
Man on Sale for Free: ਡੇਟਿੰਗ ਰਾਹੀਂ ਕੋਈ ਨਾ ਮਿਲਣ ਤੇ ਬੰਦੇ ਨੇ ਆਪਣੇ ਆਪ ਨੂੰ ਫੇਸਬੁੱਕ ਤੇ ਵਿਕਣ ਲਈ ਪਾਇਆ
ਇੱਕ ਵਿਅਕਤੀ ਨੇ ਪਿਆਰ ਦੀ ਭਾਲ ਵਿਚ ਬਹੁਤ ਸਾਰੀਆਂ ਡੇਟਿੰਗ ਐਪਸ ਯੂਜ਼ ਕੀਤੀਆਂ ਪਰ ਕੁੱਝ ਵੀ ਹਾਸਿਲ ਨਾ ਹੋਣ ਉੱਤੇ ਉਸ ਨੇ ਆਪਣੇ ਆਪ ਨੂੰ ਫੇਸ ਬੁੱਕ ਉੱਤੇ ਵਿੱਕਰੀ ਲਈ ਪਾ ਦਿੱਤਾ ਹੈ।30 ਸਾਲਾ ਐਲਾਨ ਕਲੇਟਨ (Alan Clayton) ਨੇ ਪਿਆਰ ਦੀ ਭਾਲ ਵਿਚ ਰਵਾਇਤੀ ਡੇਟਿੰਗ ਐਪਸ ਨੂੰ ਡਾਊਨਲੋਡ ਕੀਤਾ ਪਰ ਉੱਥੇ ਉਸ ਨੂੰ ਕੋਈ ਸਫਲਤਾ ਪ੍ਰਾਪਤ ਨਾ ਹੋ ਸਕੀ ਅਤੇ ਅੰਤ ਉਸ ਨੇ ਆਪਣੇ ਆਪ ਨੂੰ ਫ਼ਰੀ ਵਿਚ ਵੇਚਣ ਲਈ ਫੇਸ ਬੁੱਕ ਉੱਤੇ ਪਾਇਆ ਤਾਂ ਕਿ ਕੋਈ ਮਹਿਲਾ ਉਸ ਨੂੰ ਖ਼ਰੀਦ ਸਕੇ।
ਲੌਰੀ ਡਰੀਵਰ ਨੇ ਫੇਸ ਬੁੱਕ ਅਤੇ ਸਥਾਨਕ ਕਲਾਸੀਫਾਈਡ ਐਂਡ ਪੇਜ ਤੇ ਪੋਸਟ ਕੀਤਾ ਅਤੇ ਇਸ ਤੋਂ ਬਾਅਦ ਉਹ ਹੈਰਾਨ ਰਹਿ ਗਿਆ ਜਦੋਂ ਉਸ ਨੇ ਇਨਬਾਕਸ ਚੈੱਕ ਕੀਤਾ ।ਇਨਬਾਕਸ ਵਿਚ ਯੂ ਕੇ ਭਰ ਵਿਚੋਂ ਮੈਸੇਜ ਆਏ।ਇਹ ਮੈਸੇਜ ਲੱਖਾਂ ਮਹਿਲਾਵਾਂ ਦੇ ਸਨ ।ਲੱਖਾ ਮਹਿਲਾਵਾਂ ਦੇ ਮੈਸੇਜ ਆਉਣ ਦੇ ਬਾਵਜੂਦ ਵੀ ਕੋਈ ਪਿਆਰ ਨਹੀਂ ਮਿਲਿਆ ਪਰ ਐਲਾਨ ਨੂੰ ਉਮੀਦ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਸੱਚਾ ਪਿਆਰ ਲੱਭਣ ਵਿਚ ਕਾਮਯਾਬ ਹੋਵੇਗਾ।
ਐਲਾਨ ਨੇ ਦੱਸਿਆ ਹੈ ਕਿ ਸਕੂਲ ਟਾਈਮ ਤੋਂ ਹੁਣ ਤੱਕ ਉਸ ਦੀ ਇੱਕ ਵੀ ਗਰਲ ਫਰੈਂਡ ਨਹੀਂ ਬਣੀ।ਐਲਾਨ ਕਹਿੰਦਾ ਹੈ ਕਿ ਉਹ ਆਪਣੇ ਵਿਆਹੁਤਾ ਦੋਸਤਾਂ ਨੂੰ ਦੇਖ ਕੇ ਆਪ ਵਿਆਹ ਕਰਵਾਉਣ ਅਤੇ ਬੱਚੇ ਪੈਦਾ ਕਰਨ ਲਈ ਤਿਆਰ ਹੈ।ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿ ਹੈ ਕਿ ਮੈਂ ਟਿੰਡਰ ਅਤੇ ਇਸ ਤੋ ਵੀ ਚੰਗੀਆਂ ਐਪਸ ਉੱਤੇ ਕੁੜੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁੱਝ ਵੀ ਹਾਸਿਲ ਨਹੀਂ ਹੋਇਆ। ਇਸ ਲਈ ਮੈ ਆਪਣੇ ਆਪ ਨੂੰ ਫੇਸ ਬੁੱਕ ਉੱਤੇ ਵਿਕਣ ਲਈ ਪਾ ਦਿੱਤਾ ।
ਐਲਾਨ ਨੇ ਫੇਸ ਬੁੱਕ ਦੇ ਇਸ਼ਤਿਹਾਰ ਵਿਚ ਲਿਖਿਆ ਹੈ ਕਿ ਹੈਲੋ ਲੇਡੀਸ ਮੈ ਐਲਾਨ ਹਾਂ, ਮੈਂ 30 ਸਾਲਾ ਦਾ ਹਾਂ। ਮੈਂ ਇੱਕ ਪਿਆਰੀ ਲੇਡੀ ਗੱਲ ਕਰਨ ਲਈ ਲੱਭ ਰਿਹਾ ਹਾਂ।ਐਲਾਨ ਨੇ ਡੇਟਿੰਗ ਐਪ ਉੱਤੇ ਬਹੁਤ ਕੋਸ਼ਿਸ਼ ਕੀਤੀ ਪਰ ਉੱਥੇ ਕੁੱਝ ਹਾਸਿਲ ਨਹੀਂ ਹੋਇਆ। ਫੇਸ ਬੁੱਕ ਨੇ ਉਸ ਦੇ ਇਸ਼ਤਿਹਾਰ ਲਗਭਗ 70 ਵਾਰ ਸਾਂਝਾ ਕੀਤਾ ਹੈ ।
ਐਲਾਨ, ਜੋ ਆਪਣੇ ਮਾਤਾ-ਪਿਤਾ ਅਤੇ ਆਪਣੇ ਦੋ ਭੈਣਾਂ-ਭਰਾਵਾਂ ਦੇ ਨਾਲ ਘਰ ਵਿੱਚ ਰਹਿੰਦਾ ਹੈ। ਸਵੇਰੇ ਤੜਕੇ ਤੱਕ ਟਿੱਪਣੀਆਂ ਨੂੰ ਪੜ੍ਹਨ ਅਤੇ ਚੰਗੀ ਕਿਸਮਤ ਵਾਲੇ ਸੰਦੇਸ਼ਾਂ ਦਾ ਜਵਾਬ ਦੇ ਰਿਹਾ ਸੀ।ਲੋਕਾਂ ਨੇ ਉਸ ਦੇ ਵਿਚਾਰ ਦੀ ਪ੍ਰਸੰਸਾ ਕੀਤੀ ਅਤੇ ਉਹ ਉਸ ਦੀ ਸਫਲਤਾ ਲਈ ਕਾਮਨਾ ਕਰਦੇ ਹਨ।
ਐਲਾਨ ਦੇ ਦੋਸਤਾਂ ਨੇ ਕਿਹਾ ਹੈ ਕਿ ਤੈਨੂੰ ਜਲਦੀ ਹੀ ਬਹੁਤ ਚੰਗੀ ਕੁੜੀ ਲੱਭੇਗੀ ਜੋ ਤੈਨੂੰ ਪਿਆਰ ਕਰਦੀ ਹੋਵੇਗੀ। ਉੱਥੇ ਹੀ ਐਲਾਨ ਦੇ ਡੈਡੀ ਫਰੈਂਕ ਦਾ ਕਹਿਣਾ ਹੈ ਕਿ ਉਹ ਉਮੀਦ ਕਰ ਰਹੇ ਹਨ ਕਿ ਕੋਈ ਐਲਾਨ ਨੂੰ ਵੀ ਮੌਕਾ ਦੇਵੇਗਾ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।