ਰੂਸੀ ਤਟ ਨੇੜੇ ਦੋ ਜਹਾਜ਼ਾਂ ਨੂੰ ਲੱਗੀ ਅੱਗ , 11 ਮੌਤਾਂ, 15 ਭਾਰਤੀ ਵੀ ਸਨ ਸਵਾਰ


Updated: January 22, 2019, 4:16 PM IST
ਰੂਸੀ ਤਟ ਨੇੜੇ ਦੋ ਜਹਾਜ਼ਾਂ ਨੂੰ ਲੱਗੀ ਅੱਗ , 11 ਮੌਤਾਂ, 15 ਭਾਰਤੀ ਵੀ ਸਨ ਸਵਾਰ

Updated: January 22, 2019, 4:16 PM IST
ਰੂਸ ਤੋਂ ਕਰੀਮੀਆ ਨੂੰ ਵੱਖ ਕਰਨ ਵਾਲੇ ਕੇਰਚ ‘ਚ ਦੋ ਜਹਾਜ਼ਾਂ ਨੂੰ ਅੱਗ ਲੱਗ ਗਈ, ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ ਦੇ ਚਾਲਕ ਦਸਤੇ ‘ਚ ਭਾਰਤੀ, ਤੁਰਕੀ ਤੇ ਲੀਬੀਆ ਦੇ ਨਾਗਰਿਕ ਸਨ। ਇਹ ਅੱਗ ਰੂਸ ਦੀ ਸੀਮਾ ਦੇ ਜਲ-ਖੇਤਰ ਨੇੜੇ ਸੋਮਵਾਰ ਨੂੰ ਲੱਗੀ ਸੀ। ਦੋਵੇਂ ਜਹਾਜ਼ਾਂ ‘ਤੇ ਤਨਜਾਨੀਆ ਦੇ ਝੰਡੇ ਲਹਿਰਾ ਰਹੇ ਸਨ ਜਿਨ੍ਹਾਂ ‘ਚ ਕੁਦਰਤੀ ਗੈਸ ਲਿਆਂਦੀ ਜਾ ਰਹੀ ਸੀ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਜਹਾਜ਼ ਇੱਕ-ਦੂਜੇ ਨੂੰ ਤੇਲ ਟ੍ਰਾਂਸਫਰ ਕਰ ਰਹੇ ਸਨ। ਰੂਸ ਦੇ ਸਮੁੰਦਰੀ ਅਧਿਕਾਰੀਆ ਦਾ ਕਹਿਣਾ ਹੈ ਇਨ੍ਹਾਂ ‘ਚ ਇੱਕ ਜਹਾਜ਼ ਕੈਂਡੀ ‘ਚ ਚਲਾਕ ਦਲ ਦੇ 17 ਮੈਂਬਰ ਮੌਜੂਦ ਸਨ, ਜਿਨ੍ਹਾਂ ‘ਚ 9 ਤੁਰਕੀ ਨਾਗਰਿਕ, 8 ਭਾਰਤੀ ਸਨ। ਦੂਜੇ ਜਹਾਜ਼ ਮਾਈਸਟਰੋ ‘ਚ 7 ਤੁਰਕੀ ਨਾਗਰਿਕ ਤੇ 7 ਭਾਰਤੀਆ ਦੇ ਨਾਲ ਲੀਬੀਆ ਦੇ ਇੱਕ ਇੰਟਰਨ ਸਮੇਤ 15 ਮੈਂਬਰ ਸਵਾਰ ਸਨ। ਰੂਸੀ ਨਿਊਜ਼ ਏਜੰਸੀ ਮੁਤਾਬਕ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਧਮਾਕਾ ਹੋਇਆ। ਫਿਰ ਇਹ ਅੱਗ ਦੂਜੇ ਜਹਾਜ਼ ‘ਚ ਫੈਲ ਗਈ। ਖਰਾਬ ਮੌਸਮ ਦੇ ਚਲਦੇ ਬਚਾਅ ਕਾਰਜਾਂ ‘ਚ ਪ੍ਰੇਸ਼ਾਨੀਆਂ ਆ ਰਹੀਆਂ ਹਨ।
First published: January 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...