ਰੂਸੀ ਫੌਜਾਂ ਵੱਲੋਂ ਯੂਕਰੇਨ ਉਤੇ ਹਮਲੇ ਜਾਰੀ ਹਨ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦਾਖਲ ਹੋ ਗਈ ਹੈ। ਇਸ ਦੌਰਾਨ ਰੂਸੀ ਸੈਨਿਕਾਂ ਨਾਲ ਭਿੜ ਰਹੀ ਯੂਕਰੇਨ ਦੀ ਇੱਕ ਔਰਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਈ ਲੋਕਾਂ ਨੇ ਭਾਰੀ ਹਥਿਆਰਾਂ ਨਾਲ ਲੈਸ ਰੂਸੀ ਸੈਨਿਕਾਂ ਦੇ ਸਾਹਮਣੇ ਖੜ੍ਹੀ ਔਰਤ ਦੀ ਵੀਡੀਓ ਪੋਸਟ ਕੀਤੀ ਹੈ। ਜੋ ਫੌਜੀਆਂ ਨੂੰ ਸਵਾਲ ਕਰ ਰਹੀ ਹੈ ਕਿ ਉਹ ਉਸਦੇ ਦੇਸ਼ ਵਿੱਚ ਕੀ ਕਰ ਰਹੇ ਹਨ! ਸੋਸ਼ਲ ਮੀਡੀਆ 'ਤੇ ਇਸ ਦਲੇਰ ਯੂਕਰੇਨੀ ਔਰਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
Brave Ukraine women asking Russian soldier why are you inter. #UkraineUnderAttack #Ukraine #UkraineInvasion #UkraineUnderAttack #UkraineRussiaCrisis #UkraineRussie #UkraineRussiaWar #Russia #Ukraine pic.twitter.com/4PZCeW8Ubo
— Real World (@incrediblind) February 24, 2022
ਇੱਕ ਛੋਟੀ ਵੀਡੀਓ ਕਲਿੱਪ ਵਿੱਚ, ਔਰਤ ਪਹਿਲਾਂ ਰੂਸੀ ਫੌਜੀਆਂ ਨੂੰ ਪੁੱਛਦੀ ਹੈ, ‘ਤੁਸੀਂ ਕੌਣ ਹੋ?’ ਫੌਜੀਆਂ ਨੇ ਜਵਾਬ ਦਿੱਤਾ, ‘ਇੱਥੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਕਿਰਪਾ ਕਰਕੇ ਇਸ ਪਾਸੇ ਹੋ ਜਾਓ।’ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਰੂਸੀ ਸੈਨਿਕ ਹਨ, ਤਾਂ ਬੰਦਰਗਾਹ ਸ਼ਹਿਰ ਹੇਨੀਚੇਸਕ (Henichesk) ਦੀ ਔਰਤ ਕਹਿੰਦੀ ਹੈ, ‘ਤੁਸੀਂ ਇੱਥੇ ਕੀ ਕਰ ਰਹੇ ਹੋ?
ਵੱਡੀਆਂ ਮਸ਼ੀਨ ਗੰਨਾਂ ਅਤੇ ਹੈਂਡਗਨਾਂ ਨਾਲ ਲੈਸ ਜਵਾਨ, ਔਰਤ ਨੂੰ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡੇ ਨਾਲ ਗੱਲਬਾਤ ਵਿਚ ਕੁਝ ਹਾਸਲ ਨਹੀਂ ਹੋਵੇਗਾ। ਪਰ ਔਰਤ ਡਰਦੀ ਨਹੀਂ ਅਤੇ ਇਸ ਦੇ ਬਜਾਏ ਕਹਿੰਦੀ ਹੈ ਕਿ ਤੁਸੀਂ ਕਬਜ਼ਾ ਕਰਨ ਵਾਲੇ ਹੋ, ਤੁਸੀਂ ਇੱਕ ਫਾਸ਼ੀਵਾਦੀ ਹੋ! ਤੁਸੀਂ ਇਨ੍ਹਾਂ ਸਾਰੀਆਂ ਬੰਦੂਕਾਂ ਨਾਲ ਸਾਡੀ ਧਰਤੀ 'ਤੇ ਕੀ ਕਰ ਰਹੇ ਹੋ? ਇਨ੍ਹਾਂ ਬੀਜਾਂ ਨੂੰ ਲਓ ਅਤੇ ਆਪਣੀ ਜੇਬ ਵਿਚ ਰੱਖੋ, ਤਾਂ ਜੋ ਜਦੋਂ ਤੁਸੀਂ ਸਾਰੇ ਇੱਥੇ ਦਫਨ ਹੋ ਜਾਵੋਗੇ, ਘੱਟੋ-ਘੱਟ ਸੂਰਜਮੁਖੀ ਤਾਂ ਉੱਗਣਗੇ। ਸੂਰਜਮੁਖੀ ਯੂਕਰੇਨ ਦਾ ਰਾਸ਼ਟਰੀ ਫੁੱਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।