HOME » NEWS » World

2 ਫੁੱਟ ਦੇ ਪਾਕਿਸਤਾਨੀ ਦਾ 6 ਫੁੱਟ ਲੰਬੀ ਕੁੜੀ ਨਾਲ ਵਿਆਹ, ਡਾਂਸ ਦਾ Video ਵਾਇਰਲ

News18 Punjab
Updated: November 23, 2019, 11:25 AM IST
2 ਫੁੱਟ ਦੇ ਪਾਕਿਸਤਾਨੀ ਦਾ 6 ਫੁੱਟ ਲੰਬੀ ਕੁੜੀ ਨਾਲ ਵਿਆਹ, ਡਾਂਸ ਦਾ Video ਵਾਇਰਲ
2 ਫੁੱਟ ਦੇ ਪਾਕਿਸਤਾਨੀ ਦਾ 6 ਫੁੱਟ ਲੰਬੀ ਕੁੜੀ ਨਾਲ ਵਿਆਹ, ਡਾਂਸ ਦਾ Video ਵਾਇਰਲ

ਲੋਕ, ਚਿਸ਼ਤੀ ਨੂੰ ਪਿਆਰ ਨਾਲ ਬੋਬੋ ਦੇ ਨਾਮ ਨਾਲ ਜਾਣਦੇ ਹਨ। ਬਚਪਨ ਵਿਚ ਹੀ ਉਹ ਪੋਲੀਓ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਜ਼ਿੰਦਗੀ ਵ੍ਹੀਲਚੇਅਰ 'ਤੇ ਬਿਤਾਉਣੀ ਸ਼ੁਰੂ ਕੀਤੀ, ਪਰ ਉਹ ਆਪਣੀ ਜ਼ਿੰਦਗੀ ਵਿਚ ਬਹੁਤ ਮਸਤੀ ਕਰਦਾ ਹੈ। ਜਦੋਂ ਵੀ ਚਿਸ਼ਤੀ ਕਿਸੇ ਸੈਲੀਬ੍ਰਿਟੀ ਨੂੰ ਮਿਲਦਾ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਨ ਤੋਂ ਨਹੀਂ ਖੁੰਝਦਾ।

  • Share this:
ਪਾਕਿਸਤਾਨ ਦੇ ਦੋ ਫੁੱਟ ਲੰਬੇ ਬੁਰਹਾਨ ਚਿਸ਼ਤੀ (Burhan Chishti) ਦੇ ਵਿਆਹ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਿਹਾ ਹੈ। ਇਸ ਵੀਡੀਓ ਵਿਚ ਚਿਸ਼ਤੀ ਇਕ ਪੰਜਾਬੀ ਗਾਣੇ 'ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ, ਉਹ ਵੀ ਤਕਰੀਬਨ 6 ਫੁੱਟ ਦੀ ਇਕ ਖੂਬਸੂਰਤ ਲੜਕੀ ਨਾਲ। ਚਿਸ਼ਤੀ ਨਾਰਵੇ ਵਿਚ ਰਹਿੰਦਾ ਹੈ। ਉਸ ਦਾ ਵਿਆਹ 6 ਫੁੱਟ ਦੇ ਕਰੀਬ ਲੰਬੀ ਕੁੜੀ ਨਾਲ ਹੋਇਆ ਹੈ।

ਲੋਕ, ਚਿਸ਼ਤੀ ਨੂੰ ਪਿਆਰ ਨਾਲ ਬੋਬੋ ਦੇ ਨਾਮ ਨਾਲ ਜਾਣਦੇ ਹਨ। ਬਚਪਨ ਵਿਚ ਹੀ ਉਹ ਪੋਲੀਓ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਜ਼ਿੰਦਗੀ ਵ੍ਹੀਲਚੇਅਰ 'ਤੇ ਬਿਤਾਉਣੀ ਸ਼ੁਰੂ ਕੀਤੀ, ਪਰ ਉਹ ਆਪਣੀ ਜ਼ਿੰਦਗੀ ਵਿਚ ਬਹੁਤ ਮਸਤੀ ਕਰਦਾ ਹੈ। ਜਦੋਂ ਵੀ ਚਿਸ਼ਤੀ ਕਿਸੇ ਸੈਲੀਬ੍ਰਿਟੀ ਨੂੰ ਮਿਲਦਾ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਨ ਤੋਂ ਨਹੀਂ ਖੁੰਝਦਾ।


ਉਸ ਨੇ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਧੂਮਧਾਮ ਨਾਲ ਵਿਆਹ ਕਰਵਾਇਆ। ਇਥੇ ਉਸ ਦੇ ਡਾਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਬੋਬੋ ਨੂੰ ਉਸ ਦੇ ਦੋਸਤਾਂ ਨੇ ਡਾਂਸ ਦੌਰਾਨ ਚੁੱਕ ਲਿਆ। ਇਸ ਤੋਂ ਬਾਅਦ, ਉਹ ਇਕ ਵ੍ਹੀਲਚੇਅਰ 'ਤੇ ਬੈਠੇ ਸਾਰਿਆਂ ਨਾਲ ਸੈਲਫੀ ਲੈਂਦੇ ਦਿੱਸ ਰਹੇ ਹਨ। 13 ਦੇਸ਼ਾਂ ਦੇ ਲੋਕ ਉਨ੍ਹਾਂ ਦੇ ਵਿਆਹ ਦੇ ਰਿਸੈਪਸ਼ਨ ‘ਤੇ ਪਹੁੰਚੇ ਸਨ।
First published: November 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...