HOME » NEWS » World

ਕੈਨੇਡਾ ‘ਚ ਟਰੱਕ ਚੋਰੀ ਦੇ ਦੋਸ਼ ‘ਚ ਦੋ ਪੰਜਾਬੀ ਗ੍ਰਿਫ਼ਤਾਰ..

News18 Punjab
Updated: January 23, 2019, 1:26 PM IST
share image
ਕੈਨੇਡਾ ‘ਚ ਟਰੱਕ ਚੋਰੀ ਦੇ ਦੋਸ਼ ‘ਚ ਦੋ ਪੰਜਾਬੀ ਗ੍ਰਿਫ਼ਤਾਰ..
ਕੈਨੇਡਾ ‘ਚ ਟਰੱਕ ਚੋਰੀ ਦੇ ਦੋਸ਼ ‘ਚ ਦੋ ਪੰਜਾਬੀ ਗ੍ਰਿਫ਼ਤਾਰ..

  • Share this:
  • Facebook share img
  • Twitter share img
  • Linkedin share img
ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਇੱਕ ਸੈਮੀ-ਟਰੱਕ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਦੋ ਪੰਜਾਬੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਦੋਹਾਂ ਦਾ ਨਾਮ ਬਰੈਂਪਟਨ ਵਾਸੀ 30 ਸਾਲਾ ਗੁਰਪ੍ਰੀਤ ਸਿੰਘ ਅਟਵਾਲ ਤੇ 30 ਸਾਲਾ ਕਰਨਵੀਰ ਸਿੰਘ ਕੰਗ ਹੈ।

ਪੁਲੀਸ ਅਨੁਸਾਰ ਗੁਰਪ੍ਰੀਤ ਸਿੰਘ ਅਟਵਾਲ ’ਤੇ ਤੋੜ-ਭੰਨ, ਬੇਨਿਯਮੀ ਡਰਾਈਵਰੀ ਅਤੇ ਚੋਰੀ ਕਰਨ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਕਰਨਵੀਰ ਸਿੰਘ ਕੰਗ ਨੂੰ ਟਰੱਕ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਗਿਆ।

ਪੁਲੀਸ ਅਨੁਸਾਰ ਪਿਛਲੇ ਦਿਨੀਂ ਜਦੋਂ ਟਰੱਕ ਡਰਾਈਵਰ ਆਪਣਾ ਟਰੱਕ ਚਲਦਾ ਛੱਡ ਕੇ ਟਿਮ ਹੋਰਟਨ ’ਤੇ ਕੌਫ਼ੀ ਲੈਣ ਲਈ ਅੰਦਰ ਗਿਆ ਤਾਂ ਵਾਪਸ ਆਉਣ ਤੱਕ ਉਸ ਦਾ ਟਰੱਕ ਉੱਥੇ ਨਹੀਂ ਸੀ, ਜਿਸ ਦੀ ਰਿਪੋਰਟ ਤੁਰੰਤ ਪੁਲੀਸ ਨੂੰ ਦਿੱਤੀ ਗਈ। ਇਹ ਚੋਰੀ ਬਰੁੱਕਸਾਈਡ ਬੁਲੇਵਰਡ ’ਤੇ ਇੰਕਸਟਰ ਬੁਲੇਵਰਡ ਦੇ ਚੌਰਾਹੇ ਨੇੜੇ ਹੋਈ।
ਪੁਲੀਸ ਨੇ ਟਰੱਕ ਦਾ ਜਲਦੀ ਹੀ ਪਤਾ ਲਾ ਲਿਆ ਸੀ ਪਰ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਪੁਲੀਸ ਨੇ ਦੂਰ ਤੋਂ ਹੀ ਟਰੱਕ ਦਾ ਪਿੱਛਾ ਕੀਤਾ। ਚੋਰਾਂ ਵੱਲੋਂ ਟਰੱਕ ਨੂੰ ਤੇਜ਼ ਰਫ਼ਤਾਰ ਚਲਾਉਣ ਕਾਰਨ ਬਹੁਤ ਸਾਰੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਆਖ਼ਰ ਕਾਰ ਸਾਲਟਰ ਸਟਰੀਟ ’ਤੇ ਸਲਕ੍ਰੀਕ ਐਵੇਨਿਊ ਦੇ ਚੌਰਾਹੇ ਵਿੱਚ ਸਾਹਮਣੇ ਤੋਂ ਆ ਰਹੇ ਵਾਹਨਾਂ ਵਿੱਚ ਟਕਰਾਉਣ ਤੋਂ ਬਾਅਦ ਆਪਣਾ ਸੰਤੁਲਨ ਗਵਾਉਂਦਿਆਂ ਇਕ ਸਟੀਲ ਦੀ ਗਰਿਲ ’ਚ ਵੱਜ ਕੇ ਰੁਕ ਗਿਆ। ਚੋਰਾਂ ਨੇ ਟਰੱਕ ਵਿਚੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
First published: January 23, 2019
ਹੋਰ ਪੜ੍ਹੋ
ਅਗਲੀ ਖ਼ਬਰ