• Home
  • »
  • News
  • »
  • international
  • »
  • TWO LONG LOST SIKH MUSLIM FRIENDS MEET AFTER 73 YEARS KARTARPUR CORRIDOR GOPAL SINGH BASHEER GH AS

ਦੋਸਤੀ ਜ਼ਿੰਦਾਬਾਦ: 73 ਸਾਲਾਂ ਬਾਅਦ ਮਿਲੇ ਵਿਛੜੇ ਮਿੱਤਰ, 1947 ਦੀ ਵੰਡ ਨੇ ਕੀਤਾ ਸੀ ਵੱਖ

ਭਾਰਤ ਦੇ ਰਹਿਣ ਵਾਲੇ ਸਰਦਾਰ ਗੋਪਾਲ ਸਿੰਘ 1947 ਦੀ ਵੰਡ ਵਿੱਚ ਆਪਣੇ ਜਿਗਰੀ ਦੋਸਤ ਮੁਹੰਮਦ ਬਸ਼ੀਰ ਨਾਲ ਵਿਛੜ ਗਏ ਸਨ, ਪਾਕਿਸਤਾਨ ਦੇ ਨਾਰੋਵਾਲ ਦੇ ਰਹਿਣ ਵਾਲੇ ਮੁਹੰਮਦ ਬਸ਼ੀਰ ਵੀ ਗੁਰਦੁਆਰਾ ਸਾਹਿਬ ਪਹੁੰਚੇ ਸਨ। ਬਸ਼ੀਰ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਵੀ ਦੋਵੇਂ ਦੋਸਤ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾਂਦੇ ਸਨ।

ਦੋਸਤੀ ਜ਼ਿੰਦਾਬਾਦ: 73 ਸਾਲਾਂ ਬਾਅਦ ਮਿਲੇ ਵਿਛੜੇ ਮਿੱਤਰ, 1947 ਦੀ ਵੰਡ ਨੇ ਕੀਤਾ ਸੀ ਵੱਖ

ਦੋਸਤੀ ਜ਼ਿੰਦਾਬਾਦ: 73 ਸਾਲਾਂ ਬਾਅਦ ਮਿਲੇ ਵਿਛੜੇ ਮਿੱਤਰ, 1947 ਦੀ ਵੰਡ ਨੇ ਕੀਤਾ ਸੀ ਵੱਖ

  • Share this:
1947 ਦੀ ਵੰਡ ਨੇ ਪੰਜਾਬ ਦੇ ਸੀਨ੍ਹੇ 'ਤੇ ਲਕੀਰ ਖਿੱਚ ਦਿੱਤੀ ਸੀ ਜਿਸ ਨਾਲ ਆਪਣਿਆਂ ਤੋਂ ਆਪਣੇ ਵਿਛੜ ਗਏ। ਪਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨ ਨਾਲ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਵੰਡ ਤੋਂ ਵੱਖ ਹੋਏ ਦੋ ਦੋਸਤਾਂ ਦੀ ਮੁਲਾਕਾਤ ਹੋਈ। ਭਾਰਤ ਦੇ ਰਹਿਣ ਵਾਲੇ ਸਰਦਾਰ ਗੋਪਾਲ ਸਿੰਘ 1947 ਦੀ ਵੰਡ ਵਿੱਚ ਆਪਣੇ ਜਿਗਰੀ ਦੋਸਤ ਮੁਹੰਮਦ ਬਸ਼ੀਰ ਨਾਲ ਵਿਛੜ ਗਏ ਸਨ, ਜੋ ਹੁਣ 91 ਸਾਲ ਦੇ ਹਨ। ਇੰਨੇ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਦੇਖ ਕੇ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਇਸ ਸਮੇਂ ਸਰਦਾਰ ਗੋਪਾਲ ਸਿੰਘ ਦੀ ਉਮਰ 94 ਸਾਲ ਹੈ ਜਦਕਿ ਮੁਹੰਮਦ ਬਸ਼ੀਰ 91 ਸਾਲ ਦੇ ਹਨ।

ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਸਰਦਾਰ ਗੋਪਾਲ ਸਿੰਘ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਆਏ ਸਨ। ਪਾਕਿਸਤਾਨ ਦੇ ਨਾਰੋਵਾਲ ਦੇ ਰਹਿਣ ਵਾਲੇ ਮੁਹੰਮਦ ਬਸ਼ੀਰ ਵੀ ਗੁਰਦੁਆਰਾ ਸਾਹਿਬ ਪਹੁੰਚੇ ਸਨ। ਇਸ ਦੌਰਾਨ ਜਦੋਂ ਦੋਹਾਂ ਨੇ ਇਕ-ਦੂਜੇ ਨੂੰ ਦੇਖਿਆ ਤਾਂ ਉਨ੍ਹਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ। ਕੁਝ ਪੁੱਛ-ਪੜਤਾਲ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਪਛਾਣ ਲਿਆ।

ਇਹ ਮਿਲਣ ਇੰਨਾ ਭਾਵੁਕ ਸੀ ਕਿ ਮੌਕੇ 'ਤੇ ਮੌਜੂਦ ਭਾਰਤੀ ਸ਼ਰਧਾਲੂਆਂ ਅਤੇ ਪਾਕਿਸਤਾਨੀ ਨਾਗਰਿਕਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਵੰਡ ਵੇਲੇ ਵਿਛੜ ਗਏ ਇਨ੍ਹਾਂ ਦੋਹਾਂ ਦੋਸਤਾਂ ਦੀ ਮੁਲਾਕਾਤ 'ਤੇ ਸਾਰਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਭਾਰਤ, ਪਾਕਿਸਤਾਨ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਇਨ੍ਹਾਂ ਦੋਹਾਂ ਦੋਸਤਾਂ ਨੂੰ ਵਧਾਈ ਦਿੱਤੀ। ਦੋਵੇਂ ਪੁਰਾਣੇ ਦੋਸਤਾਂ ਨੇ ਆਪਣੇ ਬਚਪਨ ਅਤੇ ਜਵਾਨੀ ਦੇ ਕਿੱਸੇ ਵੀ ਸੁਣਾਏ।

ਗੋਪਾਲ ਸਿੰਘ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਦੋਵੇਂ ਨੌਜਵਾਨ ਸਨ। ਬਸ਼ੀਰ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਵੀ ਦੋਵੇਂ ਦੋਸਤ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾਂਦੇ ਸਨ। ਇਨ੍ਹਾਂ ਦੋਹਾਂ ਦੋਸਤਾਂ ਨੇ ਇਕੱਠੇ ਲੰਚ ਕੀਤਾ ਅਤੇ ਚਾਹ ਪੀਤੀ। ਗੋਪਾਲ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ।
Published by:Anuradha Shukla
First published: