ਅਪਰੇਸ਼ਨ ਬਲਿਊ ਸਟਾਰ: ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਦਸਤਾਵੇਜ਼ ਜਨਤਕ ਹੋਣਗੇ


Updated: June 13, 2018, 10:50 AM IST
ਅਪਰੇਸ਼ਨ ਬਲਿਊ ਸਟਾਰ: ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਦਸਤਾਵੇਜ਼ ਜਨਤਕ ਹੋਣਗੇ

Updated: June 13, 2018, 10:50 AM IST
ਅਪਰੇਸ਼ਨ ਬਲਿਊ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਦਸਤਾਵੇਜ਼ ਜਨਤਕ ਹੋਣਗੇ। ਯੂਕੇ ਵਿੱਚ ਜੱਜ ਮੱਰੇ ਸ਼ੈਂਕਸ ਨੇ ਸੂਚਨਾ ਦੇ ਅਧਿਕਾਰ ਬਾਰੇ ਟ੍ਰਿਬਿਊਨਲ ਵਿੱਚ ਚੱਲੀ ਤਿੰਨ ਦਿਨਾ ਸੁਣਵਾਈ ਮਗਰੋਂ ਫੈਸਲਾ ਕੀਤਾ। ਫਾਈਲਾਂ ਨੂੰ ਜਨਤਕ ਕਰਨ ਨਾਲ ਭਾਰਤ ਨਾਲ ਸਬੰਧਾਂ ਨੂੰ ਢਾਹ ਲੱਗਣ ਦੀ ਸਰਕਾਰ ਦੀ ਦਲੀਲ ਨੂੰ ਜੱਦ ਨੇ ਖਾਰਜ ਕਰ ਦਿੱਤਾ ਹੈ। ਇਸ ਫ਼ੈਸਲੇ ਖ਼ਿਲਾਫ਼ ਯੂਕੇ ਸਰਕਾਰ ਨੂੰ 11 ਜੁਲਾਈ ਤਕ ਅਪੀਲ ਕਰਨ ਦਾ ਸਮਾਂ ਦਿੱਤਾ ਗਿਆ ਹੈ।

ਜੱਜ ਦੇ ਫੇਸਲੇ ਮੁਤਾਬਕ ਇਤਿਹਾਸ ਦੇ ਬਹੁਤ ਸੰਵੇਦਨਸ਼ੀਲ ਮੁੱਦੇ ਨਾਲ ਸਬੰਧਿਤ ਦਸਤਾਵੇਜਾਂ ਨੂੰ ਲੰਬੇ ਸਮੇਂ ਤੱਕ ਦੱਬ ਕੇ ਰੱਖਣਾ ਸਹੀ ਨਹੀਂ ਹੈ। ਜੱਜ ਮੱਰੇ ਸ਼ੈਂਕਸ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ 1984 ਵਿੱਚ ਅਪਰੇਸ਼ਨ ਨੀਲਾ ਤਾਰਾ ਨਾਲ ਸਬੰਧਤ ਬਹੁਗਿਣਤੀ ਫਾਈਲਾਂ ਨੂੰ ਜਨਤਕ ਕੀਤਾ ਜਾਵੇ। ਜੱਜ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਯੂਕੇ ਦੀ ਜੁਆਇੰਟ ਇੰਟੈਲੀਜੈਂਸ ਕਮੇਟੀ (ਜੇਆਈਸੀ) ਨਾਲ ਸਬੰਧਤ ਇਕ ਫਾਈਲ ਜਿਸ ’ਤੇ ‘ਇੰਡੀਆ: ਪੋਲੀਟਿਕਲ’ ਮਾਰਕ ਕੀਤਾ ਹੋਇਆ, ਵਿੱਚ ਬ੍ਰਿਟਿਸ਼ ਸੂਹੀਆ ਏਜੰਸੀਆਂ ਐਮਆਈ5, ਐਮਆਈ6 ਤੇ ਜੀਸੀਐਚਕਿਊ (ਗਵਰਨਮੈਂਟ ਕਮਿਊਨੀਕੇਸ਼ਨਜ਼ ਹੈੱਡਕੁਆਰਟਰਜ਼) ਨਾਲ ਸਬੰਧਤ ਜਾਣਕਾਰੀ ਹੋ ਸਕਦੀ ਹੈ। ਲਿਹਾਜ਼ਾ ਕੈਬਨਿਟ ਦਫ਼ਤਰ ਤਕਨੀਕੀ ਅਧਾਰ ’ਤੇ ਅਜਿਹੀ ਸਮੱਗਰੀ ਨੂੰ ਸੂਚਨਾ ਦੀ ਆਜ਼ਾਦੀ (ਐਫਓਆਈ) ਤਹਿਤ ਮੰਗੀ ਜਾਣਕਾਰੀ ਦੇ ਘੇਰੇ ’ਚੋਂ ਬਾਹਰ ਰੱਖ ਸਕਦਾ ਹੈ।

ਉਪਰੋਕਤ ਜਾਣਕਾਰੀ ਸੂਚਨਾ ਦੀ ਆਜ਼ਾਦੀ ਦੀ ਅਧਿਕਾਰ ਤਹਿਤ ਫ੍ਰੀਲਾਂਸ ਪੱਤਰਕਾਰ ਫਿਲ ਮਿੱਲਰ ਨੇ ਮੰਗੀ ਸੀ। ਜਿਹੜਾ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਭਾਰਤੀ ਫ਼ੌਜ ਵੱਲੋਂ ਚਲਾਏ ਅਪਰੇਸ਼ਨ ਦੀ ਜਾਂਚ ਪੜਤਾਲ ਕਰ ਰਿਹਾ ਹੈ। 2014 ਵਿੱਚ ਯੂਕੇ ਸਰਕਾਰ ਵੱਲੋਂ ਜਨਤਕ ਕੀਤੇ ਦਸਤਾਵੇਜ਼ਾਂ ਤੋ ਖੁਲਾਸਾ ਹੋਇਆ ਸੀ ਬ੍ਰਿਟਿਸ਼ ਫ਼ੌਜ ਨੇ ਅਪਰੇਸ਼ਨ ਨੀਲਾ ਤਾਰਾ ਤੋਂ ਪਹਿਲਾਂ ਭਾਰਤੀ ਫ਼ੌਜਾਂ ਨੂੰ ਅਪਰੇਸ਼ਨ ਸਬੰਧੀ ਸਲਾਹ ਮਸ਼ਵਰਾ ਦਿੱਤਾ ਸੀ।
First published: June 13, 2018
ਹੋਰ ਪੜ੍ਹੋ
ਅਗਲੀ ਖ਼ਬਰ