HOME » NEWS » World

ਬ੍ਰਿਟਿਸ਼ PM ਬੋਰਿਸ ਜਾਨਸਨ ਨੇ 56 ਸਾਲ ਦੀ ਉਮਰ ਵਿਚ ਕਰਵਾਇਆ ਵਿਆਹ: ਰਿਪੋਰਟ

News18 Punjabi | News18 Punjab
Updated: May 30, 2021, 12:44 PM IST
share image
ਬ੍ਰਿਟਿਸ਼ PM ਬੋਰਿਸ ਜਾਨਸਨ ਨੇ 56 ਸਾਲ ਦੀ ਉਮਰ ਵਿਚ ਕਰਵਾਇਆ ਵਿਆਹ: ਰਿਪੋਰਟ
ਬ੍ਰਿਟਿਸ਼ PM ਬੋਰਿਸ ਜਾਨਸਨ ਨੇ 56 ਸਾਲ ਦੀ ਉਮਰ ਵਿਚ ਕਰਵਾਇਆ ਵਿਆਹ: ਰਿਪੋਰਟ (Pic- AP)

  • Share this:
  • Facebook share img
  • Twitter share img
  • Linkedin share img
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਨੇ ਆਪਣੀ 33 ਸਾਲਾ ਮੰਗੇਤਰ ਕੈਰੀ ਸਾਇਮੋਡਸ (Carrie Symonds) ਨਾਲ ਇੱਕ ਗੁਪਤ ਸਮਾਰੋਹ ਵਿੱਚ ਵਿਆਹ ਕਰਵਾ ਲਿਆ ਹੈ। ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਇਹ ਸਮਾਰੋਹ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿੱਚ ਹੋਇਆ ਸੀ। ਜਾਨਸਨ ਦੇ ਡਾਉਨਿੰਗ ਸਟ੍ਰੀਟ ਦਫਤਰ ਦੀ ਮਹਿਲਾ ਬੁਲਾਰਨ ਨੇ ਇਨ੍ਹਾਂ ਰਿਪੋਰਟਾਂ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬ੍ਰਿਟਿਸ਼ ਅਖਬਾਰ ਦਿ ਸਨ ਤੇ ਮੇਲ ਆਨ ਸੰਡੇ ਦੇ ਅਨੁਸਾਰ ਸਾਰੇ ਮਹਿਮਾਨਾਂ ਨੂੰ ਆਖਰੀ ਪਲ ਵਿੱਚ ਵਿਆਹ ਲਈ ਸੱਦਾ ਭੇਜਿਆ ਗਿਆ ਸੀ। ਇਥੋਂ ਤਕ ਕਿ ਜਾਨਸਨ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀ ਵੀ ਵਿਆਹ ਬਾਰੇ ਨਹੀਂ ਜਾਣਦੇ ਸਨ। ਕੋਵਿਡ 19 ਮਹਾਂਮਾਰੀ ਦੇ ਕਾਰਨ, ਬ੍ਰਿਟੇਨ ਵਿੱਚ ਇਸ ਸਮੇਂ ਸਿਰਫ 30 ਲੋਕਾਂ ਨੂੰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦੀ ਆਗਿਆ ਹੈ।

56 ਸਾਲਾ ਬੋਰਿਸ ਜਾਨਸਨ 2019 ਤੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਡਾਊਨਿੰਗ ਸਟ੍ਰੀਟ ਵਿੱਚ ਆਪਣੀ 33 ਸਾਲਾ ਮੰਗੇਤਰ ਕੈਰੀ ਨਾਲ ਰਹਿ ਰਿਹਾ ਹੈ। ਪਿਛਲੇ ਸਾਲ ਦੋਵਾਂ ਨੇ ਆਪਣੇ ਸੰਬੰਧਾਂ ਦੀ ਘੋਸ਼ਣਾ ਕੀਤੀ ਅਤੇ ਆਉਣ ਵਾਲੇ ਬੱਚੇ ਬਾਰੇ ਵੀ ਦੱਸਿਆ। ਉਨ੍ਹਾਂ ਦੇ ਬੇਟੇ ਦਾ ਜਨਮ ਅਪਰੈਲ 2020 ਵਿਚ ਹੋਇਆ ਸੀ। ਉਸ ਦਾ ਨਾਮ ਵਿਲਫਰੈਡ ਲੌਰੀ ਨਿਕੋਲਸ ਜਾਨਸਨ ਹੈ।

ਬ੍ਰਿਟਿਸ਼ ਅਖਬਾਰ ਦਿ ਸਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਪਰਿਵਾਰ ਅਤੇ ਦੋਸਤਾਂ ਨੂੰ ਵਿਆਹ ਦਾ ਸੱਦਾ ਜੁਲਾਈ 2022 ਲਈ ਭੇਜਿਆ ਗਿਆ ਸੀ। ਬੋਰਿਸ ਜਾਨਸਨ ਦੀ ਨਿੱਜੀ ਜ਼ਿੰਦਗੀ ਬਹੁਤ ਪੇਚੀਦਾ ਰਹੀ।
Published by: Gurwinder Singh
First published: May 30, 2021, 12:00 PM IST
ਹੋਰ ਪੜ੍ਹੋ
ਅਗਲੀ ਖ਼ਬਰ