ਬ੍ਰਿਟੇਨ ਦੇ ਰੱਖਿਆ ਮੰਤਰਾਲੇ (MoD) ਦਾ ਕਹਿਣਾ ਹੈ ਕਿ ਰੂਸੀ ਫੌਜੀ ਬਲਾਂ ਦੇ ਵਾਰ-ਵਾਰ ਹਮਲਿਆਂ ਦੇ ਬਾਵਜੂਦ ਯੂਕਰੇਨ ਵੱਡੇ ਸ਼ਹਿਰਾਂ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਿਹਾ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਰੂਸੀ ਫੌਜ ਕਈ ਮੋਰਚਿਆਂ ਤੋਂ ਰਾਜਧਾਨੀ ਕੀਵ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਯੂਕਰੇਨ ਦੀ ਹਥਿਆਰਬੰਦ ਬਲਾਂ ਨੇ ਸਖਤ ਮੁਕਾਬਲਾ ਕੀਤਾ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਦੱਖਣੀ ਯੂਕਰੇਨ ਵਿੱਚ ਸਥਿਤ ਸ਼ਹਿਰਾਂ ਦੇ ਵਿਚਕਾਰ ਖੇਤਰ ਵਿੱਚ ਲੈਂਡਿੰਗ ਕੀਤੀ ਹੈ। ਉਧਰ, ਰੂਸੀ ਫੌਜ ਦਾ ਮੁਕਾਬਲਾ ਕਰਨ ਲਈ ਯੂਕਰੇਨ ਨੇ ਕੀਵ ਵਿੱਚ ਆਪਣੇ ਨਾਗਰਿਕਾਂ ਨੂੰ ਹਥਿਆਰ ਦਿੱਤੇ ਹਨ।
INSANE! Civilians in Kyiv given weapons and asked to help defend the Capital against the Russians.
God help Ukraine. 🙏 #UkraineRussia pic.twitter.com/CsIKhqVkUn
— Hananya Naftali (@HananyaNaftali) February 25, 2022
ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੀਤੀ ਦੇਰ ਰਾਤ ਰਾਜਧਾਨੀ ਕੀਵ ਦੇ ਨੇੜੇ ਇੱਕ ਰੂਸੀ ਜਹਾਜ਼ ਨੂੰ ਸੁੱਟਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਯੂਕਰੇਨ ਨਾਲ ਜੰਗ ਦਰਮਿਆਨ ਰੂਸ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਫੇਸਬੁੱਕ 'ਤੇ ਅੰਸ਼ਕ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ 'ਚ ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਫੇਸਬੁੱਕ ਨੇ ਕ੍ਰੇਮਲਿਨ ਸਮਰਥਿਤ ਮੀਡੀਆ 'ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੇ ਖਿਲਾਫ ਰੂਸ ਤੋਂ ਪ੍ਰਤੀਕਿਰਿਆ ਆਈ ਹੈ।
ਯੂਕਰੇਨ 'ਤੇ ਰੂਸ ਦੇ ਹਮਲੇ (Ukraine Russia war) ਦਾ ਅੱਜ ਤੀਜਾ ਦਿਨ ਹੈ। ਕੁਝ ਘੰਟੇ ਪਹਿਲਾਂ ਹੀ ਰੂਸੀ ਫੌਜ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਈ ਹੈ। ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ (Vladimir Zelensky) ਨੇ ਖੁਦ ਕਿਹਾ ਹੈ ਕਿ ਰੂਸੀ ਫੌਜੀ ਚਾਰੇ ਪਾਸਿਓਂ ਕੀਵ ਵਿਚ ਦਾਖਲ ਹੋ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।