ਭੁਲੇਖੇ ਨਾਲ ਮੁੱਕੇਬਾਜ਼ ਮਹਿਲਾ ਨਾਲ ਪੰਗਾ ਲੈ ਬੈਠਾ ਇਹ ਚੋਰ


Updated: January 9, 2019, 9:07 PM IST
ਭੁਲੇਖੇ ਨਾਲ ਮੁੱਕੇਬਾਜ਼ ਮਹਿਲਾ ਨਾਲ ਪੰਗਾ ਲੈ ਬੈਠਾ ਇਹ ਚੋਰ
ਭੁਲੇਖੇ ਵਿਚ ਮੁੱਕੇਬਾਜ਼ ਮਹਿਲਾ ਨਾਲ ਪੰਗਾ ਲੈ ਬੈਠਾ ਇਹ ਚੋਰ

Updated: January 9, 2019, 9:07 PM IST
ਬ੍ਰਾਜ਼ੀਲ ਦੇ ਰਿਓ ਦੇ ਜਨੇਰਿਓ (Rio De Janeiro) 'ਚ ਘਰ ਦੇ ਬਾਹਰ ਕੈਬ ਦੀ ਉਡੀਕ ਕਰ ਰਹੀ ਇਕ ਮਹਿਲਾ 'ਤੇ ਚੋਰ ਨੇ ਬੰਦੂਕ ਤਾਣ ਲਈ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਚੋਰ ਨੂੰ ਪਤਾ ਨਹੀਂ ਸੀ ਕਿ ਜਿਸ ਮਹਿਲਾ ਨਾਲ ਉਸ ਨੇ ਪੰਗਾ ਲਿਆ ਹੈ, ਉਹ ਯੂਐਫਸੀ ਫਾਈਟਰ ਪੋਲੀਆਨਾ ਵਿਆਨਾ ਹੈ। ਇਸ ਔਰਤ ਨੇ ਝਟ ਇਸ ਚੋਰ ਨੂੰ ਚੁੱਕ ਕੇ ਥੱਲੇ ਮਾਰਿਆ ਤੇ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਪੋਲੀਆਨਾ ਵਿਆਨਾ ਨੇ ਚੋਰ ਨੂੰ ਫੜ ਕੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ, ਜਿਸ ਦੇ ਬਾਅਦ ਚੋਰ ਦੀ ਹਾਲਤ ਬੁਰੀ ਹੋ ਗਈ ਅਤੇ ਬਾਅਦ 'ਚ ਪੁਲਿਸ ਦੇ ਹਵਾਲੇ ਕਰ ਦਿੱਤਾ।

ਫਾਈਟਰ ਪੋਲੀਆਨਾ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਬਾਰ ਕੈਬ ਦੀ ਉਡੀਕ ਕਰ ਰਹੀ ਸੀ ਤਾਂ ਇਕ ਵਿਅਕਤੀ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਸਮਾਂ ਪੁੱਛਣ ਲੱਗਿਆ। ਜਿਵੇਂ ਹੀ ਮੈਂ ਜੇਬ 'ਚੋਂ ਮੋਬਾਈਲ ਕੱਢਿਆ ਤਾਂ ਉਹ ਦੱਬੀ ਆਵਾਜ਼ 'ਚ ਬੋਲਿਆ ਕਿ ਆਪਣਾ ਮੋਬਾਈਲ ਮੈਨੂੰ ਦੇ ਦਿਓ ਅਤੇ ਹਿੱਲਣ ਦੀ ਕੋਸਿ਼ਸ਼ ਨਾ ਕਰਨਾ ਕਿਉਂਕਿ ਮੇਰੇ ਕੋਲ ਬੰਦੂਕ ਹੈ।

ਐਨਾ ਕਹਿਣ ਦੇ ਬਾਅਦ ਉਸ ਨੇ ਬੰਦੂਕ ਮੇਰੀ ਪਿੱਠ ਦੇ ਪਿੱਛੇ ਲਗਾ ਦਿੱਤੀ। ਪਰ ਮੈਨੂੰ ਬੰਦੂਕ ਦੀ ਥਾਂ ਕੁਝ ਨਰਮ ਜਿਹੀ ਚੀਜ਼ ਲੱਗੀ ਅਤੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਬੰਦੂਕ ਨਹੀਂ ਹੈ। ਅੱਗੇ ਪੋਲੀਆਨਾ ਨੇ ਕਿਹਾ ਕਿ ਉਹ ਮੇਰੇ ਕਾਫੀ ਕਰੀਬ ਸੀ, ਮੈਨੂੰ ਲੱਗਿਆ ਕਿ ਜੇਕਰ ਇਸ ਕੋਲ ਬੰਦੂਕ ਹੁੰਦੀ ਤਾਂ ਉਹ ਮੇਰੇ ਐਨਾ ਕਰੀਬ ਨਾ ਹੁੰਦਾ, ਬੱਸ ਇਸ ਦੇ ਬਾਅਦ ਮੈਂ ਉੱਠ ਕੇ ਦੋ ਮੁੱਕੇ ਅਤੇ ਕਿੱਕ ਮਾਰੀ।

ਉਸ ਦੇ ਬਾਅਦ ਮੈਂ ਉਸ ਨੂੰ ਉਥੇ ਬਿਠਾ ਕੇ ਕਿਹਾ ਕਿ ਪੁਲਿਸ ਦੀ ਉਡੀਕ ਕਰ। ਯੂਐਫਸੀ ਪ੍ਰਧਾਨ ਦਾਨਾ ਵਾਈਟ ਨੇ ਇਕ ਫੋਟੋ ਸ਼ੇਅਰ ਕਰਕੇ ਪੋਲੀਆਨਾ ਦੀ ਕਾਫੀ ਸ਼ਲਾਘਾ ਕੀਤੀ। ਚੋਰ ਨੂੰ ਸਭ ਤੋਂ ਪਹਿਲਾਂ ਹਸਪਤਾਲ ਲਿਜਾਣਾ ਪਿਆ।

ਭੁਲੇਖੇ ਵਿਚ ਮੁੱਕੇਬਾਜ਼ ਮਹਿਲਾ ਨਾਲ ਪੰਗਾ ਲੈ ਬੈਠਾ ਇਹ ਚੋਰ


ਭੁਲੇਖੇ ਵਿਚ ਮੁੱਕੇਬਾਜ਼ ਮਹਿਲਾ ਨਾਲ ਪੰਗਾ ਲੈ ਬੈਠਾ ਇਹ ਚੋਰ


ਭੁਲੇਖੇ ਵਿਚ ਮੁੱਕੇਬਾਜ਼ ਮਹਿਲਾ ਨਾਲ ਪੰਗਾ ਲੈ ਬੈਠਾ ਇਹ ਚੋਰ
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ