Home /News /international /

ਚੱਪਲਾਂ ਨਾਲ ਲੜਦੇ ਇਨ੍ਹਾਂ ਵਿਅਕਤੀਆਂ ਦੀ ਲੜਾਈ ਨੇ ਸਭ ਨੂੰ ਕੀਤਾ ਹੈਰਾਨ, ਇੰਝ ਸੁਲਝਿਆ ਮਸਲਾ

ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਲੜਾਈ ਝਗੜੇ ਵਾਲੀਆਂ ਵੀਡੀਓਜ਼ ਨੂੰ ਲੋਕ ਜ਼ਿਆਦਾ ਦੇਖਦੇ ਹਨ। ਫਿਰ ਉਹ ਲੜਾਈ ਚਾਹੇ ਔਰਤਾਂ ਦੀ ਹੋਵੇ ਜਾਂ ਸਕੂਲ ਦੇ ਵਿਦਿਆਰਥੀਆਂ ਦੀ, ਹਰ ਕੋਈ ਅਜਿਹੀਆਂ ਵੀਡੀਓਜ਼ ਨੂੰ ਦੇਖ ਕੇ ਮਜ਼ਾ ਲੈਂਦਾ ਹੈ। ਹਾਲ ਹੀ ਵਿੱਚ ਇੱਕ ਹੋਰ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਵਿਅਕਤੀ ਇੱਕ-ਦੂਜੇ ਨੂੰ ਚੱਪਲਾਂ ਨਾਲ ਕੁੱਟ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਹੈ ਜਦਕਿ ਇੱਕ ਅੱਧਖੜ ਉਮਰ ਦਾ ਵਿਅਕਤੀ ਹੈ ਅਤੇ ਦੋਨੋ ਹੀ ਝਗੜੇ ਦੌਰਾਨ ਇੱਕ-ਦੂਜੇ ਨੂੰ ਚੱਪਲਾਂ ਮਾਰ ਰਹੇ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪਹਿਲਾਂ ਇਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਬਹਿਸ ਹੁੰਦੀ ਹੈ ਅਤੇ ਫਿਰ ਅੱਧਖੜ ਉਮਰ ਵਾਲਾ ਵਿਅਕਤੀ ਆਪਣੀ ਚੱਪਲ ਲਾਹ ਲੈਂਦਾ ਹੈ ਤੇ ਬੁੱਢੇ ਨੂੰ ਮਾਰਨ ਲਈ ਅੱਗੇ ਵਧਦਾ ਹੈ।

ਹੋਰ ਪੜ੍ਹੋ ...
 • Share this:

  ਗੱਲ ਇੰਨੀ ਵੱਧ ਗਈ ਕਿ ਦੋਨੋ ਇੱਕ ਦੂਜੇ ਨੂੰ ਜੁੱਤੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਇਹੀ ਵੀਡੀਓ ਸੋਸ਼ਲਮ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੋਵੇਂ ਹੀ ਇੱਕ ਦੂਜੇ ਦੇ ਸਿਰ ਤੇ ਮੂੰਹ 'ਤੇ ਲਗਾਤਾਰ ਜੁੱਤੀਆਂ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਜਿਸ ਤੋਂ ਇੱਕ ਹੋਰ ਵਿਅਕਤੀ ਉਨ੍ਹਾਂ ਦੋਨਾਂ ਦੇ ਵਿਚਕਾਰ ਆਉਂਦੇ ਹੈ ਤੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਮਾਰਨ ਤੋਂ ਰੋਕਦਾ ਹੈ। ਲੜਾਈ ਨੂੰ ਦੇਖ ਉੱਥੇ ਕਾਫੀ ਲੋਕਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਪਰ ਕੋਈ ਵੀ ਉਨ੍ਹਾਂ ਨੂੰ ਛੁਡਵਾਉਣ ਜਾਂ ਰੋਕਣ ਲਈ ਅੱਗੇ ਨਹੀਂ ਆਉਂਦਾ। ਇਸੇ ਦੌਰਾਨ ਹੀ ਅੱਧਖੜ ਉਮਰ ਦਾ ਇੱਕ ਵਿਅਕਤੀ ਦੋਨਾਂ ਦੇ ਝਗੜੇ ਵਿੱਚ ਆਉਂਦਾ ਹੈ ਤੇ ਦੋਨਾਂ ਨੂੰ ਇੱਕ-ਦੂਜੇ ਨੂੰ ਮਾਰਨ ਤੋਂ ਰੋਕ ਦਿੰਦਾ ਹੈ।

  ਵੀਡੀਓ ਵਿੱਚ ਝਗੜੇ ਦਾ ਕਾਰਨ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਇਸ ਵੀਡੀਓ ਵਿੱਚ ਦੋਨਾਂ ਨੂੰ ਇੱਕ ਦੂਜੇ ਨੂੰ ਅਪਮਾਨਜਨਕ ਬੋਲ ਬੋਲਦਿਆਂ ਸੁਣਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਅਜਿਹੀਆਂ ਝਗੜੇ ਵਾਲੀਆਂ ਵੀਡੀਓਜ਼ ਨਾਲ ਭਰਿਆ ਰਹਿੰਦਾ ਹੈ। ਕੁਝ ਦਿਨ ਪਹਿਲਾਂ ਕੇਰਲਾ ਦੇ ਅਲਾਪੁਝਾ ਵਿੱਚ ਵੀ ਅਜਿਹਾ ਹੀ ਕੁਝ ਵਾਪਰਿਆ ਸੀ। ਜਿੱਥੇ ਇੱਕ ਵਿਆਹ ਵਿੱਚ ਪਾਪੜ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਝਗੜਾ ਹੋ ਗਿਆ ਤੇ ਝਗੜੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ।

  ਜਿਸ ਤੋਂ ਬਾਅਦ ਵਾਇਰਲ ਵੀਡੀਓ ਨੂੰ ਦੇਖ ਪਰਿਵਾਰ ਵਾਲੇ ਖੁੱਦ ਹੈਰਾਨ ਹੋ ਰਹਿ ਗਏ ਸਨ। ਇਸ ਝਗੜੇ ਵਿੱਚ ਕਰੀਬ 6 ਲੋਕ ਜ਼ਖਮੀ ਹੋ ਗਏ ਸਨ। ਇੱਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਸੀ ਕਿ 100 ਫੀਸਦੀ ਪੜ੍ਹੇ ਲਿਖੇ ਸੂਬੇ ਕੇਰਲ ਵਿੱਚ ਵਿਆਹ ਦੌਰਾਨ ਲਾੜੇ ਦੇ ਦੋਸਤਾਂ ਵੱਲੋਂ ਪਾਪੜ ਮੰਗੇ ਜਾਣ 'ਤੇ ਝਗੜਾ ਹੋ ਗਿਆ। ਇੱਕ ਲੰਬੀ ਬਹਿਸ ਤੋਂ ਸ਼ੁਰੂ ਹੋਈ ਇਹ ਲੜਾਈ ਇੱਕ ਬੁਰੇ ਅੰਜਾਮ ਨਾਲ ਖਤਮ ਹੋਈ। ਜੋ ਕਿ ਹੈਰਾਨੀ ਦੀ ਗੱਲ ਨਹੀਂ ਹੈ- ਮਲੱਸ ਬੇਲੋ ਪਾਪੜ।

  Published by:Sarafraz Singh
  First published:

  Tags: Fight, Viral video