HOME » NEWS » World

ਜੱਲਿਆਂਵਾਲਾ ਬਾਗ਼ ਕਾਂਡ 'ਤੇ ਬ੍ਰਿਟੇਨ ਮੰਗੇਗਾ ਮੁਆਫ਼ੀ, ਲੇਬਰ ਪਾਰਟੀ ਦੀ ਘੋਸ਼ਣਾ ਪੱਤਰ 'ਚ...

News18 Punjab
Updated: November 22, 2019, 4:17 PM IST
share image
ਜੱਲਿਆਂਵਾਲਾ ਬਾਗ਼ ਕਾਂਡ 'ਤੇ ਬ੍ਰਿਟੇਨ ਮੰਗੇਗਾ ਮੁਆਫ਼ੀ, ਲੇਬਰ ਪਾਰਟੀ ਦੀ ਘੋਸ਼ਣਾ ਪੱਤਰ 'ਚ...
ਜੱਲਿਆਂਵਾਲਾ ਬਾਗ਼ ਕਾਂਡ 'ਤੇ ਬ੍ਰਿਟੇਨ ਮੰਗੇਗਾ ਮੁਆਫ਼ੀ, ਆਪਰੇਸ਼ਨ ਬਲੂ-ਸਟਾਰ 'ਚ ਭੂਮਿਕਾ ਦੀ ਵੀ ਹੋਵੇਗੀ ਸਮੀਖਿਆ

ਜੱਲਿਆਂਵਾਲਾ ਕਾਂਡ ਦੇ 100 ਸਾਲ ਪੂਰੇ ਹੋਣ 'ਤੇ ਬ੍ਰਿਟੇਨ ਦੀ ਵਿਰੋਧੀ ਧਿਰ ਦੀ ਲੇਬਰ ਪਾਰਟੀ ਮੁਆਫ਼ੀ ਮੰਗੇਗੀ ਹੈ। 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਨੇ ਵੀਰਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ ।

  • Share this:
  • Facebook share img
  • Twitter share img
  • Linkedin share img
ਜੱਲਿਆਂਵਾਲਾ ਕਾਂਡ ਦੇ 100 ਸਾਲ ਪੂਰੇ ਹੋਣ 'ਤੇ ਬ੍ਰਿਟੇਨ ਦੀ ਵਿਰੋਧੀ ਧਿਰ ਦੀ ਲੇਬਰ ਪਾਰਟੀ ਮੁਆਫ਼ੀ ਮੰਗੇਗੀ ਹੈ। 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਨੇ ਵੀਰਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ । ਇਸ ਘੋਸ਼ਣਾ ਪੱਤਰ ਵਿੱਚ ਉਨ੍ਹਾਂ ਸੱਤਾ ਵਿੱਚ ਆਉਣ 'ਤੇ 100 ਸਾਲ ਪਹਿਲਾਂ ਵਾਪਰੇ ਜੱਲਿਆਂਵਾਲਾ ਬਾਗ਼ ਕਤਲੇਆਮ ਲਈ ਭਾਰਤ ਤੋਂ ਮੁਆਫ਼ੀ ਮੰਗਣ ਸਮੇਤ ਦੇਸ਼ ਦੇ ਬਸਤੀਵਾਦੀ ਅਤੀਤ ਦੀ ਜਾਂਚ ਕਰਾਉਣ ਦਾ ਸੰਕਲਪ ਜਤਾਇਆ ਗਿਆ ਹੈ।

ਦਸਤਾਵੇਜ਼ 'ਚ ਇਹ ਵੀ ਆਖਿਆ ਗਿਆ ਹੈ ਕਿ ਲੇਬਰ ਪਾਰਟੀ ਬ੍ਰਿਟੇਨ ਦੇ ਅਤੀਤ 'ਚ ਹੋਏ ਸਾਕਿਆਂ ਦੀ ਜਾਂਚ ਲਈ ਇੱਕ ਜਸਟਿਸ ਦੀ ਅਗਵਾਈ ਵਾਲੀ ਕਮੇਟੀ ਬਣਾਵੇਗੀ। ਇਸ ਤੋਂ ਇਲਾਵਾ ਅਪਰੇਸ਼ਨ ਬਲ਼ੂ-ਸਟਾਰ 'ਚ ਦੇਸ਼ ਦੀ ਭੂਮਿਕਾ ਦੀ ਸਮੀਖਿਆ ਵੀ ਕੀਤੀ ਜਾਵੇਗੀ।

ਦੱਸਦਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਤਲੇਆਮ ਦੇ 100 ਸਾਲ ਹੋਣ 'ਤੇ ਘਟਨਾ ਤੇ ਅਫ਼ਸੋਸ ਜ਼ਾਹਿਰ ਕੀਤਾ ਸੀ, ਹਾਲਾਂਕਿ ਉਨ੍ਹਾਂ ਮੁਆਫ਼ੀ ਨਹੀਂ ਮੰਗੀ ਸੀ। ਪਰ ਹੁਣ ਲੇਬਰ ਪਾਰਟੀ ਵੱਲੋਂ ਸੱਤਾ ਚ ਆਉਣ ਤੇ ਜੱਲਿਆਂਵਾਲਾ ਕਾਂਡ ਤੇ ਮੁਆਫ਼ੀ ਮੰਗਣ ਦੀ ਗੱਲ ਆਪਣੇ ਘੋਸ਼ਣਾ ਪੱਤਰ ਚ ਕਹੀ ਗਈ। 107 ਪੰਨਿਆਂ ਦਾ ਘੋਸ਼ਣਾ ਪੱਤਰ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਵੱਲੋਂ ਪੇਸ਼ ਕੀਤਾ ਗਿਆ।
ਪਾਰਟੀ ਨੇ ਇਸ ਮਾਮਲੇ 'ਤੇ ਅੱਗੇ ਵੱਧਣ ਅਤੇ ਮੁਆਫੀ ਮੰਗਣ ਦਾ ਸੰਕਲਪ ਜਤਾਇਆ ਹੈ। ਦਸਤਾਵੇਜ਼ 'ਚ ਇਹ ਵੀ ਆਖਿਆ ਗਿਆ ਹੈ ਕਿ ਲੇਬਰ ਪਾਰਟੀ ਬ੍ਰਿਟੇਨ ਦੇ ਅਤੀਤ 'ਚ ਹੋਏ ਅਨਿਆਂ ਦੀ ਜਾਂਚ ਲਈ ਇਕ ਜਸਟਿਸ ਦੀ ਅਗਵਾਈ ਵਾਲੀ ਕਮੇਟੀ ਬਣਾਵੇਗੀ।

ਇਸ ਤੋਂ ਇਲਾਵਾ ਅਪਰੇਸ਼ਨ ਬਲੂ-ਸਟਾਰ 'ਚ ਦੇਸ਼ ਦੀ ਭੂਮਿਕਾ ਦੀ ਸਮੀਖਿਆ ਵੀ ਕੀਤੀ ਜਾਵੇਗੀ। ਘੋਸ਼ਣਾ ਪੱਤਰ ਦਾ ਸਿਰਲੇਖ ਹੈ, 'ਇਟਸ ਟਾਈਮ ਫਾਰ ਰੀਅਲ ਚੇਂਜ'। ਇਸ ਪੱਤਰ ਦੇ ਉਪ ਸਿਰਲੇਖ ਪ੍ਰਭਾਵੀ ਕੂਟਨੀਤੀ 'ਚ ਆਖਿਆ ਗਿਆ ਹੈ, ਘੋਸ਼ਣਾ ਪੱਤਰ ਬਾਗ ਕਤਲੇਆਮ ਲਈ ਰਸਮੀ ਮੁਆਫੀਨਾਮਾ ਜਾਰੀ ਕਰਨਗੇ ਅਤੇ ਅਪਰੇਸ਼ਨ ਬਲੂ ਸਟਾਰ ਦੇ ਸਬੰਧ 'ਚ ਬ੍ਰਿਟੇਨ ਦੀ ਭੂਮਿਕਾ ਦੀ ਸਮੀਖਿਆ ਕਰਨਗੇ।

ਸਾਲ 2014 'ਚ ਬ੍ਰਿਟੇਨ ਸਰਕਾਰ ਦੇ ਜਨਤਕ ਹੋਏ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਭਾਰਤੀ ਫੌਜ ਦੇ ਦਾਖਲ ਹੋਣ ਤੋਂ ਪਹਿਲਾਂ ਭਾਰਤੀ ਸੁਰੱਖਿਆ ਬਲਾਂ ਨੂੰ ਬ੍ਰਿਟਿਸ਼ ਫੌਜ ਨੇ ਸਲਾਹ ਦਿੱਤੀ ਸੀ। ਬ੍ਰਿਟੇਨ ਦੇ ਕੁਝ ਸਿੱਖ ਸਮੂਹ ਸਾਲਾਂ ਤੋਂ ਮੰਗ ਕਰ ਰਹੇ ਹਨ ਕਿ ਜਨਤਕ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਸੀ।

 
First published: November 22, 2019, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading