Home /News /international /

ਕੈਨੇਡਾ 'ਚ ਭਿਆਨਕ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਕੈਨੇਡਾ 'ਚ ਭਿਆਨਕ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਕੈਨੇਡਾ 'ਚ ਭਿਆਨਕ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਕੈਨੇਡਾ 'ਚ ਭਿਆਨਕ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਕੈਨੇਡਾ ਵਿਖੇ ਇਹ ਦੋਵੇਂ ਨੌਜਵਾਨ ਰੋਜ਼ਾਨਾ ਵਾਂਗ ਟਰਾਲੇ ਉੱਤੇ ਕੰਮ ਲਈ ਜਾ ਰਹੇ ਸਨ ਕਿ ਰਸਤੇ 'ਚ ਦੋ ਟਰਾਲਿਆਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਨੌਜਵਾਨਾਂ ਦੇ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਉਪਰੋਕਤ ਨੌਜਵਾਨ ਅਰਸ਼ਦੀਪ ਸਿੰਘ ਅਤੇ ਉਸ ਦੇ ਦੋਸਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੋਰ ਪੜ੍ਹੋ ...
 • Share this:
  ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਇੱਕ ਭਿਆਨਕ ਸੜਕ ਹਾਦਸੇ ਵਿੱਚ 2 ਸੈਮੀ-ਟਰੱਕਾਂ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਮਿਰਤਕ ਨੌਜਵਾਨਾਂ ਵਿੱਚ ਸਿਦਕਪਾਲ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਦੇ ਨੇੜੇ ਪਿੰਡ ਸੈਂਸਰਾ ਕਲਾਂ ਹੈ ਅਤੇ ਦੂਜਾ ਨੌਜਵਾਨ ਅਰਸ਼ਪ੍ਰੀਤ ਰਾਮ ਦਿਵਾਲੀ ਦਾ ਦੱਸਿਆ ਜਾ ਰਿਹਾ ਹੈ।

  ਸਿਦਕਪਾਲ ਅਤੇ ਅਰਸ਼ਪ੍ਰੀਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿੰਦੇ ਸਨ ‘ਤੇ ਲੋਡ ਲੈ ਕੇ ਸਰੀ ਵੱਲ ਗਏ ਸਨ, ‘ਤੇ ਉੱਥੋਂ ਵਾਪਸ ਬਰੈਂਪਟਨ ਆਉਂਦੇ ਸਮੇਂ ਰਸਤੇ ’ਚ 2 ਟਰੱਕਾਂ ਦੀ ਹੋਈ ਟੱਕਰ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸਿਦਕਪਾਲ ਅਤੇ ਅਰਸ਼ਪ੍ਰੀਤ ਦੀ ਮੌਤ ਹੋ ਗਈ। ਇਸ ਖ਼ਬਰ ਕਾਰਨ ਅਮਰੀਕਾ ਕੈਨੇਡਾ ਦੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ।  ਹੇਠ ਹਾਦਸੇ ਦੀ ਵੀਡੀਓ ਹੈ।


  ਪ੍ਰਾਪਤ ਜਾਣਕਾਰੀ ਮੁਤਾਬਿਕ ਸਿਦਕਪਾਲ ਕਰੀਬ ਢਾਈ ਸਾਲ ਪਹਿਲਾਂ ਪਡ਼੍ਹਾਈ ਕਰਨ ਕੈਨੇਡਾ ਗਿਆ ਆਇਆ ਸੀ ‘ਤੇ ਕੁੱਝ ਮਹੀਨੇ ਪਹਿਲਾਂ ਉਸ ਦੀ ਪਡ਼੍ਹਾਈ ਖ਼ਤਮ ਹੋ ਗਈ ਸੀ ਅਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ, ਜਿਸ ਤੋਂ ਬਾਅਦ ਉਹ ਟਰੱਕ ਚਲਾਉਣ ਲੱਗ ਪਿਆ ਸੀ।
  Published by:Sukhwinder Singh
  First published:

  Tags: Canada, Road accident

  ਅਗਲੀ ਖਬਰ