ਕਾਬੁਲ : ਅਫਗਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ (Kabul) ਵਿੱਚ ਯੂਕਰੇਨ ਦੇ ਇੱਕ ਜਹਾਜ਼ ਨੂੰ ਅਗਵਾ (Hijacked) ਕੀਤੇ ਜਾਣ ਦੀ ਖ਼ਬਰ ਹੈ। ਇਹ ਜਹਾਜ਼ ਯੂਕਰੇਨੀ ਨਾਗਰਿਕਾਂ ਨੂੰ ਕੱਢਣ ਲਈ ਅਫਗਾਨਿਸਤਾਨ ਪਹੁੰਚਿਆ ਸੀ। ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ(Yevgeny Yenin) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਰੂਸੀ ਮੀਡੀਆ ਦਾ ਦਾਅਵਾ ਹੈ ਕਿ ਇਸ ਜਹਾਜ਼ ਨੂੰ ਹਾਈਜੈਕ ਤੋਂ ਬਾਅਦ ਈਰਾਨ ਵੱਲ ਲਿਜਾਇਆ ਜਾ ਰਿਹਾ ਹੈ।
ਰੂਸੀ ਸਮਾਚਾਰ ਏਜੰਸੀ ਤਾਸ਼ ਦੀ ਖ਼ਬਰ ਦੇ ਅਨੁਸਾਰ, ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਸੇਨਿਨ ਨੇ ਕਿਹਾ, 'ਸਾਡੇ ਜਹਾਜ਼ ਨੂੰ ਕੁਝ ਲੋਕਾਂ ਨੇ ਐਤਵਾਰ ਨੂੰ ਹਾਈਜੈਕ ਕਰ ਲਿਆ ਸੀ। ਅਗਵਾ ਕਰਨ ਵਾਲੇ ਹਥਿਆਰਬੰਦ ਸਨ। ਮੰਗਲਵਾਰ ਨੂੰ ਇਹ ਜਹਾਜ਼ ਸਾਡੇ ਤੋਂ ਗਾਇਬ ਹੋ ਗਿਆ ਸੀ। ਯੂਕਰੇਨ ਵਾਸੀਆਂ ਨੂੰ ਏਅਰਲਿਫਟ ਕਰਨ ਦੀ ਬਜਾਏ, ਜਹਾਜ਼ ਵਿੱਚ ਸਵਾਰ ਕੁਝ ਲੋਕ ਇਸਨੂੰ ਈਰਾਨ ਲੈ ਗਏ। ਏਅਰਲਿਫਟ ਦੇ ਸਾਡੇ ਤਿੰਨ ਹੋਰ ਯਤਨ ਸਫਲ ਨਹੀਂ ਹੋਏ ਕਿਉਂਕਿ ਸਾਡੇ ਆਦਮੀ ਏਅਰਪੋਰਟ ਤੇ ਨਹੀਂ ਪਹੁੰਚ ਸਕੇ।
ਹਾਲਾਂਕਿ, ਮੰਤਰੀ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਜਹਾਜ਼ ਨੂੰ ਕੀ ਹੋਇਆ ਜਾਂ ਕੀਵ ਜਹਾਜ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ ਜਾਂ ਨਹੀਂ। ਯੇਨਿਨ ਨੇ ਸਿਰਫ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦੇਸ਼ ਮੰਤਰੀ ਦਮਿੱਤਰੀ ਕੁਲੇਬਾ ਦੀ ਅਗਵਾਈ ਹੇਠ ਸਾਰੀ ਕੂਟਨੀਤਕ ਸੇਵਾ ਪੂਰੇ ਹਫਤੇ ਕੰਮ ਕਰਦੀ ਰਹੀ ਹੈ।
ਰੂਸੀ ਸਮਾਚਾਰ ਏਜੰਸੀ ਤਾਸ਼ ਦੀ ਖਬਰ ਦੇ ਅਨੁਸਾਰ, ਐਤਵਾਰ ਨੂੰ ਇੱਕ ਫੌਜੀ ਜਹਾਜ਼ 31 ਯੂਕਰੇਨੀ ਨਾਗਰਿਕਾਂ ਸਮੇਤ 83 ਲੋਕਾਂ ਨੂੰ ਲੈ ਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚਿਆ। ਯੂਕਰੇਨ ਦੇ ਰਾਸ਼ਟਰਪਤੀ ਦੇ ਦਫਤਰ ਨੇ ਦੱਸਿਆ ਕਿ ਇਸ ਜਹਾਜ਼ ਰਾਹੀਂ 12 ਯੂਕਰੇਨੀ ਫੌਜੀ ਕਰਮਚਾਰੀਆਂ ਨੂੰ ਵਾਪਸ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀ ਪੱਤਰਕਾਰਾਂ ਅਤੇ ਮਦਦ ਮੰਗਣ ਵਾਲੇ ਕੁਝ ਲੋਕਾਂ ਨੂੰ ਵੀ ਕੱਢਿਆ ਗਿਆ ਹੈ।
ਯੂਕਰੇਨ ਦੇ ਰਾਸ਼ਟਰਪਤੀ ਦਫਤਰ ਨੇ ਇਹ ਵੀ ਕਿਹਾ ਕਿ ਲਗਭਗ 100 ਯੂਕਰੇਨੀ ਨਾਗਰਿਕ ਹਨ , ਜੋ ਅਜੇ ਵੀ ਅਫਗਾਨਿਸਤਾਨ ਤੋਂ ਕੱਢੇ ਜਾਣ ਦੀ ਉਡੀਕ ਕਰ ਰਹੇ ਹਨ।
ਤਾਲਿਬਾਨ ਨੇ ਕ੍ਰੇਨ ਨਾਲ ਗਜ਼ਨੀ ਦੇ ਪ੍ਰਵੇਸ਼ ਦੁਆਰ ਨੂੰ ਤੋੜ ਦਿੱਤਾ
ਇਸ ਦੌਰਾਨ ਖ਼ਬਰ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੇ ਵਿਰਾਸਤੀ ਸਥਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇਕ ਵੀਡੀਓ' ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨ ਨੇ ਕ੍ਰੇਨ ਨਾਲ ਗਜ਼ਨੀ ਸੂਬੇ ਦੇ ਪ੍ਰਵੇਸ਼ ਦੁਆਰ ਨੂੰ ਤੋੜ ਦਿੱਤਾ। ਇਹ ਗੇਟ ਇਸਲਾਮੀ ਸਾਮਰਾਜ ਦੀ ਸਥਾਪਨਾ ਦੀ ਯਾਦ ਵਿੱਚ ਬਣਾਇਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Airport, Hijack, Taliban