HOME » NEWS » World

ਇਕ ਸਾਲ ਤੱਕ ਝੀਲ ‘ਚ ਡੁਬਿਆ ਰਿਹਾ iPhone, ਕੱਢਣ ‘ਤੇ ਦੁਬਾਰਾ ਚਲਣ ਲੱਗਾ, ਵਾਇਰਲ ਹੋ ਰਹੀ ਹੈ ਫੋਟੋ

News18 Punjabi | News18 Punjab
Updated: April 13, 2021, 3:31 PM IST
share image
ਇਕ ਸਾਲ ਤੱਕ ਝੀਲ ‘ਚ ਡੁਬਿਆ ਰਿਹਾ iPhone, ਕੱਢਣ ‘ਤੇ ਦੁਬਾਰਾ ਚਲਣ ਲੱਗਾ, ਵਾਇਰਲ ਹੋ ਰਹੀ ਹੈ ਫੋਟੋ
ਇਕ ਸਾਲ ਤੱਕ ਝੀਲ ‘ਚ ਡੁਬਿਆ ਰਿਹਾ iPhone, ਕੱਢਣ ‘ਤੇ ਦੁਬਾਰਾ ਚਲਣ ਲੱਗਾ, ਵਾਇਰਲ ਹੋ ਰਹੀ ਹੈ ਫੋਟੋ

  • Share this:
  • Facebook share img
  • Twitter share img
  • Linkedin share img


ਸਾਡੇ ਸਾਰਿਆਂ ਕੋਲੋਂ ਕਦੇ ਨਾ ਕਦੇ ਗਲਤੀ ਨਾਲ ਸਮਾਰਟਫੋਨ ਪਾਣੀ ਵਿਚ ਡਿੱਗ ਜਾਂਦਾ ਹੈ। ਫਿਰ ਅਸੀਂ ਇੰਨੇ ਖੁਸ਼ਕਿਸਮਤ ਨਹੀਂ ਹਾਂ ਕਿ ਪਾਣੀ ਵਿਚ ਡਿੱਗਣ ਦੇ ਬਾਵਜੂਦ ਫੋਨ ਸਹੀ ਤਰ੍ਹਾਂ ਕੰਮ ਕਰੇ। ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਤਾਈਵਾਨ ਦਾ ਇਕ ਵਿਅਕਤੀ ਜਿਸਦਾ ਆਈਫੋਨ 11 ਪ੍ਰੋ ਮੈਕਸ ਫੋਨ ਇਕ ਸਾਲ ਪਹਿਲਾਂ ਝੀਲ ਵਿਚ ਡਿੱਗ ਪਿਆ ਸੀ, ਉਹ ਹੁਣ ਉਸਨੂੰ ਵਾਪਸ ਮਿਲ ਗਿਆ ਹੈ ਅਤੇ ਹੁਣ ਵੀ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੇਨ ਉਪਨਾਮ ਦਾ ਇਕ ਸੈਲਾਨੀ ਪਿਛਲੇ ਸਾਲ ਸਨ ਮੂਨ ਲੇਕ ਗਿਆ ਸੀ, ਜਿਥੇ ਉਸ ਦਾ ਆਈਫੋਨ ਗਲਤੀ ਨਾਲ ਝੀਲ ਦੇ ਅੰਦਰ ਡਿੱਗ ਗਿਆ ਸੀ।

ਚੇਨ ਨੇ ਫੇਸਬੁੱਕ ਦੇ ਇਕ ਗਰੁਪ ਵਿਚ ਲਿਖਿਆ ਕਿ ਇੱਕ ਸਾਲ ਪਹਿਲਾਂ ਉਹ ਸਨ ਮੂਨ ਲੇਕ ਉਤੇ ਘੁੰਮਣ ਗਿਆ ਸੀ, , ਜਿੱਥੇ ਉਸਦਾ ਆਈਫੋਨ 11 ਪ੍ਰੋ ਮੈਕਸ ਗਲਤੀ ਨਾਲ ਝੀਲ ਵਿੱਚ ਡਿੱਗ ਗਿਆ। ਉਸਦੇ ਇੱਕ ਦੋਸਤ ਨੇ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਸਾਲ ਬਾਅਦ ਤੁਹਾਡਾ ਫੋਨ ਵਾਪਸ ਮਿਲ ਜਾਵੇਗਾ। ਇੱਥੇ ਹਾਲ ਦੇ ਸਮੇਂ ਵਿੱਚ ਤਾਈਵਾਨ 50 ਸਾਲਾਂ ਵਿੱਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਝੀਲ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ।
ਪਿਛਲੇ ਸਾਲ 15 ਮਾਰਚ ਨੂੰ, ਚੇਨ ਦਾ ਆਈਫੋਨ ਪਾਣੀ ਵਿੱਚ ਡਿੱਗ ਗਿਆ ਸੀ, ਝੀਲ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਇਸ ਸਾਲ 2 ਅਪ੍ਰੈਲ ਨੂੰ ਚੇਨ ਵਾਪਸ ਉਸ ਜਗ੍ਹਾ ਉਤੇ ਚਲਾ ਗਿਆ ਅਤੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ, ਝੀਲ ਵਿੱਚ ਉਹ ਜਗ੍ਹਾ ਲੱਭੀ ਜਿੱਥੇ ਉਸ ਦਾ ਆਈਫੋਨ ਡਿੱਗ ਗਿਆ ਸੀ ਫਿਰ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਉਸਨੂੰ ਆਪਣਾ ਫੋਨ ਮਿਲਿਆ।

ਫੇਸਬੁੱਕ ਗਰੁਪ ਵਿਚ ਲਿਖੀ ਇਕ ਪੋਸਟ ਦੇ ਅਨੁਸਾਰ, ਚੇਨ ਨੇ ਲਿਖਿਆ ਕਿ ਆਈਫੋਨ ਦਾ ਵਾਟਰਪ੍ਰੂਫ ਕੇਸ ਅਸਲ ਵਿਚ ਬਹੁਤ ਵਧੀਆ ਹੈ ਕਿਉਂਕਿ ਇਕ ਸਾਲ ਪਾਣੀ ਦੇ ਹੇਠਾਂ ਰਹਿਣ ਦੇ ਬਾਅਦ ਵੀ ਉਸ ਦਾ ਫੋਨ ਸਹੀ ਤਰ੍ਹਾਂ ਕੰਮ ਕਰ ਰਿਹਾ ਸੀ।

ਆਈਫੋਨ ਦੇ ਅੰਦਰ ਪਾਣੀ ਨਹੀਂ ਸੀ। ਹਾਲਾਂਕਿ, ਫੋਨ ਦਾ ਵਾਟਰਪ੍ਰੂਫ ਕੇਸ ਹੁਣ ਪਹਿਲਾਂ ਜਿੰਨਾ ਮਜ਼ਬੂਤ ​​ਨਹੀਂ ਹੈ, ਪਰ ਚੇਨ ਦੀ ਪੋਸਟ ਦੇ ਅਨੁਸਾਰ, ਉਸਨੇ ਫੋਨ ਨੂੰ ਪੂਰਾ ਚਾਰਜ ਕੀਤਾ ਅਤੇ ਰੀਸਟਾਰਟ ਕਰਨ ਤੋਂ ਫੋਨ ਸਹੀ ਤਰ੍ਹਾਂ ਕੰਮ ਕਰ ਰਿਹਾ ਸੀ।
Published by: Ashish Sharma
First published: April 13, 2021, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ