Home /News /international /

ਯੂਕਰੇਨ ਨਾਲ ਜੰਗ 'ਚ ਵਿਗੜ ਰਹੀ ਹੈ ਰੂਸ ਦੀ ਹਾਲਤ, ਚੀਨ ਤੋਂ ਹਥਿਆਰ ਤੇ ਫੰਡ ਮੰਗਿਆ - ਰਿਪੋਰਟ

ਯੂਕਰੇਨ ਨਾਲ ਜੰਗ 'ਚ ਵਿਗੜ ਰਹੀ ਹੈ ਰੂਸ ਦੀ ਹਾਲਤ, ਚੀਨ ਤੋਂ ਹਥਿਆਰ ਤੇ ਫੰਡ ਮੰਗਿਆ - ਰਿਪੋਰਟ

Russia-Ukraine War News: ਯੂਕਰੇਨ ਨਾਲ ਜੰਗ 'ਚ ਵਿਗੜ ਰਹੀ ਹੈ ਰੂਸ ਦੀ ਹਾਲਤ, ਚੀਨ ਤੋਂ ਹਥਿਆਰ ਤੇ ਫੰਡ ਮੰਗਿਆ - ਰਿਪੋਰਟ-

Russia-Ukraine War News: ਯੂਕਰੇਨ ਨਾਲ ਜੰਗ 'ਚ ਵਿਗੜ ਰਹੀ ਹੈ ਰੂਸ ਦੀ ਹਾਲਤ, ਚੀਨ ਤੋਂ ਹਥਿਆਰ ਤੇ ਫੰਡ ਮੰਗਿਆ - ਰਿਪੋਰਟ-

Russia-Ukraine War News: ਰੂਸ ਨੇ ਚੀਨ ਤੋਂ ਫੌਜੀ ਮਦਦ ਦੇ ਨਾਲ-ਨਾਲ ਵਿੱਤੀ ਮਦਦ ਦੀ ਮੰਗ ਕੀਤੀ ਹੈ। ਪਿਛਲੇ 18 ਦਿਨਾਂ ਤੋਂ ਯੂਕਰੇਨ ਵਿੱਚ ਜੰਗ ਲੜ ਰਹੇ ਰੂਸ ਦੀ ਆਰਥਿਕ ਹਾਲਤ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਬੇਹੱਦ ਸਖ਼ਤ ਆਰਥਿਕ ਪਾਬੰਦੀਆਂ ਕਾਰਨ ਬਹੁਤ ਖ਼ਰਾਬ ਹੋ ਗਈ ਹੈ। ਸੀਐਨਐਨ ਨੇ ਅਮਰੀਕਾ ਦੇ ਇਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰੂਸ ਨੇ ਯੂਕਰੇਨ 'ਤੇ ਆਪਣੇ ਹਮਲੇ ਦਾ ਸਮਰਥਨ ਕਰਨ ਲਈ ਚੀਨ ਤੋਂ ਡਰੋਨ ਸਮੇਤ ਫੌਜੀ ਮਦਦ ਮੰਗੀ ਹੈ।

ਹੋਰ ਪੜ੍ਹੋ ...
 • Share this:

  Russia-Ukraine War: ਰੂਸ ਪਿਛਲੇ 18 ਦਿਨਾਂ ਤੋਂ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ। ਯੂਕਰੇਨ ਦੇ ਕਈ ਸ਼ਹਿਰ ਮਿਜ਼ਾਈਲ ਹਮਲਿਆਂ ਅਤੇ ਬੰਬਾਰੀ ਨਾਲ ਤਬਾਹ ਹੋ ਚੁੱਕੇ ਹਨ। ਰੂਸ ਨੇ ਰਾਜਧਾਨੀ ਕੀਵ 'ਤੇ ਭਾਰੀ ਦਬਾਅ ਬਣਾਇਆ ਹੋਇਆ ਹੈ ਅਤੇ ਰੂਸੀ ਫੌਜ ਨੇ ਰਾਜਧਾਨੀ ਕੀਵ ਨੂੰ ਘੇਰਾ ਪਾ ਲਿਆ ਹੈ ਪਰ ਰੂਸ ਨੇ ਅਜੇ ਤੱਕ ਕੀਵ 'ਚ ਦਾਖਲ ਹੋਣ ਦੀ ਹਿੰਮਤ ਨਹੀਂ ਦਿਖਾਈ ਹੈ। ਯੂਕਰੇਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਰੂਸ ਨੇ ਚੀਨ ਤੋਂ ਫੌਜੀ ਮਦਦ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ 'ਚ ਅਮਰੀਕੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਨੇ ਚੀਨ ਤੋਂ ਫੌਜ ਦੇ ਅਲਵਾ ਡਰੋਨ ਦੀ ਮਦਦ ਵੀ ਮੰਗੀ ਹੈ।

  ਫਾਈਨੈਂਸ਼ੀਅਲ ਟਾਈਮਜ਼ ਅਤੇ ਨਿਊਯਾਰਕ ਟਾਈਮਜ਼ ਨੇ ਆਪਣੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਹੈ ਕਿ ਰੂਸ ਨੇ ਚੀਨ ਤੋਂ ਫੌਜੀ ਮਦਦ ਦੇ ਨਾਲ-ਨਾਲ ਵਿੱਤੀ ਮਦਦ ਵੀ ਮੰਗੀ ਹੈ। ਪਿਛਲੇ 18 ਦਿਨਾਂ ਤੋਂ ਯੂਕਰੇਨ ਵਿੱਚ ਜੰਗ ਲੜ ਰਹੇ ਰੂਸ ਦੀ ਆਰਥਿਕ ਸਥਿਤੀ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਅਤਿਅੰਤ ਸਖ਼ਤ ਆਰਥਿਕ ਪਾਬੰਦੀਆਂ ਕਾਰਨ ਬਹੁਤ ਖ਼ਰਾਬ ਹੋ ਗਈ ਹੈ। ਸੀਐਨਐਨ ਨੇ ਵੀ ਆਪਣੀ ਰਿਪੋਰਟ ਵਿੱਚ ਇੱਕ ਚੋਟੀ ਦੇ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰੂਸ ਨੇ ਯੂਕਰੇਨ ਉੱਤੇ ਆਪਣੇ ਹਮਲੇ ਦਾ ਸਮਰਥਨ ਕਰਨ ਲਈ ਚੀਨ ਤੋਂ ਡਰੋਨ ਸਮੇਤ ਫੌਜੀ ਸਹਾਇਤਾ ਦੀ ਮੰਗ ਕੀਤੀ ਹੈ।

  ਯੂਕਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ, ਅਮਰੀਕਾ ਅਤੇ ਇਸਦੇ ਯੂਰਪੀ ਸਹਿਯੋਗੀਆਂ ਨੇ ਰੂਸ ਨੂੰ ਸਵਿਫਟ ਵਿੱਤੀ ਪ੍ਰਣਾਲੀ ਤੋਂ ਬਾਹਰ ਕੱਢਣ ਤੋਂ ਇਲਾਵਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕਈ ਪ੍ਰਮੁੱਖ ਰੂਸੀ ਬੈਂਕਾਂ ਅਤੇ ਉੱਚ ਦਰਜੇ ਦੇ ਰੂਸੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਲਗਾਈਆਂ ਹਨ। ਉਸੇ ਸਮੇਂ, ਵਾਸ਼ਿੰਗਟਨ ਵਿੱਚ ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਪੇਂਗਯੂ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਅਜੇ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਕੀ ਚੀਨ ਰੂਸ ਦੀ ਮਦਦ ਕਰਨ ਲਈ ਤਿਆਰ ਹੋ ਸਕਦਾ ਹੈ।

  ਚੀਨੀ ਰਾਜਦੂਤ ਪੇਂਗਯੂ ਨੇ ਰੂਸ ਦੁਆਰਾ ਫੌਜੀ ਸਹਾਇਤਾ ਲਈ ਬੇਨਤੀ ਦੀਆਂ ਰਿਪੋਰਟਾਂ 'ਤੇ ਸੀਐਨਐਨ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਇੱਕ ਬਿਆਨ ਵਿੱਚ ਕਿਹਾ। "ਮੈਂ ਇਸ ਬਾਰੇ ਕਦੇ ਨਹੀਂ ਸੁਣਿਆ,"

  ਚੇਚਨੀਆ ਦੀ ਫੌਜ ਜੰਗ ਦੇ ਮੈਦਾਨ ਵਿੱਚ ਉਤਰੀ

  ਜੰਗ ਦੇ ਮੈਦਾਨ ਤੋਂ ਇੱਕ ਵੱਡੀ ਖਬਰ ਹੈ ਕਿ ਹੁਣ ਚੇਚਨੀਆ ਦੀ ਫੌਜ ਵੀ ਯੂਕਰੇਨ ਦੀ ਲੜਾਈ ਵਿੱਚ ਦਾਖਲ ਹੋ ਗਈ ਹੈ। ਵੀਡੀਓ ਜਾਰੀ ਕਰਕੇ ਯੂਕਰੇਨ ਵਿੱਚ ਦਹਿਸ਼ਤ ਪੈਦਾ ਕਰਨ ਦਾ ਇਰਾਦਾ ਪ੍ਰਗਟਾਇਆ ਗਿਆ ਹੈ। ਚੇਚਨੀਆ ਦੇ ਨੇਤਾ ਰਮਜ਼ਾਨ ਕਾਦਿਰੋਵ ਨੇ ਵੀ ਜ਼ੇਲੈਂਸਕੀ ਨੂੰ ਅਪੀਲ ਕੀਤੀ ਹੈ, ਅਤੇ ਧਮਕੀ ਵੀ ਦਿੱਤੀ ਹੈ। ਕਾਦਿਰੋਵ ਨੇ ਜ਼ੇਲੈਂਸਕੀ ਅਤੇ ਉਸ ਦੀ ਫੌਜ ਨੂੰ ਕਿਹਾ ਹੈ ਕਿ ਤੁਸੀਂ ਜਿੱਥੇ ਵੀ ਜਾਓ, ਜਿੱਥੇ ਕਿਤੇ ਵੀ ਲੁਕੋ, ਸਾਡੇ ਲੜਾਕੇ ਉਨ੍ਹਾਂ ਨੂੰ ਲੱਭ ਲੈਣਗੇ। ਕਾਦਿਰੋਵ ਨੇ ਕਿਹਾ ਹੈ ਕਿ ਸਾਡੇ ਲੜਾਕੇ ਜ਼ੇਲੈਂਸਕੀ ਦੇ ਹਰ ਸਿਪਾਹੀ ਨੂੰ ਲੱਭ ਲੈਣਗੇ। ਜਿਸ ਨੇ ਯੂਕਰੇਨ ਦੀ ਸ਼ਾਂਤਮਈ ਅਬਾਦੀ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ।

  Published by:Sukhwinder Singh
  First published:

  Tags: Russia Ukraine crisis, Russia-Ukraine News