋਰ ਪੜ੍ਹੋ
ਅਗਲੀ ਖ਼ਬਰ